ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮਿਲ ਕੇ ਵਨਡੇ ਵਿਸ਼ਵ ਕੱਪ ਦੇ ਫਾਈਨਲ ਲਈ ਵੱਡੀ ਯੋਜਨਾ ਬਣਾਈ ਹੈ। ਕ੍ਰਿਕੇਟ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪ੍ਰਸ਼ੰਸਕਾਂ ਨੂੰ ਅਜਿਹਾ ਕਦੇ ਦੇਖਣ ਦਾ ਮੌਕਾ ਨਹੀਂ ਮਿਲਿਆ। ਟੂਰਨਾਮੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਬੀਸੀਸੀਆਈ ਵਿਸ਼ਵ ਕੱਪ 2023 ਦੇ ਸਮਾਪਤੀ ਸਮਾਰੋਹ ਵਿੱਚ ਪ੍ਰਸ਼ੰਸਕਾਂ ਦਾ ਵੱਖ-ਵੱਖ ਪ੍ਰੋਗਰਾਮਾਂ ਨਾਲ ਮਨੋਰੰਜਨ ਕਰਨਾ ਚਾਹੁੰਦਾ ਹੈ, ਜਿਸ ਲਈ ਕਈ ਵੱਡੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਫਾਈਨਲ ਮੈਚ ਨੂੰ ਦੇਖਣ ਲਈ ਲੱਖਾਂ ਪ੍ਰਸ਼ੰਸਕ ਸਟੇਡੀਅਮ ਵਿੱਚ ਪਹੁੰਚਣਗੇ। ਇਸ ਤੋਂ ਇਲਾਵਾ ਟੀਵੀ ਅਤੇ ਸਟ੍ਰੀਮਿੰਗ ਪਲੇਟਫਾਰਮ ‘ਤੇ ਵੀ ਕਈ ਰਿਕਾਰਡ ਟੁੱਟਣ ਦੀ ਉਮੀਦ ਹੈ।
ਆਈਸੀਸੀ ਨੇ ਫਾਈਨਲ ਲਈ ਚਾਰ ਪ੍ਰਮੁੱਖ ਈਵੈਂਟਸ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਦੇਖਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ। ਟੂਰਨਾਮੈਂਟ ਦਾ ਮੇਜ਼ਬਾਨ ਬੀਸੀਸੀਆਈ ਐਤਵਾਰ ਨੂੰ ਵੱਖ-ਵੱਖ ਸੰਗੀਤ ਅਤੇ ਲਾਈਟ ਸ਼ੋਅ ਦੇ ਨਾਲ ਇਸ ਨੂੰ ਯਾਦਗਾਰ ਬਣਾਉਣ ਲਈ ਪਹਿਲਾਂ ਕਦੇ ਨਾ ਦੇਖਿਆ ਗਿਆ ਏਅਰ ਸ਼ੋਅ ਵੀ ਆਯੋਜਿਤ ਕਰੇਗਾ। ਟੂਰਨਾਮੈਂਟ ਦੇ ਪਹਿਲੇ ਮੈਚ ਅਤੇ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ ਆਪਣੇ ਪਹਿਲੇ ਆਈਸੀਸੀ ਫਾਈਨਲ ਮੈਚ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ।
132,000 ਦੀ ਸਮਰੱਥਾ ਵਾਲੇ ਇਸ ਮੈਦਾਨ ਦਾ ਇਹ ਤੀਜਾ ਵੱਡਾ ਫਾਈਨਲ ਮੈਚ ਹੈ। ਇਸ ਤੋਂ ਪਹਿਲਾਂ ਇੱਥੇ ਦੋ ਆਈਪੀਐਲ ਫਾਈਨਲ ਖੇਡੇ ਜਾ ਚੁੱਕੇ ਹਨ। ਉਨ੍ਹਾਂ ਫਾਈਨਲ ਮੈਚਾਂ ਵਿੱਚ ਕਈ ਵੱਡੇ ਸਮਾਗਮ ਵੀ ਕਰਵਾਏ ਗਏ। ਅਜਿਹੀ ਸਥਿਤੀ ਵਿੱਚ, ਆਓ ਪੂਰੇ ਸ਼ੈਡਿਊਲ ‘ਤੇ ਇੱਕ ਨਜ਼ਰ ਮਾਰੀਏ।
ਵਿਸ਼ਵ ਕੱਪ ਫਾਈਨਲ ਸਮਾਰੋਹ ਦਾ ਸ਼ੈਡਿਊਲ
1. ਦੁਪਹਿਰ 12:30 ਵਜੇ 10 ਮਿੰਟ ਲਈ ਏਅਰ ਫੋਰਸ ਵੱਲੋਂ ਏਅਰ ਸ਼ੋਅ
ਭਾਰਤੀ ਹਵਾਈ ਫੌਜ ਸੂਰਜਕਿਰਨ ਐਕਰੋਬੈਟਿਕ ਟੀਮ ਵੱਲੋਂ 10 ਮਿੰਟ ਦੇ ਏਅਰ ਸ਼ੋਅ ਨਾਲ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਲਈ ਇਸ ਨੂੰ ਵਿਸ਼ੇਸ਼ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਨੌਂ-ਹਾਕ ਟੀਮ ਦੀ ਅਗਵਾਈ ਫਲਾਈਟ ਕਮਾਂਡਰ ਅਤੇ ਡਿਪਟੀ ਟੀਮ ਲੀਡਰ ਵਿੰਗ ਕਮਾਂਡਰ ਸਿੱਧੇਸ਼ ਕਾਰਤਿਕ ਕਰਨਗੇ। ਸੂਰਿਆਕਿਰਨ ਐਕਰੋਬੈਟਿਕ ਟੀਮ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਨਰਿੰਦਰ ਮੋਦੀ ਸਟੇਡੀਅਮ ‘ਤੇ ਵਰਟੀਕਲ ਏਅਰ ਸ਼ੋਅ ਕਰੇਗੀ।
2. ਸ਼ਾਮ 5.30 ਵਜੇ 15 ਮਿੰਟ ਲਈ ਚੈਂਪੀਅਨਜ਼ ਦੀ ਪਰੇਡ
ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਈਸੀਸੀ ਨੇ ਵਿਸ਼ਵ ਕੱਪ ਜੇਤੂ ਟੀਮਾਂ ਦੇ ਕਪਤਾਨਾਂ ਨੂੰ 2023 ਦਾ ਫਾਈਨਲ ਦੇਖਣ ਲਈ ਸੱਦਾ ਦਿੱਤਾ ਹੈ। 1975 ਦੇ ਜੇਤੂ ਕਲਾਈਵ ਲੋਇਡ ਤੋਂ ਲੈ ਕੇ ਹਾਲ ਹੀ ਦੇ ਜੇਤੂ ਕਪਤਾਨ ਇਓਨ ਮੋਰਗਨ ਤੱਕ, ਹਰ ਕੋਈ ਆਪਣੇ ਵਿਸ਼ਵ ਕੱਪ ਟਰਾਫੀਆਂ ਦੇ ਨਾਲ ਨਰਿੰਦਰ ਮੋਦੀ ਸਟੇਡੀਅਮ ਵਿੱਚ ਦਿਖਾਈ ਦੇਵੇਗਾ। ਜਿੱਥੇ ਪੰਜਾਂ ਤਰ੍ਹਾਂ ਦੀਆਂ ਟਰਾਫੀਆਂ ਦੇਖਣ ਨੂੰ ਮਿਲਣਗੀਆਂ। ਇਸ ਦੌਰਾਨ ਟੀਮ ਇੰਡੀਆ ਦੇ ਸਾਬਕਾ ਕਪਤਾਨ ਕਪਿਲ ਦੇਵ ਅਤੇ ਐੱਮਐੱਸ ਧੋਨੀ ਨਜ਼ਰ ਆਉਣਗੇ। ਸਾਰੇ ਕਪਤਾਨ ਇੱਕੋ ਕਿਸਮ ਦਾ ਬਲੇਜ਼ਰ ਪਹਿਨਣਗੇ, ਜਿਸ ਨੂੰ ਵਿਸ਼ਵ ਕੱਪ ਦੀ ਥੀਮ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਹੈ।
3. ਮਿਊਜ਼ਿਕ ਸ਼ੋਅ
ਭਾਰਤ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਪ੍ਰੀਤਮ ਮਿਊਜ਼ਿਕ ਸ਼ੋਅ ‘ਦਿਲ ਜਸ਼ਨ ਬੋਲੇ’ ‘ਚ ਆਪਣੀ ਟੀਮ ਦੀ ਅਗਵਾਈ ਕਰਨਗੇ। ਨਰਿੰਦਰ ਮੋਦੀ ਸਟੇਡੀਅਮ ‘ਚ 500 ਤੋਂ ਵੱਧ ਡਾਂਸਰ ਕੇਸਰੀਆ, ਦੇਵਾ ਦੇਵਾ, ਲਹਿਰਾ ਦੋ ਅਤੇ ਹੋਰ ਬਹੁਤ ਸਾਰੇ ਮਸ਼ਹੂਰ ਗੀਤਾਂ ‘ਤੇ ਪਰਫਾਰਮ ਕਰਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਦੇ ਨਾਂ ‘ਤੇ ਠੱਗੀ, ਲੱਖਾਂ ਰੁਪਏ ਲੈ ਕੇ ਫੜਾਇਆ ਕੈਨੇਡਾ ਦੇ ਬੰਦ ਕਾਲਜ ਦਾ ਆਫਰ ਲੈਟਰ
4. ਚੈਂਪੀਅਨ ਟੀਮ ਲਈ 1200 ਡਰੋਨਾਂ ਨਾਲ ਸ਼ੋਅ ਆਯੋਜਿਤ ਕੀਤਾ ਜਾਵੇਗਾ
ਆਈਸੀਸੀ ਨੇ ਟਰਾਫੀ ‘ਤੇ ਵਿਸ਼ਵ ਕੱਪ ਜੇਤੂ ਟੀਮ ਦਾ ਨਾਮ ਪ੍ਰਦਰਸ਼ਿਤ ਕਰਨ ਲਈ ਲੇਜ਼ਰ ਮੈਜਿਕ ਪ੍ਰੋਡਕਸ਼ਨ ਨਾਲ ਕਲੋਜ਼ਿੰਗ ਸੈਰਾਮਨੀ ਦੀ ਸਮਾਪਤੀ ਕਰਨ ਦੀ ਵੀ ਯੋਜਨਾ ਬਣਾਈ ਹੈ। 1200 ਤੋਂ ਵੱਧ ਡਰੋਨ ਅਹਿਮਦਾਬਾਦ ਦੇ ਅਸਮਾਨ ਨੂੰ ਜਿੱਤਣ ਵਾਲੀ ਟੀਮ ਦੇ ਨਾਂ ਨਾਲ ਰੌਸ਼ਨ ਕਰਨਗੇ ਅਤੇ ਇਸ ਤੋਂ ਬਾਅਦ ਦੁਨੀਆ ਦੇ ਸਭ ਤੋਂ ਵੱਡੇ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦਾ ਆਯੋਜਨ ਕੀਤਾ ਜਾਵੇਗਾ। ਜਿਸ ਨੂੰ ਪ੍ਰਸ਼ੰਸਕਾਂ ਲਈ ਖਾਸ ਬਣਾਇਆ ਜਾਵੇਗਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਅਜਿਹਾ ਕੁਝ ਨਹੀਂ ਹੋਇਆ ਸੀ। ਇਹ ਸਭ ਪਹਿਲੀ ਵਾਰ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –