10th round of India-China disengagement talks: ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਾਲੇ 10ਵੇਂ ਗੇੜ ਦੀ ਬੈਠਕ ਸ਼ਨੀਵਾਰ ਦੇਰ ਰਾਤ 2 ਵਜੇ ਤੱਕ ਚੱਲੀ। ਦੋਵਾਂ ਦੇਸ਼ਾਂ ਵਿਚਾਲੇ ਦੂਜੇ ਪੜਾਅ ਦੇ ਡਿਸਇੰਗੇਜਮੈਂਟ ‘ਤੇ 16 ਘੰਟਿਆਂ ਤੱਕ ਗੱਲਬਾਤ ਹੋਈ। ਦੋਵਾਂ ਦੇਸ਼ਾਂ ਦੇ ਕੋਰ ਕਮਾਂਡਰਾਂ ਨੇ ਪਹਿਲੇ ਪੜਾਅ ਦੀ ਡਿਸਇੰਗੇਜਮੈਂਟ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ । ਦੂਜੇ ਪੜਾਅ ਲਈ ਪੂਰਬੀ ਲੱਦਾਖ ਨਾਲ ਲੱਗਦੀ LAC ਦੇ ਡੇਪਸਾਂਗ ਪਲੇਨ, ਗੋਗਰਾ ਅਤੇ ਹੌਟ ਸਪਰਿੰਗ ਵਿੱਚ ਦੋਨਾਂ ਦੇਸ਼ਾਂ ਦੀਆਂ ਫੌਜਾਂ ਨੂੰ ਪਿੱਛੇ ਹਟਾਉਣ ‘ਤੇ ਗੱਲਬਾਤ ਹੋਈ। ਗੱਲਬਾਤ ਦਾ ਨਤੀਜਾ ਕੀ ਰਿਹਾ, ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਹਾਲੇ ਨਹੀਂ ਦਿੱਤੀ ਗਈ ਹੈ।
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਸ਼ਨੀਵਾਰ ਸਵੇਰੇ 10 ਵਜੇ LAC ‘ਤੇ ਚੀਨ ਵੱਲ ਮੋਲਡੋ ਸਰਹੱਦੀ ਖੇਤਰ ਵਿੱਚ ਸ਼ੁਰੂ ਹੋਈ ਜੋ ਦੇਰ ਰਾਤ 2 ਵਜੇ ਖ਼ਤਮ ਹੋਈ । ਭਾਰਤ ਨੇ ਇਸ ਦੌਰਾਨ ਖੇਤਰ ਵਿੱਚ ਤਣਾਅ ਘਟਾਉਣ ਲਈ ਹਾਟ ਸਪਰਿੰਗਜ਼, ਗੋਗਰਾ ਅਤੇ ਡੇਪਸਾਂਗ ਵਰਗੇ ਖੇਤਰਾਂ ਤੋਂ ਫੌਜੀ ਵਾਪਸੀ ‘ਤੇ ਜ਼ੋਰ ਦਿੱਤਾ । ਕੋਰ ਕਮਾਂਡਰ ਪੱਧਰ ਦੀ ਇਹ ਮੀਟਿੰਗ ਡਿਸਇੰਗੇਜਮੈਂਟ ਦੇ ਪਹਿਲੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ ਸ਼ੁਰੂ ਹੋਣੀ ਸੀ । ਪਹਿਲੇ ਪੜਾਅ ਵਿੱਚ ਦੋਵੇਂ ਦੇਸ਼ਾਂ ਦੀਆਂ ਫੌਜਾਂ ਪੈਨਗੋਗ ਤੋਂ ਆਪਣੀਆਂ-ਆਪਣੀਆਂ ਪੋਸਟਾਂ ‘ਤੇ ਪਰਤ ਗਈਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ-ਚੀਨ ਵਿਚਾਲੇ ਗਤਿਰੋਧ ਨੂੰ 9 ਮਹੀਨੇ ਹੋ ਗਏ ਹਨ। ਦੋਨਾਂ ਦੇਸ਼ਾਂ ਵਿਚਾਲੇ ਪਿਛਲੇ ਸਾਲ 5 ਮਈ ਨੂੰ ਪੈਨਗੋਂਗ ਝੀਲ ਖੇਤਰ ਵਿੱਚ ਇੱਕ ਹਿੰਸਕ ਟਕਰਾਅ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਰੁਕਾਵਟ ਦੀ ਸ਼ੁਰੂਆਤ ਹੋਈ ਸੀ। ਫਿਰ ਹਰ ਦਿਨ ਬਦਲ ਰਹੇ ਘਟਨਾਕ੍ਰਮ ਵਿੱਚ ਦੋਵਾਂ ਪੱਖਾਂ ਨੇ ਵੱਡੀ ਗਿਣਤੀ ਵਿੱਚ ਸੈਨਿਕ ਅਤੇ ਮਾਰੂ ਹਥਿਆਰ ਤਾਇਨਾਤ ਕੀਤੇ ਸਨ। ਗਤਿਰੋਧ ਦੇ ਲਗਭਗ ਪੰਜ ਮਹੀਨਿਆਂ ਬਾਅਦ ਭਾਰਤੀ ਫੌਜਾਂ ਨੇ ਕਾਰਵਾਈ ਕਰਦਿਆਂ ਪੈਨਗੋਂਗ ਝੀਲ ਦੇ ਦੱਖਣੀ ਸਿਰੇ ‘ਤੇ ਮੁਖਪਾਰੀ, ਰੇਚਿਲ ਲਾ ਅਤੇ ਮਗਰ ਹਿੱਲ ਖੇਤਰਾਂ ਵਿੱਚ ਰਣਨੀਤਕ ਮਹੱਤਵ ਦੀਆਂ ਕਈ ਪਹਾੜੀ ਦੀਆਂ ਚੋਟੀਆਂ ‘ਤੇ ਤਾਇਨਾਤ ਕਰ ਦਿੱਤਾ ਸੀ।
ਇਹ ਵੀ ਦੇਖੋ: ਸਰਕਾਰ ਦੀ ਡੀਵਾਈਡ ਐਂਡ ਰੂਲ ਪੋਲਿਸੀ ਦੀਆਂ ਉੱਡਣਗੀਆਂ ਧੱਜੀਆਂ ਜੇ ਲੋਕੀ ਮੰਨ ਲੈਣ ਇਸ ਬੰਦੇ ਦੀਆਂ ਗੱਲਾਂ