ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਕਪੂਰਥਲਾ ਵਿੱਚ ਬੀਡੀਪੀਓ ਦਫ਼ਤਰ ਵਿੱਚ ਅਚਨਚੇਤ ਛਾਪਾ ਮਾਰਿਆ।
ਇਸ ਦੌਰਾਨ ਪੰਚਾਇਤ ਅਫ਼ਸਰ ਤੇ ਬੀਡੀਪੀਓ ਸਣੇ ਕਈ ਅਧਿਕਾਰੀ ਤੇ ਕਲਰਕ ਗ਼ੈਰਹਾਜ਼ਰ ਰਹੇ। ਮੰਤਰੀ ਨੇ ਸਾਰਿਆਂ ਦੇ ਨਾਂ ਨੋਟ ਕਰ ਲਏ ਅਤੇ ਕਾਰਵਾਈ ਦੇ ਹੁਕਮ ਦਿੱਤੇ। ਮੰਤਰੀ ਨੂੰ ਇੱਥੇ ਅਫਸਰਾਂ ਦੀ ਗੈਰ-ਹਾਜ਼ਰੀ ਬਾਰੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਮਿਲ ਰਹੀਆਂ ਸਨ।
ਮੰਤਰੀ ਕੁਲਦੀਪ ਧਾਲੀਵਾਲ ਬੀਡੀਪੀਓ ਦਫ਼ਤਰ ਪੁੱਜੇ। ਉਥੇ ਪੰਚਾਇਤ ਸਕੱਤਰ ਸੰਦੀਪ ਸਿੰਘ ਨੂੰ ਮਿਲੇ। ਉਥੇ ਪੰਚਾਇਤ ਅਧਿਕਾਰੀ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਮੰਤਰੀ ਨੇ ਹੋਰ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ। ਇੱਕ ਕਲਰਕ ਵੀ ਗੈਰ-ਹਾਜ਼ਰ ਸੀ। ਮੰਤਰੀ ਨੂੰ ਦੱਸਿਆ ਗਿਆ ਕਿ ਪੰਚਾਇਤ ਅਫ਼ਸਰ ਦੀ ਡੀਡੀਪੀਓ ਦਫ਼ਤਰ ਵਿੱਚ ਡਿਊਟੀ ਹੈ। ਬੀਡੀਪੀਓ ਦੀ ਤਰੀਕ ਹੈ, ਉਹ ਅਦਾਲਤ ਗਏ ਹਨ।
ਇਹ ਵੀ ਪੜ੍ਹੋ : ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ਅਤੇ ਟਵਿੱਟਰ ‘ਤੇ ਕਈ ਵਾਰ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਬਾਅਦ ਉਹ ਕਪੂਰਥਲਾ ਜ਼ਿਲ੍ਹੇ ਦੇ ਪੰਚਾਇਤ ਦਫ਼ਤਰ ਅਤੇ ਬੀਡੀਪੀਓ ਦਫ਼ਤਰ ਗਏ।
ਉਥੇ ਜਾ ਕੇ ਪਤਾ ਲੱਗਾ ਕਿ ਲੋਕਾਂ ਦੀ ਸ਼ਿਕਾਇਤ ਬਿਲਕੁਲ ਸਹੀ ਹੈ। ਉਥੇ ਕੋਈ ਕੰਮ ਨਹੀਂ ਕਰ ਰਿਹਾ। ਅਧਿਕਾਰੀ ਵੀ ਉਥੇ ਡਿਊਟੀ ‘ਤੇ ਮੌਜੂਦ ਨਹੀਂ ਸਨ। ਉਨ੍ਹਾਂ ਦੇ ਨਾਂ ਨੋਟ ਕਰਨ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: