ਕਿਸੇ ਦੂਜੇ ਸ਼ਹਿਰ ਵਿਚ ਜਾ ਕੇ ਘਰ ਲੱਭਣਾ ਆਪਣੇ ਆਪ ਵਿਚ ਬਹੁਤ ਮੁਸ਼ਕਲ ਟਾਸਕ ਹੈ ਕਿਉਂਕਿ ਜੇਕਰ ਘਰ ਲੱਭ ਲਿਆ ਤਾਂ ਤੁਹਾਨੂੰ ਉਥੇ ਮਕਾਨ ਮਾਲਕ ਪਸੰਦ ਨਹੀਂ ਆਏਗਾ ਤੇ ਜੇਕਰ ਮਕਾਨ ਮਾਲਕ ਪਸੰਦ ਆ ਗਿਆ ਤਾਂ ਘਰ ਪਸੰਦ ਨਹੀਂ ਆਏਗਾ। ਇਸ ਤਰ੍ਹਾਂ ਦੀਆਂ ਕਈ ਦਿੱਕਤਾਂ ਕਿਰਾਏ ਵਾਲੇ ਘਰ ਦੇ ਨਾਲ ਹੁੰਦੀਆਂ ਰਹਿੰਦੀਆਂ ਹਨ। ਜੋ ਹੁਣ ਸੁਣਨ ਵਿਚ ਕਾਫੀ ਜ਼ਿਆਦਾ ਆਮ ਲੱਗਦੀਆਂ ਹਨ। ਹਾਲਾਂਕਿ ਅੱਜ ਅਸੀਂ ਤੁਹਾਨੂੰ ਕਿਰਾਏ ਨੂੰ ਲੈ ਕੇ ਜੋ ਦੱਸਣ ਜਾ ਰਹੇ ਹਾਂ, ਉਸ ‘ਤੇ ਤੁਹਾਨੂੰ ਯਕੀਨ ਵੀ ਨਹੀਂ ਹੋਵੇਗਾ।
ਵਿਦੇਸ਼ਾਂ ਵਿਚ ਕਿਰਾਏ ਦੀ ਕਹਾਣੀ ਇਕਦਮ ਵੱਖਰੀ ਹੈ। ਇਥੇ ਕਦੇ ਛੋਟੀ ਜਿਹੀ ਜਗ੍ਹਾ ਨੂੰ ਕਰੋੜਾਂ ਵਿਚ ਵੇਚਿਆ ਜਾਂਦਾ ਹੈ ਤਾਂ ਕਦੇ ਅਜਿਹੀ ਜਗ੍ਹਾ ਦਾ ਕਿਰਾਇਆ ਹਜ਼ਾਰਾਂ ਵਿਚ ਲਿਆ ਜਾਂਦਾ ਹੈ ਜਿਸ ਨੂੰ ਘਰ ਕਿਹਾ ਵੀ ਨਹੀਂ ਜਾ ਸਕਦਾ ਪਰ ਇਕ ਚੀਜ਼ ਹੈ ਜੋ ਇਥੇ ਸਭ ਤੋਂ ਜ਼ਿਆਦਾ ਖਾਸ ਹੈ ਉਹ ਹੈ ਇਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਤਮ ਨਿਰਭਰ ਬਣਾਉਣ ਲਈ ਮਾਤਾ-ਪਿਤਾ ਬਹੁਤ ਸਾਰੇ ਪਲਾਨ ਕਰਦੇ ਹਨ। ਅਜਿਹਾ ਹੀ ਇਕ ਕਿੱਸਾ ਇਨ੍ਹੀਂ ਦਿਨੀਂ ਲੋਕਾਂ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬੀ ਫਿਲਮ ਇੰਡਸਟਰੀ ਵਿੱਚ ਖੁਸ਼ੀ ਦੀ ਲਹਿਰ, ‘ਖੁਸ਼ਖਬਰੀ’ ਜਲਦ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼
ਦਿ ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਸਮਾਂਧਾ ਬਰਡ ਨਾਂ ਦੀ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਇਕ ਗੱਲ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਦੇ ਛੋਟੇ-ਛੋਟੇ ਤੋਂ ਵੀ ਕਿਰਾਇਆ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬੱਚੇ ਸਿਰਫ 6, 8 ਤੇ 9 ਸਾਲ ਦੇ ਹਨ। ਮਹਿਲਾ ਨੇ ਆਪਣੀ ਪੋਸਟ ਵਿਚ ਦੱਸਿਆ ਕਿ ਉਹ ਆਪਣੇ ਬੱਚਿਆਂ ਤੋਂ ਹਰ ਮਹੀਨੇ 6 ਡਾਲਰ ਵਸੂਲਦੀ ਹੈ ਜਿਸ ਵਿਚੋਂ 1 ਡਾਲਰ ਉਨ੍ਹਾਂ ਨੂੰ ਘਰ ਦਾ ਕਿਰਾਇਆ ਦੇਣਾ ਹੁੰਦਾ ਹੈ। 1 ਡਾਲਰ ਗ੍ਰੋਸਰੀ ਤੇ 1 ਡਾਲਰ ਯੂਟਿਲਟੀ ਲਈ ਦੇਣਾ ਹੁੰਦਾ ਹੈ। ਇਸ ਦੇ ਬਾਅਦ ਹੀ ਉਹ ਆਪਣੇ ਤਿੰਨ ਡਾਲਰ ਦਾ ਹਿਸਾਬ-ਕਿਤਾਬ ਬਣਾਉਂਦੇ ਹਨ।
ਆਪਣੇ ਇਸ ਸਟੈੱਪ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਪੈਸਿਆਂ ਦੀ ਵੈਲਿਊ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਤੇ ਉਹ ਸੋਚ ਸਮਝ ਕੇ ਆਪਣੇ ਪੈਸਿਆਂ ਨੂੰ ਖਰਚ ਕਰਦੇ ਹਨ।