ਹਰਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਫਰੀਦਾਬਾਦ ਨਗਰ ਨਿਗਮ ਵਿੱਚ ਮੈਡੀਕਲ ਅਫਸਰ ਹੈਲਥ (MOH) ਵਜੋਂ ਕੰਮ ਕਰ ਰਹੇ ਇੱਕ ਅਧਿਕਾਰੀ ਨੂੰ ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੇ ਕੂੜਾ ਚੁੱਕਣ ਦਾ ਟੈਂਡਰ ਪਾਸ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਓਮ ਪ੍ਰਕਾਸ਼ ਵਾਸੀ ਬਸਲਵਾ ਕਾਲੋਨੀ ਪੁਰਾਣਾ ਫਰੀਦਾਬਾਦ ਨਗਰ ਨਿਗਮ ਵਿਚ ਕੂੜਾ ਚੁੱਕਣ ਦਾ ਟੈਂਡਰ ਲੈਣਾ ਚਾਹੁੰਦਾ ਸੀ, ਜਿਸ ਦੇ ਬਦਲੇ ਫਰੀਦਾਬਾਦ ਨਗਰ ਨਿਗਮ ਵਿਚ ਤਾਇਨਾਤ MOH ਨਿਤੀਸ਼ ਪਰਮਲ ਨੇ ਪਹਿਲਾਂ ਉਸ ਨੂੰ ਟੈਂਡਰ ਪਾਸ ਕਰਨ ਲਈ ਕਿਹਾ ਤਾਂ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਪਰ ਓਮ ਪ੍ਰਕਾਸ਼ 10 ਲੱਖ ਰੁਪਏ ਦੇਣ ਤੋਂ ਅਸਮਰੱਥ ਰਿਹਾ। ਉਸ ਨੇ ਕਿਸੇ ਤਰ੍ਹਾਂ ਨਿਤੀਸ਼ ਪਰਮਲ ਨਾਲ 300000 ਰੁਪਏ ‘ਚ ਸਮਝੌਤਾ ਕਰ ਲਿਆ ਪਰ ਇਸ ਤੋਂ ਪਹਿਲਾਂ ਓਮਪ੍ਰਕਾਸ਼ ਨੇ ਐਂਟੀ ਕੁਰੱਪਸ਼ਨ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ‘ਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਰਿਸ਼ਵਤ ਦੀ ਮੰਗ ਕਰਨ ਵਾਲੇ ਦੋਸ਼ੀ ਐਮਓਐਚ ਨਿਤੀਸ਼ ਪਰਮਲ ਨੂੰ ਫੜਨ ਲਈ ਜਾਲ ਵਿਛਾਇਆ। ਸ਼ੁੱਕਰਵਾਰ ਦੇਰ ਸ਼ਾਮ ਕਰੀਬ 5 ਵਜੇ ਨਿਤੀਸ਼ ਪਰਮਲ ਨੂੰ ਸ਼ਿਕਾਇਤਕਰਤਾ ਓਮ ਪ੍ਰਕਾਸ਼ ਤੋਂ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਮੁਲਜ਼ਮ MOH ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਉਸ ਨੂੰ ਮੁਜੇਦੀ, ਬੱਲਭਗੜ੍ਹ ਸਥਿਤ ਉਨ੍ਹਾਂ ਦੇ ਦਫ਼ਤਰ ਲੈ ਗਈ। ਪੁੱਛਗਿੱਛ ਉਪਰੰਤ ਦੋਸ਼ੀ ਰਿਸ਼ਵਤਖੋਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਗਈ। ਇਸ ਮਾਮਲੇ ਵਿੱਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਦੇ ਉੱਚ ਅਧਿਕਾਰੀ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਕੁਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .