ਰੂਸ ਦੇ ਇੱਕ ਵਿਗਿਆਨੀ ਦਾ ਗਲਾ ਘੋਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇ ਆਹੈ। ਰੂਸੀ ਕੋਵਿਡ-19 ਵੈਕਸੀਨ ਸਪੁਤਨਿਕ V ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਵਿੱਚੋਂ ਇੱਕ ਐਂਡਰੀ ਬੋਟਿਕੋਵ ਦਾ ਬੈਲਟ ਨਾਲ ਗਲਾ ਘੋਟ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੀ ਲਾਸ਼ ਵੀਰਵਾਰ 2 ਮਾਰਚ ਨੂੰ ਉਸ ਦੇ ਹੀ ਅਪਾਰਟਮੈਂਟ ਵਿੱਚ ਮਿਲੀ ਸੀ। ਪੁਲਿਸ ਨੇ ਕਤਲ ਦੇ ਸਿਲਸਿਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।
ਬੋਟਿਕੋਵ ਰੂਸ ਵਿੱਚ ਇੱਕ ਪ੍ਰਸਿੱਧ ਵਿਗਿਆਨੀ ਸਨ ਅਤੇ ਉਨ੍ਹਾਂ ਨੂੰ ਵੈਕਸੀਨ ‘ਤੇ ਕੰਮ ਲਈ ਐਵਾਰਡ ਵੀ ਮਿਲਿਆ ਸੀ। ਰਿਪੋਰਟ ਮੁਤਾਬਕ ਬੋਟਿਕੋਵ ਉਨ੍ਹਾਂ 18 ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ 2020 ਵਿੱਚ Sputnik V ਵੈਕਸੀਨ ਬਣਾਈ ਸੀ।
ਇੱਕ ਰੂਸੀ ਨਿਊ ਏਜੰਸੀ ਨੇ ਰਸ਼ੀਅਨ ਫੈਡਰੇਸ਼ਨ ਦੀ ਜਾਂਚ ਕਮੇਟੀ ਦੇ ਹਵਾਲੇ ਨਾਲ ਦੱਸਿਆ ਕਿ ਗਾਮਾਲਿਆ ਨੈਸ਼ਨਲ ਰਿਸਰਚ ਸੈਂਟਰ ਫਾਰ ਇਕੋਲਾਜੀ ਐਂਡ ਮੈਥਮੈਟਿਕਸ ਵਿੱਚ ਸੀਨੀਅਰ ਖੋਜੀ ਵਜੋਂ ਕੰਮ ਕਰਨ ਵਾਲੇ 47 ਸਾਲਾਂ ਬੋਟਿਕੋਵ ਵੀਰਵਾਰ ਨੂੰ ਆਪਣੇ ਅਪਾਰਟਮੈਂਟ ਵਿੱਚ ਮ੍ਰਿਤ ਪਾਏ ਗਏ ਸਨ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 2021 ਵਿੱਚ ਕੋਵਿਡ ਵੈਕਸੀਨ ‘ਤੇ ਕੰਮ ਕਰਨ ਲਈ ਵਾਇਰੋਲਾਜਿਸਟ ਨੂੰ ‘ਆਰਡਰ ਆਫ ਮੈਰਿਟ ਫਾਰ ਦਿ ਫਾਦਰਲੈਂਡ’ ਐਵਾਰਡ ਨਾਲ ਸਨਮਾਨਤ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਅਜੇ ਬਦਲੇਗਾ ਮੌਸਮ, ਚੱਲਣਗੀਆਂ ਤੇਜ਼ ਹਵਾਵਾਂ, ਜਾਣੋ ਪੂਰਾ ਹਾਲ
ਰੂਸੀ ਵਿਗਿਆਨੀ ਬੋਟਿਕੋਵ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਮੁਤਾਬਕ ਇੱਕ 29 ਸਾਲਾਂ ਨੌਜਵਾਨ ਨੇ ਮਾਮੂਲੀ ਬਹਿਸ ਦੌਰਾਨ ਬੈਲਟ ਨਾਲ ਬੋਟਿਕੋਵ ਦਾ ਗਲਾ ਘੁੱਟ ਦਿੱਤਾ ਅਤੇ ਫਰਾਰ ਹੋ ਗਿਆ। ਲਾਅ ਇਨਫੋਰਸਮੈਂਟ ਏਜੰਸੀਆਂ ਨੇ ਇਸ ਨੂੰ ਡੋਮੈਸਟਿਕ ਕ੍ਰਾਈਮ ਦੱਸਿਆ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਬਿਆਨਸ ਵਿੱਚ ਕਿਹਾ ਕਿ ਬੋਟਿਕੋਵ ਦੀ ਲਾਸ਼ ਮਿਲਣ ਦੇ ਤੁਰੰਤ ਬਾਅਦ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: