ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ 7ਵਾਂ ਗੀਤ ਦੋ ਦਿਨਾਂ ਬਾਅਦ 24 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਿਲੇਮਾ’ ਬ੍ਰਿਟਿਸ਼ ਗਾਇਕ ਸਟੇਫਲਾਨ ਡੌਨ ਨਾਲ ਹੈ। ਸਟੇਫਲੋਨ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਦਾ ਪ੍ਰਚਾਰ ਕਰ ਰਹੀ ਹੈ। ਇੰਨਾ ਹੀ ਨਹੀਂ ਇਸ ਦੇ ਲਈ ਉਹ ਲੰਦਨ ਦੀਆਂ ਸੜਕਾਂ ‘ਤੇ ਵੀ ਉਤਰ ਆਈ ਹੈ। ਇਸ ਗੀਤ ‘ਚ ਸਟੇਫਲੋਨ ਵੀ ਸਿੱਧੂ ਲਈ ਇਨਸਾਫ ਮੰਗਦੀ ਦਿਸੇਗੀ।
ਸਟੇਫਲਾਨ ਡੌਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਕ ਪੋਸਟ ਪਾਈ, ਜਿਸ ‘ਚ ਲੋਕਾਂ ਨੂੰ ਲੰਡਨ ਦੇ ਸਾਊਥ ਹਾਲ ‘ਚ ਪਹੁੰਚਣ ਦੀ ਅਪੀਲ ਕੀਤੀ। ਇਸ ਅਪੀਲ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ ਹਜ਼ਾਰਾਂ ਲੋਕ ਸਾਊਥ ਹਾਲ ਪਹੁੰਚੇ।
ਸਟੇਫਲਾਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ, ਜਿਸ ਵਿਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ।
ਗੀਤ ਕਿੰਨੇ ਮਿੰਟ ਦਾ ਹੋਵੇਗਾ ਅਤੇ ਇਸ ਦੇ ਬੋਲ ਕੀ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਪਰ ਸਟੇਫਲਾਨ ਨੇ ਗੀਤ ਦੇ ਸਬੰਧ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ #justiceforsidhumoosewala ਨੂੰ ਪ੍ਰਮੋਟ ਕਰ ਰਹੀ ਹੈ।
ਮੂਸੇਵਾਲਾ ਦਾ ਨਵਾਂ ਗੀਤ 4:10 ਦੋ ਮਹੀਨੇ ਪਹਿਲਾਂ 10 ਅਪ੍ਰੈਲ ਨੂੰ ਲਾਂਚ ਹੋਇਆ ਸੀ। ਇਸ ਗੀਤ ਨੂੰ ਰੈਪਰ ਅਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਹੈ। ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਸ ਸਾਲ ਇਹ ਦੂਜੀ ਵੱਡੀ ਖੁਸ਼ਖਬਰੀ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਪ੍ਰਸ਼ੰਸਕਾਂ ਨੂੰ ਮੂਸੇਵਾਲਾ ਦੇ ਭਰਾ ਦੇ ਜਨਮ ਦੀ ਖਬਰ ਮਿਲੀ ਸੀ। 17 ਮਾਰਚ ਨੂੰ ਮੂਸੇਵਾਲਾ ਦੇ ਭਰਾ ਦਾ ਜਨਮ ਹੋਇਆ ਸੀ।
ਇਹ ਵੀ ਪੜ੍ਹੋ : ਭਗਤ ਕਬੀਰ ਜਯੰਤੀ ‘ਤੇ ਹੁਸ਼ਿਆਰਪੁਰ ਪਹੁੰਚੇ CM ਮਾਨ, ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੀਤੇ ਵੱਡੇ ਐਲਾਨ
ਇਸ ਗੀਤ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਿਛਲੇ ਸਾਲ ਨਵੰਬਰ ‘ਚ ਦੀਵਾਲੀ ‘ਤੇ ‘ਵਾਚ-ਆਊਟ’ ਰਿਲੀਜ਼ ਕੀਤਾ ਸੀ। ਮਈ 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਸੀ। ਜਿਸ ਨੂੰ ਹੁਣ ਤੱਕ ਯੂਟਿਊਬ ‘ਤੇ 3.59 ਕਰੋੜ ਲੋਕ ਦੇਖ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: