ਚੰਡੀਗੜ੍ਹ ਦੇ ਇਕ ਹੋਟਲ ‘ਚ ਲੜਕੀ ਦੇ ਕਤਲ ਦੇ ਮਾਮਲੇ ‘ਚ ਪੁਲਿਸ ਦੀ ਅਪਰਾਧ ਸ਼ਾਖਾ ਦੀ ਟੀਮ ਨੂੰ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਕਰਨ ਵਾਲੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਲੋਹਾਨੀ ਵਾਸੀ ਰਾਜੀਵ ਕਲੋਨੀ, ਮਾੜੀ ਮਾਜਰਾ, ਮੁਹਾਲੀ ਵਜੋਂ ਹੋਈ ਹੈ। ਇਹ ਘਟਨਾ ਬੀਤੇ ਸ਼ੁੱਕਰਵਾਰ ਨੂੰ ਸਾਹਮਣੇ ਆਈ ਸੀ। ਸੂਚਨਾ ਮੁਤਾਬਕ ਚੰਡੀਗੜ੍ਹ ਆ ਕੇ ਆਸ਼ੀਸ਼ ਨੇ ਹੋਲੀ ਵਾਲੇ ਦਿਨ ਪਿੰਡ ਕਿਸ਼ਨਗੜ੍ਹ ਦੇ ਹੋਟਲ ਕੈਮਰੂਨ ਵਿੱਚ ਇੱਕ ਲੜਕੀ ਨਾਲ ਰੁਕਿਆ ਸੀ।
ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਸਵੇਰੇ ਲੜਕੀ ਕਮਰੇ ‘ਚ ਬੇਹੋਸ਼ੀ ਦੀ ਹਾਲਤ ‘ਚ ਮਿਲੀ। ਜਿਸ ‘ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਹੋਟਲ ਮੈਨੇਜਰ ਵਿਜੇ ਕੁਮਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਲੜਕੀ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ (GMSH-16) ਵਿਚ ਲਿਜਾਇਆ ਗਿਆ ਸੀ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਇਹ ਵੀ ਪੜ੍ਹੋ : ਮੋਗਾ ‘ਚ ਪੁਲਿਸ-BSF ਨੇ ਕੱਢਿਆ ਫਲੈਗ ਮਾਰਚ, ਜੀ-20 ਕਾਨਫਰੰਸ ਸਬੰਧੀ ਜਾਰੀ ਕੀਤਾ ਰੈੱਡ ਅਲਰਟ
ਮਾਮਲੇ ਸਬੰਧੀ ਮੈਨੇਜਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਆਸ਼ੀਸ਼ ਲੋਹਾਨੀ ਅਤੇ ਇਕ ਲੜਕੀ ਅਲੀਨਾ 8 ਮਾਰਚ ਨੂੰ ਹੋਲੀ ਵਾਲੇ ਦਿਨ ਉਨ੍ਹਾਂ ਦੇ ਹੋਟਲ ‘ਚ ਆਏ ਸਨ। ਲੜਕੀ ਮੂਲ ਰੂਪ ਤੋਂ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਪਿੰਡ ਘੋਰਈ ਦੀ ਰਹਿਣ ਵਾਲੀ ਸੀ। ਬੀਤੀ 10 ਤਰੀਕ ਨੂੰ ਸਵੇਰੇ 9.30 ਵਜੇ ਦੇ ਕਰੀਬ ਆਸ਼ੀਸ਼ ਹੇਠਾਂ ਆਇਆ ਅਤੇ ਕਿਹਾ ਕਿ ਉਹ ਨਾਸ਼ਤਾ ਕਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਜਦੋਂ ਉਨ੍ਹਾਂ ਨੇ ਕਮਰੇ ‘ਚ ਜਾ ਕੇ ਦੇਖਿਆ ‘ਤਾਂ ਲੜਕੀ ਦੀ ਗਰਦਨ ‘ਤੇ ਸੱਟ/ਕੱਟ ਦੇ ਨਿਸ਼ਾਨ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਲੜਕੀ ਦੀ ਹਾਲਤ ਨੂੰ ਦੇਖਦੇ ਹੋਏ ਅਤੇ ਮੈਨੇਜਰ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਆਸ਼ੀਸ਼ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਭਾਲ ‘ਤੋਂ ਬਾਅਦ ਸ਼ਨੀਵਾਰ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਪੁਲਿਸ ਕੋਲ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਉੱਥੇ ਉਸ ਵੱਲੋਂ ਕੀਤੇ ਗਏ ਕਤਲ ਦੇ ਕਾਰਨ ਦਾ ਪਤਾ ਲੱਗੇਗਾ।