ਬੀਤੇ ਦਿਨੀਂ ਮੁਕਤਸਰ ਦੇ ਪਿੰਡ ਬੁੱਢਾ ਗੁੱਜਰ ਵਿਖੇ ਇੱਕ ਨੌਜਵਾਨ ਦਾ ਗਲ਼ਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਗੁੱਥੀ ਨੂੰ ਮੁਕਤਸਰ ਪੁਲਿਸ ਨੇ ਸਿਰਫ 10 ਘੰਟਿਆਂ ਵਿਚ ਹੀ ਸੁਲਝਾ ਲਿਆ ਹੈ।

ਭੈਣ ਹੀ ਆਪਣੇ ਭਰਾ ਦੀ ਕਾਤਲ ਨਿਕਲੀ। ਭੈਣ ਨੇ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਇਕਲੌਤੇ ਭਰਾ ਸੰਦੀਪ ਸਿੰਘ ਦਾ ਕਤਲ ਕਰਵਾ ਦਿੱਤਾ। ਪੁਲਿਸ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਵਿਚ ਸ਼ਾਮਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੂਜੇ ਦੀ ਭਾਲ ਜਾਰੀ ਹੈ। ਐਸਐਸਪੀ ਡੀ ਸੁਡਰਵਿਲੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਸਿੰਘ ਦੀ ਭੈਣ ਸੁਮਨਦੀਪ ਕੌਰ ਦੇ ਗਗਨਦੀਪ ਸਿੰਘ ਗਗਨਾ ਅਤੇ ਅੰਕੁਸ਼ ਕੁਮਾਰ ਨਾਲ ਨਾਜਾਇਜ਼ ਰਿਸ਼ਤੇ ਸਨ। ਮ੍ਰਿਤਕ ਆਪਣੀ ਭੈਣ ਨੂੰ ਇਸ ਕੰਮ ਲਈ ਰੋਕਦਾ ਸੀ, ਜਿਸ ਕਾਰਨ ਤਿੰਨੇ ਮੁਲਜ਼ਮ ਸੰਦੀਪ ਸਿੰਘ ਨੂੰ ਆਪਣੇ ਰਸਤੇ ਤੋਂ ਹਟਾਉਣਾ ਚਾਹੁੰਦੇ ਸਨ। ਇਸ ਕਾਰਨ ਗਗਨਦੀਪ ਅਤੇ ਅੰਕੁਸ਼ ਨੇ ਸੰਦੀਪ ਸਿੰਘ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।
ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਨੇ ਪਹਿਲਾਂ ਸੰਦੀਪ ਨੂੰ ਨਸ਼ੇ ਦਾ ਦਾ ਟੀਕਾ ਲਗਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਓਵਰਡੋਜ਼ ਦਾ ਕੇਸ ਲੱਗੇ ਪਰ ਜਦੋਂ ਉਹ ਇਸ ਵਿੱਚ ਸਫਲ ਨਹੀਂ ਹੋ ਸਕੇ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਐਸਐਸਪੀ ਨੇ ਕਿਹਾ ਕਿ ਮ੍ਰਿਤਕ ਪਹਿਲਾਂ ਨਸ਼ਿਆਂ ਦਾ ਆਦੀ ਸੀ, ਪਰ ਕੁਝ ਸਮਾਂ ਪਹਿਲਾਂ ਉਸ ਨੇ ਨਸ਼ਾ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਸਾਹਣੇਵਾਲ ‘ਚ ਬੋਰੀ ’ਚੋਂ ਲਾਸ਼ ਮਿਲਣ ਨਾਲ ਫੈਲੀ ਦਹਿਸ਼ਤ, ਬੇਰਹਿਮੀ ਨਾਲ ਕਤਲ ਕੀਤੀ ਕੁੜੀ

ਮੁਲਜ਼ਮ ਸੰਦੀਪ ਸਿੰਘ ਨੂੰ ਐਤਵਾਰ ਰਾਤ ਕਰੀਬ 10.30 ਵਜੇ ਬੁੱਢਾ ਗੁੱਜਰ ਨੇੜੇ ਸਥਿਤ ਮਾਈਨਗਰ ਕੋਲ ਸੁੰਨਸਾਨ ਸੜਕ ’ਤੇ ਲੈ ਗਏ ਸਨ। ਇਸ ਦੌਰਾਨ ਮੁਲਜ਼ਮ ਵੱਲੋਂ ਉਸ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਗਈ, ਪਰ ਜਦੋਂ ਸੰਦੀਪ ਨਸ਼ੇ ਦੀ ਵਜ੍ਹਾ ਨਾਲ ਨਹੀਂ ਮਰਿਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਕੇ ਉਸ ਦੀ ਹੱਤਿਆ ਕਰ ਦਿੱਤੀ।
ਭੈਣ ਨੇ ਆਪਣੇ ਭੈਣ-ਭਰਾ ਦੇ ਰਿਸ਼ਤੇ ਨੂੰ ਕਲੰਕਿਤ ਕਰ ਦਿੱਤਾ। ਮ੍ਰਿਤਕ ਸੰਦੀਪ ਸਿੰਘ ਦੀ ਭੈਣ ਸੁਮਨਦੀਪ ਕੌਰ ਦਾ ਵਿਆਹ ਹੋਇਆ ਸੀ, ਪਰੰਤੂ ਉਸ ਦੀਆਂ ਗਲਤ ਹਰਕਤਾਂ ਕਾਰਨ ਉਸਦਾ ਵਿਆਹ ਟੁੱਟ ਗਿਆ। ਹੁਣ ਜਦੋਂ ਉਸ ਭਰਾ ਨੂੰ ਉਸ ਦੀਆਂ ਹਰਕਤਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਉਸਨੂੰ ਰਸਤੇ ਤੋਂ ਹਟਾ ਦਿੱਤਾ। ਸੁਮਨਦੀਪ ਦੀਆਂ ਇਨ੍ਹਾਂ ਗਲਤ ਹਰਕਤਾਂ ਕਾਰਨ ਦੋ ਬੱਚਿਆਂ ਦੇ ਸਿਰ ਤੋਂ ਪਿਤਾ ਦੇ ਸਾਇਆ ਉਠ ਗਿਆ। ਸੰਦੀਪ ਦੀ ਅਪਾਹਜ ਪਤਨੀ ਨੇ ਆਪਣੇ ਪਤੀ ਨੂੰ ਵੀ ਗੁਆ ਦਿੱਤਾ, ਜਿਸ ਨਾਲ ਕੋਈ ਵੀ ਪਰਿਵਾਰ ਵਿਚ ਕਮਾਈ ਕਰਨ ਵਾਲਾ ਨਹੀਂ ਹੈ। ਮ੍ਰਿਤਕ ਸੰਦੀਪ ਸਿੰਘ ਦੀ ਕਰੀਬ 10-12 ਦਿਨ ਪਹਿਲਾਂ ਇਕ ਬੇਟੀ ਹੋਈ ਸੀ, ਜਦੋਂ ਕਿ ਬੇਟਾ ਡੇਢ ਸਾਲ ਦਾ ਹੈ।
ਇਹ ਵੀ ਪੜ੍ਹੋ : ਵਿਦਿਆਰਥਣ ਨੂੰ ਥੱਪੜ ਮਾਰਣਾ ਪਿਆ ਮਹਿੰਗਾ- ਸਰਕਾਰੀ ਸਕੂਲ ਦੀ ਪ੍ਰਿੰਸੀਪਲ ਸਣੇ ਚਾਰ ਹੋਰ ਟੀਚਰਾਂ ਦਾ ਹੋਇਆ ਤਬਾਦਲਾ






















