ਉੱਤਰੀ ਅਫਰੀਕੀ ਦੇਸ਼ ਲੀਬੀਆ ‘ਚ 11 ਸਤੰਬਰ ਨੂੰ ਆਏ ਭਾਰੀ ਹੜ੍ਹ ਨੇ ਤਬਾਹੀ ਮਚਾਈ ਹੈ। ਦੇਸ਼ ਦੇ ਕਈ ਇਲਾਕਿਆਂ ਵਿੱਚ 2000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਕੱਲੇ ਡੇਰਨਾ ਸ਼ਹਿਰ ‘ਚ 2000 ਲੋਕਾਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਭੂਮੱਧ ਸਾਗਰ ਵਿੱਚ ਆਏ ਚੱਕਰਵਾਤੀ ਤੂਫ਼ਾਨ ਡੇਨੀਅਲ ਨੇ ਦੇਸ਼ ਵਿੱਚ ਤਬਾਹੀ ਮਚਾਈ।
ਲੀਬੀਆ ਵਿੱਚ ਆਏ ਹੜ੍ਹ ਬਾਰੇ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਇਸ ਭਿਆਨਕ ਹੜ੍ਹ ਵਿੱਚ ਡਾਰਨਾ ਸ਼ਹਿਰ ਵਿੱਚ 700 ਲੋਕ ਦਫਨਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ 10 ਹਜ਼ਾਰ ਲੋਕਾਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ।
ਸਰਕਾਰ ਨੇ ਕਿਹਾ ਕਿ ਹੁਣ ਤੱਕ ਸ਼ਹਿਰ ਦੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਮਲਬੇ ਹੇਠਾਂ ਲੋਕਾਂ ਦੀਆਂ ਲਾਸ਼ਾਂ ਪਈਆਂ ਹਨ। ਉੱਥੇ ਹੀ ਕਈ ਬਚਾਅ ਦਲ ਮਲਬੇ ‘ਚੋਂ ਲਾਸ਼ਾਂ ਨੂੰ ਕੱਢਣ ਅਤੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਭੂਮੱਧ ਸਾਗਰ ‘ਚੋਂ ਐਤਵਾਰ ਰਾਤ ਨੂੰ ਆਏ ਤੂਫਾਨ ‘ਡੈਨੀਏਲ’ ਕਾਰਨ ਆਏ ਮੀਂਹ ਕਰਕੇ ਆਏ ਅਚਾਨਕ ਹੜ੍ਹ ਨੇ ਪੂਰਬੀ ਲੀਬੀਆ ਦੇ ਕਈ ਸ਼ਹਿਰਾਂ ‘ਚ ਭਾਰੀ ਤਬਾਹੀ ਮਚਾਈ। ਡੇਰਨਾ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਬੰਨ੍ਹ ਟੁੱਟ ਗਏ, ਜਿਸ ਦਾ ਪਾਣੀ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਿਆ, ਜਿਸ ਕਾਰਨ ਕਾਫੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ : Instagram ‘ਤੇ Like Comment ਦੇ ਚੱਕਰ ‘ਚ ਵਿਆਹੀ ਕੁੜੀ ਨੇ ਪਾਰ ਕੀਤੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ!
ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਮੀਡੀਆ ਨੂੰ ਦੱਸਿਆ, ‘ਸਥਿਤੀ ਭਿਆਨਕ ਹੈ। (ਸ਼ਹਿਰ ਦੇ) ਕਈ ਹਿੱਸਿਆਂ ਵਿੱਚ ਲਾਸ਼ਾਂ ਜ਼ਮੀਨ ਉੱਤੇ ਪਈਆਂ ਹਨ। ਹਸਪਤਾਲ ਵੀ ਲਾਸ਼ਾਂ ਨਾਲ ਭਰੇ ਪਏ ਹਨ ਅਤੇ ਕੁਝ ਅਜਿਹੇ ਸਥਾਨ ਹਨ ਜਿੱਥੇ ਅਸੀਂ ਅਜੇ ਤੱਕ ਨਹੀਂ ਪਹੁੰਚੇ ਹਾਂ।
ਵੀਡੀਓ ਲਈ ਕਲਿੱਕ ਕਰੋ -: