ਚੰਡੀਗੜ੍ਹ ‘ਚ ਧਨਾਸ-ਸਾਰੰਗਪੁਰ ਰੋਡ ‘ਤੇ 7 ਲੋਕਾਂ ਨੂੰ ਕੁਚਲਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਦਸੇ ਦੇ 4 ਦਿਨ ਬਾਅਦ 21 ਸਾਲ ਦਾ ਮੁਲਜ਼ਮ ਪਰਮਵੀਰ ਸਿੰਘ ਫੜਿਆ ਗਿਆ। ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਨੂੰ ਅੱਜ ਡਿਊਟੀ ਮੈਜਿਸਟਰੇਟ ਤੋਂ ਸਾਹਮਣੇ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾ ਸਕਦਾ ਹੈ।
ਪੁਲਿਸ ਮੁਤਾਬਕ ਮੁਲਜ਼ਮ ਪਰਮਵੀਰ ਨੈਸ਼ਨਲ ਲੈਵਲ ਦਾ ਸ਼ੂਟਰ ਹੈ। 17 ਮਈ ਨੂੰ ਧਨਾਸ ਕਮਿਊਨਿਟੀ ਸੈਂਟਰ ਦੇ ਸਾਹਮਣੇ ਮੋੜ ‘ਤੇ ਸ਼ਾਮ ਸਮੇਂ ਪਰਮਵੀਰ ਨੇ ਫੋਕਸਵੈਗਨ ਬੀਟਲ ਫੁੱਟਪਾਥ ‘ਤੇ ਚੜ੍ਹਾਉਂਦੇ ਹੋਏ 7 ਲੋਕਾਂ ਨੂੰ ਕੁਚਲ ਦਿੱਤਾ ਸੀ ਜਿਨ੍ਹਾਂ ਵਿਚੋਂ 3 ਦੀ ਮੌਤ ਹੋ ਚੁੱਕੀ ਹੈ ਤੇ 4 ਦਾ ਇਲਾਜ ਚੱਲ ਰਿਹਾ ਹੈ।
ਚੰਡੀਗੜ੍ਹ ਪੁਲਿਸ ‘ਤੇ ਮੁਲਜ਼ਮ ਨੂੰ ਫੜਨ ਦਾ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ। ਆਮ ਆਦਮੀ ਪਾਰਟੀ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨੋਟਿਸ ਸੌਂਪਿਆ ਗਿਆ। ਭਾਜਪਾ ਵੱਲੋਂ ਵੀ ਜਲਦ ਕਾਰਵਾਈ ਕਰਨ ਨੂੰ ਕਿਹਾ ਗਿਆ। ਧਨਾਸ-ਸਾਰੰਗਪੁਰ ਦੇ ਲੋਕਾਂ ਵੱਲੋਂ ਰੋਡ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਐੱਸਐੱਸਪੀ ਅੱਜ ਪ੍ਰੈੱਸ ਵਾਰਤਾ ਕਰ ਸਕਦੇ ਹਨ ਜਿਸ ਵਿਚ 4 ਦਿਨ ਮੁਲਜ਼ਮ ਕਿਥੇ ਰਿਹਾ, ਐਕਸੀਡੈਂਟ ਕਿਵੇਂ ਹੋਇਆ ਤੇ ਉਸ ਦੇ ਬਾਅਦ ਕਿਥੇ ਫਰਾਰ ਹੋਇਆ? ਮੁਲਜ਼ਮ ਨਾਲ ਹਾਦਸਾ ਦੌਰਾਨ ਇਕ ਲੜਕੀ ਵੀ ਸੀ, ਉਸ ਬਾਰੇ ਵੀ ਦੱਸਿਆ ਜਾ ਸਕਦਾ ਹੈ।
ਹਾਦਸੇ ਵਿਚ ਰਾਜਮਤੀ (55 ਸਾਲ) ਦੀ 17 ਮਈ ਨੂੰ ਹੀ ਮੌਤ ਹੋ ਗਈ ਸੀ। ਉਹ EWS ਕਾਲੋਨੀ ਧਨਾਸ ਵਿਚ ਰਹਿੰਦੀ ਸੀ। ਉਸ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਸਨ। ਮੁਸਤਫਾ (18 ਸਾਲ) EWS ਕਾਲੋਨੀ ਧਨਾਸ ਵਾਸੀ ਨੇ ਵੀ ਪੀਜੀਆਈ ਵਿਚ 18 ਮਈ ਨੂੰ ਦਮ ਤੋੜ ਦਿੱਤਾ। ਵਿਮਲੇਸ਼ (54 ਸਾਲ) ਦੀ ਵੀ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : PM ਮੋਦੀ ਫਿਰ ਲੋਕਪ੍ਰਿਅਤਾ ਦੇ ਮਾਮਲੇ ‘ਚ ਟਾਪ ‘ਤੇ, ਬਿਡੇਨ-ਸੁਨਕ ਨੂੰ ਵੀ ਛੱਡਿਆ ਪਿੱਛੇ
ਕਰਮਜੀਤ (55 ਸਾਲ) ਤੋਗਾ ਵਾਸੀ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ। ਬੌਬੀ (23 ਸਾਲ) EWS ਕਾਲੋਨੀ ਧਨਾਸ ਪੀਜੀਆਈ ਵਿਚ ਭਰਤੀ ਹੈ। ਦਲੀਪ ਸੋਨੀ (22 ਸਾਲ) EWS ਕਾਲੋਨੀ ਧਨਾਸ ਦਾ ਪੀਜੀਆਈ ਤੇ ਨੀਲਮ EWS ਕਾਲੋਨੀ ਧਨਾਸ ਦਾ GMSH-16 ਵਿਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: