Amazon customer eats cow dung cakes: ਕੀ ਤੁਸੀਂ ਕਦੇ ਗੋਬਰ ਖਾਣ ਬਾਰੇ ਸੋਚਿਆ ਹੈ? ਤੁਹਾਨੂੰ ਇਹ ਗੱਲ ਬੇਸ਼ੱਕ ਅਜੀਬ ਲੱਗ ਰਹੀ ਹੋਵੇ, ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਰੀਵਿਊ ਨੂੰ ਦੇਖਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਇੱਕ ਵਿਅਕਤੀ ਅਜਿਹਾ ਕਰ ਚੁੱਕਿਆ ਹੈ। ਇਸ ਵਿਅਕਤੀ ਨੇ ਨਾ ਸਿਰਫ ਗੋਬਰ ਖਾਧਾ, ਬਲਕਿ ਉਸਨੂੰ ਖਾਣ ਤੋਂ ਬਾਅਦ ਉਸਦੀ ਸਿਹਤ ਵੀ ਵਿਗੜ ਗਈ। ਇਸ ਵਿਅਕਤੀ ਨੇ ਧਾਰਮਿਕ ਉਦੇਸ਼ਾਂ ਦੇ ਲਈ ਵਰਤੇ ਜਾਣ ਵਾਲੇ ਗੋਬਰ ਨੂੰ ਆਨਲਾਈਨ ਸ਼ਾਪਿੰਗ ਸਾਈਟ Amazon ਤੋਂ ਆਰਡਰ ਕੀਤਾ ਸੀ।
ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵਿਅਕਤੀ ਦੇ ਰੀਵਿਊ ਨੂੰ ਪੜ੍ਹ ਕੇ ਲੱਗਦਾ ਹੈ ਕਿ ਉਸਨੇ ਗੋਬਰ ਦੀ ਵਰਤੋਂ ਕਿਸੇ ਕਿਸਮ ਦੀ ਪੂਜਾ ਵਿੱਚ ਨਹੀਂ ਕੀਤੀ, ਬਲਕਿ ਉਸਨੇ ਇਸਨੂੰ ਖਾਧਾ ਹੈ। ਸਿਰਫ ਇਹ ਹੀ ਨਹੀਂ, ਗੋਬਰ ਖਾਣ ਤੋਂ ਬਾਅਦ ਉਸਨੇ ਇਸ ਪ੍ਰੋਡਕਟ ਬਾਰੇ ਸਾਈਟ ‘ਤੇ ਆਪਣਾ ਰੀਵਿਊ ਵੀ ਦਿੱਤਾ ਹੈ। ਉਸਨੇ ਲਿਖਿਆ- ਮੈਂ ਇਹ ਕੇਕ ਖਾਧਾ, ਇਸਦਾ ਸਵਾਦ ਬਹੁਤ ਬੁਰਾ ਹੈ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਰੀਵਿਊ ਵਿੱਚ ਉਸਨੇ ਲਿਖਿਆ ਕਿ ਮੈਂ ਇਹ ਕੇਕ ਖਾਧਾ। ਇਸਦਾ ਸਵਾਦ ਬਹੁਤ ਖਰਾਬ ਹੈ। ਇਹ ਘਾਹ ਵਰਗਾ ਸੀ ਅਤੇ ਸਵਾਦ ਚਿੱਕੜ ਵਰਗਾ ਸੀ। ਮੈਨੂੰ ਉਸ ਤੋਂ ਬਾਅਦ ਲੂਜ਼ ਮੋਸ਼ਨ ਲੱਗ ਗਏ। ਕਿਰਪਾ ਕਰਕੇ ਇਸ ਨੂੰ ਬਣਾਉਂਦੇ ਸਮੇਂ ਥੋੜਾ ਜਿਹਾ ਸਾਫ਼ ਰਹੋ। ਇਸ ਤੋਂ ਇਲਾਵਾ ਇਸ ਉਤਪਾਦ ਦੇ ਸੁਆਦ ਅਤੇ ਕੁਰਕੁਰੇਪਨ ‘ਤੇ ਧਿਆਨ ਦਿਓ।