ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਚੈਂਪੀਅਨ ਬਣਨ ਵਾਲੇ ਆਸਟਰੇਲੀਆ ਨੂੰ ਉਸ ਸਮੇਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਇੱਕ ਖਿਡਾਰੀ ਨੇ ਟਰਾਫੀ ’ਤੇ ਪੈਰ ਰੱਖ ਕੇ ਫੋਟੋ ਖਿਚਵਾਈ। ਡਰੈਸਿੰਗ ਰੂਮ ਤੋਂ ਮਿਸ਼ੇਲ ਮਾਰਸ਼ ਦੀ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਉਹ ਟਰਾਫੀ ਉੱਤੇ ਪੈਰ ਰੱਖ ਕੇ ਬੈਠਾ ਹੈ। ਇਸ ਤਸਵੀਰ ਨੂੰ ਲੈ ਕੇ ਕਾਫੀ ਬਵਾਲ ਹੋਇਆ ਸੀ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟਰਾਫੀ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਸੀ। ਇਸ ਦੇ ਨਾਲ ਹੀ ਮੁਹੰਮਦ ਸ਼ਮੀ ਦਾ ਬਿਆਨ ਵੀ ਸਾਹਮਣੇ ਆਇਆ, ਜਿਸ ‘ਚ ਉਨ੍ਹਾਂ ਨੇ ਮਾਰਸ਼ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਸ਼ਮੀ ਨੇ ਕਿਹਾ ਸੀ ਕਿ ਮਾਰਸ਼ ਨੂੰ ਅਜਿਹਾ ਕਰਦੇ ਦੇਖ ਉਨ੍ਹਾਂ ਨੂੰ ਦੁੱਖ ਹੋਇਆ ਹੈ। ਹੁਣ 11 ਦਿਨਾਂ ਬਾਅਦ ਮਾਰਸ਼ ਨੇ ਇਸ ਪੂਰੀ ਘਟਨਾ ‘ਤੇ ਆਪਣੀ ਚੁੱਪੀ ਤੋੜੀ ਹੈ।
ਆਸਟਰੇਲਿਆਈ ਮੀਡੀਆ ਨਾਲ ਗੱਲ ਕਰਦੇ ਹੋਏ ਆਲਰਾਊਂਡਰ ਨੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਦਾ ਇਰਾਦਾ ਟਰਾਫੀ ਦਾ ਅਪਮਾਨ ਕਰਨਾ ਨਹੀਂ ਸੀ। ਮਾਰਸ਼ ਨੇ ਕਿਹਾ, ‘ਜ਼ਾਹਿਰ ਹੈ ਕਿ ਉਸ ਤਸਵੀਰ ‘ਚ ਕਿਸੇ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ। ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ। ਮੈਂ ਸੋਸ਼ਲ ਮੀਡੀਆ ‘ਤੇ ਬਹੁਤ ਕੁਝ ਨਹੀਂ ਦੇਖਿਆ ਹੈ। ਹਾਂ, ਭਾਵੇਂ ਹਰ ਕੋਈ ਮੈਨੂੰ ਕਹਿੰਦਾ ਹੈ ਕਿ ਇਹ ਮਾਮਲਾ ਵਿਗੜ ਗਿਆ ਹੈ ਅਤੇ ਹੁਣ ਇਸ ‘ਤੇ ਗੱਲਬਾਤ ਬੰਦ ਹੋ ਚੁੱਕੀ ਹੈ। ਹਾਲਾਂਕਿ ਉਸ ਤਸਵੀਰ ‘ਚ ਅਜਿਹਾ ਕੁਝ ਨਹੀਂ ਸੀ।
ਭਾਵੇਂ ਮਾਰਸ਼ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ, ਪਰ ਉੱਤਰ ਪ੍ਰਦੇਸ਼ ਦੇ ਇੱਕ ਕਾਰਕੁਨ ਸਮੂਹ ਦੇ ਨੇਤਾ ਨੇ ਪਿਛਲੇ ਹਫ਼ਤੇ ਆਲਰਾਊਂਡਰ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਭ੍ਰਿਸ਼ਟਾਚਾਰ ਵਿਰੋਧੀ ਸੈਨਾ ਦੇ ਮੁਖੀ ਪੰਡਿਤ ਕੇਸ਼ਵ ਦੇਵ ਨੇ ਅਲੀਗੜ੍ਹ ਦੇ ਦਿੱਲੀ ਗੇਟ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਲੀਗੜ੍ਹ ਦੇ ਐਸਪੀ (ਸਿਟੀ) ਨੇ ਕਿਹਾ ਕਿ ਸ਼ਿਕਾਇਤ ਮਿਲੀ ਹੈ, ਪਰ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਹੈ ਅਤੇ ਸਾਈਬਰ ਸੈੱਲ ਤੋਂ ਰਿਪੋਰਟ ਮਿਲਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੱਲਦੇ ਵਿਆਹ ‘ਚ ਗਾਣੇ ਪਿੱਛੇ ਪਿਆ ਪਵਾੜਾ, ਕੁੜੀ-ਮੁੰਡੇ ਵਾਲਿਆਂ ‘ਚ ਹੋਇਆ ਘਮਾਸਾਨ, ਚੱਲੇ ਲੱਤਾਂ-ਘਸੁੰਨ
ਮਾਰਸ਼ ਨੂੰ ਭਾਰਤ ਦੇ ਖਿਲਾਫ ਆਸਟਰੇਲੀਆ ਦੀ ਟੀ-20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਸੀ, ਪਰ ਸਟੀਵ ਸਮਿਥ, ਟ੍ਰੈਵਿਸ ਹੈੱਡ, ਗਲੇਨ ਮੈਕਸਵੈੱਲ ਅਤੇ ਐਡਮ ਜ਼ਾਂਪਾ ਸਮੇਤ ਕਈ ਵਿਸ਼ਵ ਕੱਪ ਜੇਤੂ ਇਸ ਸੀਰੀਜ਼ ਵਿੱਚ ਹਿੱਸਾ ਲੈਣ ਲਈ ਰੁਕੇ ਰਹੇ। ਹਾਲਾਂਕਿ ਕ੍ਰਿਕਟ ਆਸਟ੍ਰੇਲੀਆ ਨੇ ਤੀਜੇ ਟੀ-20 ਤੋਂ ਬਾਅਦ ਵਿਸ਼ਵ ਕੱਪ ਖੇਡਣ ਵਾਲੇ ਸਾਰੇ ਖਿਡਾਰੀਆਂ ਨੂੰ ਬੁਲਾਇਆ ਹੈ। ਚੌਥੇ ਅਤੇ ਪੰਜਵੇਂ ਟੀ-20 ‘ਚ ਪੂਰੀ ਤਰ੍ਹਾਂ ਨਵੀਂ ਟੀਮ ਖੇਡੇਗੀ। ਭਾਰਤ ਫਿਲਹਾਲ ਸੀਰੀਜ਼ ‘ਚ 2-1 ਨਾਲ ਅੱਗੇ ਹੈ ਅਤੇ ਚੌਥਾ ਟੀ-20 ਅੱਜ ਰਾਏਪੁਰ ‘ਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਦੋ ਟੀ-20 ਜਿੱਤੇ, ਜਦਕਿ ਤੀਜੇ ਟੀ-20 ‘ਚ ਆਸਟ੍ਰੇਲੀਆ ਨੇ ਵਾਪਸੀ ਕਰਦੇ ਹੋਏ ਗਲੇਨ ਮੈਕਸਵੈੱਲ ਦੇ ਤੂਫਾਨੀ ਸੈਂਕੜੇ ਦੇ ਦਮ ‘ਤੇ ਮੈਚ ਜਿੱਤ ਲਿਆ।
ਵੀਡੀਓ ਲਈ ਕਲਿੱਕ ਕਰੋ : –