15 august independence day: 15 ਅਗਸਤ 1947 ਨੂੰ, ਇੱਕ ਲੰਬੇ ਸੰਘਰਸ਼ ਤੋਂ ਬਾਅਦ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ ਸੀ। ਹਰ ਸਾਲ ਇਹ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਭਾਰਤ 74 ਵਾਂ ਸੁਤੰਤਰ ਦਿਵਸ ਮਨਾ ਰਿਹਾ ਹੈ। ਬਹੁਤ ਸਾਰੇ ਨਾਇਕਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। 15 ਅਗਸਤ ਦਾ ਦਿਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਅੱਜ ਅਸੀਂ ਤੁਹਾਨੂੰ 15 ਅਗਸਤ ਨਾਲ ਸਬੰਧਤ ਕੁੱਝ ਦਿਲਚਸਪ ਗੱਲਾਂ ਦੱਸਾਂਗੇ। ਆਓ ਜਾਣਦੇ ਹਾਂ 15 ਅਗਸਤ ਨਾਲ ਜੁੜੀਆਂ ਦਿਲਚਸਪ ਗੱਲਾਂ- ਮਹਾਤਮਾ ਗਾਂਧੀ ਨੇ ਭਾਰਤ ਨੂੰ ਆਜ਼ਾਦੀ ਦਿਵਾਉਣ ‘ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਪਰ 15 ਅਗਸਤ 1947 ਨੂੰ, ਮਹਾਤਮਾ ਗਾਂਧੀ ਆਜ਼ਾਦੀ ਦੇ ਜਸ਼ਨ ਵਿੱਚ ਸ਼ਾਮਿਲ ਨਹੀਂ ਹੋਏ ਸੀ। ਮਹਾਤਮਾ ਗਾਂਧੀ ਉਸ ਦਿਨ ਪੱਛਮੀ ਬੰਗਾਲ ਦੇ ਨੋਆਖਲੀ ਵਿਖੇ ਵਰਤ ‘ਤੇ ਬੈਠੇ ਸਨ। ਮਹਾਤਮਾ ਗਾਂਧੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਫਿਰਕੂ ਹਿੰਸਾ ਨੂੰ ਰੋਕਣ ਲਈ ਵਰਤ ਰੱਖ ਰਹੇ ਸੀ। ਸੁਤੰਤਰਤਾ ਦਿਵਸ ਯਾਨੀ 15 ਅਗਸਤ ਨੂੰ, ਭਾਰਤ ਦੇ ਪ੍ਰਧਾਨਮੰਤਰੀ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਂਦੇ ਹਨ, ਪਰ 15 ਅਗਸਤ, 1947 ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਨਹੀਂ ਗਿਆ ਸੀ।
ਲੋਕ ਸਭਾ ਸਕੱਤਰੇਤ ਦੀ ਇੱਕ ਖੋਜ ਅਨੁਸਾਰ, ਨਹਿਰੂ ਨੇ 16 ਅਗਸਤ 1947 ਨੂੰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਸੀ। 15 ਅਗਸਤ 1947 ਨੂੰ ਭਾਰਤ ਸੁਤੰਤਰ ਹੋਇਆ ਸੀ। ਇਸ ਦਿਨ ਤੱਕ ਭਾਰਤ ਦਾ ਕੋਈ ਰਾਸ਼ਟਰੀ ਗੀਤ ਨਹੀਂ ਸੀ। ਰਬਿੰਦਰਨਾਥ ਟੈਗੋਰ ਨੇ 1911 ਵਿੱਚ ਹੀ ‘ਜਨ-ਗੰਨ-ਮਨ’ ਲਿਖਿਆ ਸੀ, ਪਰ ਇਹ 1950 ‘ਚ ਰਾਸ਼ਟਰੀ ਗੀਤ ਵਜੋਂ ਘੋਸ਼ਿਤ ਕੀਤਾ ਗਿਆ ਸੀ। 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ ਸੀ। 15 ਅਗਸਤ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਭਾਰਤ ਤੋਂ ਇਲਾਵਾ, 15 ਅਗਸਤ ਨੂੰ, ਇਨ੍ਹਾਂ ਦੇਸ਼ਾਂ ਨੇ ਵੀ ਆਜ਼ਾਦੀ ਪ੍ਰਾਪਤ ਕੀਤੀ ਸੀ। ਦੱਖਣੀ ਕੋਰੀਆ – 15 ਅਗਸਤ 1945 ਨੂੰ ਆਜ਼ਾਦ ਹੋਇਆ ਸੀ, ਬਹਿਰੀਨ – 15 ਅਗਸਤ 1971 ਨੂੰ ਆਜ਼ਾਦ ਹੋਇਆ ਸੀ ਅਤੇ ਕੌਂਗੋ – 15 ਅਗਸਤ 1960 ਨੂੰ ਆਜ਼ਾਦ ਹੋਇਆ ਸੀ। 15 ਅਗਸਤ, 1872 ਨੂੰ ਬ੍ਰਿਟਿਸ਼ ਰਾਜ ਤੋਂ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਰਿਸ਼ੀ ਅਰਬਿੰਦੋ ਘੋਸ਼ ਦਾ ਜਨਮ ਹੋਇਆ ਸੀ।