ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਪੁਲਿਸ ਦੇ ਸਾਹਮਣੇ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਦੇਖ ਭਿੰਡ ਪੁਲਿਸ ਵੀ ਹੈਰਾਨ ਹੋ ਗਈ ਹੈ। ਭਿੰਡ ਪੁਲਿਸ ਵੱਲੋਂ ਇਸਨੂੰ ਵੱਖਰੇ ਢੰਗ ਨਾਲ ਸੁਲਝਾਇਆ ਗਿਆ। ਦਰਅਸਲ, ਭਿੰਡ ਜ਼ਿਲ੍ਹੇ ਦੇ ਰਹਿਣ ਵਾਲੇ ਬਾਬੂਰਾਮ ਸ਼ਨੀਵਾਰ ਨੂੰ ਆਪਣੀ ਮੱਝ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਿਆ। ਜਿੱਥੇ ਬਾਬੂਰਾਮ ਨੇ ਥਾਣੇ ਪਹੁੰਚੇ ਕੇ ਪੁਲਿਸ ਨੂੰ ਦੱਸਿਆ ਕਿ ਉਸਦੀ ਮੱਝ ਉਸਨੂੰ ਧਾਰ ਨਹੀਂ ਚੋਣ ਦਿੰਦੀ।
ਇੰਨਾ ਹੀ ਨਹੀਂ ਬਾਬੂਰਾਮ ਨੇ ਇਸਦੇ ਲਈ ਥਾਣੇ ਵਿੱਚ ਇੱਕ ਲਿਖਿਤ ਅਰਜ਼ੀ ਪੁਲਿਸ ਨੂੰ ਸੌਂਪੀ ਹੈ। ਪੁਲਿਸ ਨੇ ਬਾਬੂਰਾਮ ਨੂੰ ਸਮਝਾਇਆ ਤਾਂ ਉਹ ਵਾਪਸ ਚਲਾ ਗਿਆ, ਪਰ ਕੁਝ ਦੇਰ ਬਾਅਦ ਉਹ ਆਪਣੀ ਮੱਝ ਲੈ ਕੇ ਵਾਪਸ ਥਾਣੇ ਪਹੁੰਚ ਗਿਆ। ਕਿਸਾਨ ਨੇ ਥਾਣੇ ਜਾ ਕੇ ਮੱਝ ਬੰਨ੍ਹ ਕੇ ਪੁਲਿਸ ਵਾਲਿਆਂ ਤੋਂ ਮਦਦ ਮੰਗਦਿਆਂ ਕਿਹਾ ਕਿ ਤੁਸੀ ਧਾਰਾਂ ਚੋਣ ਵਿੱਚ ਮੇਰੀ ਮਦਦ ਕਰੋ।
ਇਹ ਵੀ ਪੜ੍ਹੋ: CM ਚੰਨੀ ਦਾ ਐਲਾਨ, ਪੰਜਾਬ ‘ਚ ਨਿੱਜੀ ਤੇ ਸਰਕਾਰੀ ਖੇਤਰਾਂ ‘ਚ ਪੰਜਾਬੀਆਂ ਨੂੰ ਹੀ ਮਿਲੇਗੀ ਨੌਕਰੀ
ਇਸ ਤੋਂ ਬਾਅਦ ਨਵਾਂਗਾਂਵ ਥਾਣਾ ਪੁਲਿਸ ਨੇ ਵੈਟਨਰੀ ਡਾਕਟਰ ਦੀ ਮਦਦ ਲੈ ਕੇ ਕਿਸਾਨ ਨੂੰ ਧਾਰ ਚੋਣ ਦੇ ਤਰੀਕੇ ਦੱਸੇ। ਇਸਦੇ ਨਾਲ ਹੀ ਮੱਝ ਨੂੰ ਕੋਈ ਬਿਮਾਰੀ ਦੇ ਲੱਛਣ ਤਾਂ ਨਹੀਂ, ਇਸਦੀ ਵੀ ਜਾਣਕਾਰੀ ਦਿੱਤੀ ਗਈ।
ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਬਾਅਦ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਸਦੀ ਮਦਦ ਜਰੂਰ ਕਰਨਗੇ। ਇਸ ਤੋਂ ਬਾਅਦ ਜਦੋਂ ਕਿਸਾਨ ਨੇ ਜਦੋਂ ਦੁੱਧ ਚੋਇਆ ਤਾਂ ਮੱਝ ਨੇ ਧਾਰ ਚੋਣ ਦਿੱਤੀ। ਜਿਸ ਤੋਂ ਬਾਅਦ ਕਿਸਾਨ ਸਵੇਰੇ ਫਿਰ ਪੁਲਿਸ ਨੂੰ ਧੰਨਵਾਦ ਕਹਿਣ ਲਈ ਥਾਣੇ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -: