ਸਰਦ ਰੁੱਤ ਸੈਸ਼ਨ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਹੁਣ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਹੰਗਾਮਾ ਕਰਨ ਵਾਲੇ 12 ਸੰਸਦ ਮੈਂਬਰਾਂ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਹ ਸਦਨ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਣਗੇ।
ਜਿਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ‘ਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼ਾਮਿਲ ਹਨ। ਰਾਜ ਸਭਾ ‘ਚ ਹੰਗਾਮਾ ਕਰਨ ‘ਤੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਨ੍ਹਾਂ 12 ਸੰਸਦ ਮੈਂਬਰਾਂ ਨੂੰ ਕੀਤਾ ਗਿਆ ਹੈ ਮੁਅੱਤਲ – 1. ਇਲਾਮਰਮ ਕਰੀਮ (ਸੀਪੀਐਮ) 2. ਫੁੱਲੋ ਦੇਵੀ ਨੇਤਾਮ (ਕਾਂਗਰਸ) 3. ਛਾਇਆ ਵਰਮਾ (ਕਾਂਗਰਸ) 4. ਰਿਪੁਨ ਬੋਰਾ (ਕਾਂਗਰਸ) 5. ਬਿਨੈ ਵਿਸ਼ਵਮ (ਸੀਪੀਆਈ) 6. ਰਾਜਮਨੀ ਪਟੇਲ (ਕਾਂਗਰਸ) 7. ਡੋਲਾ ਸੇਨ (ਟੀਐਮਸੀ) 8. ਸ਼ਾਂਤਾ ਛੇਤਰੀ (ਟੀਐਮਸੀ) 9. ਸਈਅਦ ਨਾਸਿਰ ਹੁਸੈਨ (ਕਾਂਗਰਸ) 10. ਪ੍ਰਿਅੰਕਾ ਚਤੁਰਵੇਦੀ (ਸ਼ਿਵ ਸੈਨਾ) 11. ਅਨਿਲ ਦੇਸਾਈ (ਸ਼ਿਵ ਸੈਨਾ) 12. ਅਖਿਲੇਸ਼ ਪ੍ਰਸਾਦ ਸਿੰਘ (ਕਾਂਗਰਸ)
ਵੀਡੀਓ ਲਈ ਕਲਿੱਕ ਕਰੋ -: