13 killed as bus and auto-rickshaw collide: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਗਵਾਲੀਅਰ ਵਿੱਚ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਬੱਸ ਅਤੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ । ਉੱਥੇ ਹੀ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ । ਦੱਸ ਦੇਈਏ ਕਿ ਮਰਨ ਵਾਲਿਆਂ ਵਿੱਚ 12 ਮਹਿਲਾਵਾਂ ਅਤੇ ਇੱਕ ਆਟੋ ਚਾਲਕ ਵੀ ਸ਼ਾਮਿਲ ਹੈ ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾਵਾਂ ਆਂਗਣਵਾੜੀ ਲਈ ਖਾਣਾ ਪਕਾਉਂਦੀਆਂ ਸਨ। ਇਹ ਸਾਰੀਆਂ ਮਹਿਲਾਵਾਂ ਆਪਣਾ ਕੰਮ ਖਤਮ ਕਰ ਕੇ ਦੋ ਆਟੋ ਰਿਕਸ਼ਾ ਲੈ ਕੇ ਘਰ ਪਰਤ ਰਹੀਆਂ ਸਨ ਪਰ ਰਸਤੇ ਵਿੱਚ ਇੱਕ ਆਟੋ ਖਰਾਬ ਹੋ ਗਿਆ ਅਤੇ ਇਹ ਸਾਰੇ ਇੱਕ ਹੀ ਆਟੋ-ਰਿਕਸ਼ਾ ਵਿੱਚ ਬੈਠ ਗਏ। ਆਟੋ-ਰਿਕਸ਼ਾ ਜਿਵੇਂ ਹੀ ਅੱਗੇ ਵਧਿਆ ਤਾਂ ਉਹ ਇੱਕ ਬੱਸ ਨਾਲ ਟਕਰਾ ਗਿਆ ਅਤੇ ਆਟੋ ਵਿੱਚ ਬੈਠੀਆਂ ਮਹਿਲਾਵਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਇਸ ਘਟਨਾ ਸਬੰਧੀ ਗਵਾਲੀਅਰ ਦੇ ਜ਼ਿਲ੍ਹਾ ਐਸ.ਪੀ. ਅਮਿਤ ਸਾਂਘੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਆਂਗਨਬਾੜੀ ਕੇਂਦਰ ਵਿੱਚ ਖਾਣਾ ਬਣਾਉਣ ਵਾਲਿਆਂ 12 ਮਹਿਲਾਵਾਂ ਕੰਮ ਕਰਨ ਤੋਂ ਬੱਸ ਇੱਕ ਆਟੋ-ਰਿਕਸ਼ਾ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਪਰਤ ਰਹੀਆਂ ਸਨ ਤਾਂ ਉਦੋਂ ਸਵੇਰੇ ਸੱਤ ਵਜੇ ਦੇ ਕਰੀਬ ਇੱਕ ਸ਼ਹਿਰ ਨੇ ਪੁਰਾਣੇ ਛਾਉਣੀ ਖੇਤਰ ਵਿੱਚ ਇੱਕ ਆਟੋ ਰਿਕਸ਼ਾ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ 9 ਮਹਿਲਾਵਾਂ ਤੇ ਆਟੋ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਤਿੰਨ ਮਹਿਲਾਵਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ । ਫਿਲਹਾਲ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ।