16 year old boy did not went: ਕੋਈ ਵਿਅਕਤੀ ਮਹੀਨਿਆਂ ਤੋਂ ਮਲ-ਤਿਆਗ ਨਾ ਕਰੇ, ਇਹ ਸੁਣਨ ਵਿੱਚ ਅਸੰਭਵ ਲੱਗਦਾ ਹੈ, ਪਰ ਮੁਰੈਨਾ ਵਿੱਚ ਇੱਕ 16 ਸਾਲਾਂ ਲੜਕਾ ਇਸ ਅਜੀਬ ਸਮੱਸਿਆ ਨਾਲ ਪਿਛਲੇ 18 ਮਹੀਨਿਆਂ ਤੋਂ ਜੂਝ ਰਿਹਾ ਹੈ। ਨੌਜਵਾਨ ਦਾ ਉਸ ਦੇ ਪਰਿਵਾਰ ਵੱਲੋਂ ਮੁਰੈਨਾ-ਗਵਾਲੀਅਰ ਦੇ ਡਾਕਟਰ, ਨੀਮ-ਹਕੀਮ ਤੋਂ ਇਲਾਜ ਕਰਵਾਇਆ ਗਿਆ, ਪਰ ਉਸ ਦਾ ਕੋਈ ਲਾਭ ਨਹੀਂ ਹੋਇਆ । ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸਦੇ ਬਾਅਦ ਵੀ ਲੜਕਾ ਪੂਰੀ ਤਰ੍ਹਾਂ ਤੰਦਰੁਸਤ ਹੈ।
ਦਰਅਸਲ, ਮੁਰੈਨਾ ਸ਼ਹਿਰ ਦੇ ਸਬਜੀਤ ਦਾ ਪੁਰਾ ਵਿੱਚ ਰਹਿਣ ਵਾਲੇ ਆਸ਼ੀਸ਼ (16) ਪੁੱਤਰ ਮਨੋਜ ਚਾਂਦਿਲ ਜੋ ਕਿ ਆਮ ਮੁੰਡਿਆਂ ਵਰਗਾ ਦਿਸਦਾ ਹੈ । ਪਰ 18 ਮਹੀਨੇ ਪਹਿਲਾਂ ਉਸ ਨੂੰ ਅਜੀਬ ਸਮੱਸਿਆ ਆਈ। ਦੋਨੋਂ ਵਾਰ ਪੂਰਾ ਖਾਣਾ ਖਾਣ ਤੋਂ ਬਾਅਦ ਵੀ ਉਸਦੇ ਸਰੀਰ ਨੇ ਮਲ ਤਿਆਗਣ ਦੀ ਕਿਰਿਆ ਹੀ ਬੰਦ ਕਰ ਦਿੱਤੀ। ਸ਼ੁਰੂਆਤ ਤੋਂ ਦੋ-ਚਾਰ ਦਿਨ ਬਾਅਦ ਪਰਿਵਾਰ ਨੇ ਸੋਚਿਆ ਕਿ ਕੋਈ ਆਮ ਸਮੱਸਿਆ ਹੈ, ਪਰ ਹੌਲੀ-ਹੌਲੀ ਸਮਾਂ ਬੀਤਦਾ ਗਿਆ। ਇਸ ਸਬੰਧੀ ਲੜਕੇ ਦੇ ਪਿਤਾ ਮਨੋਜ ਨੇ ਉਸਨੂੰ ਜ਼ਿਲ੍ਹਾ ਹਸਪਤਾਲ ਵਿੱਚ ਡਾਕਟਰ ਯੋਗੇਸ਼ ਤਿਵਾੜੀ, ਜ਼ਿਲ੍ਹਾ ਸਪੈਸ਼ਲਿਸਟ ਡਾ. ਬਨਵਾਰੀ ਲਾਲ ਗੋਇਲ, ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਤਾਇਨਾਤ ਚਾਈਲਡ ਸਪੈਸ਼ਲਿਸਟ ਡਾਕਟਰ ਸਕਸੈਨਾ, ਜੇਏਐਚ ਦੇ ਨਿਊਰੋਲਾਜੀ ਵਿਗਿਆਨ ਵਿਭਾਗ ਦੇ ਮੁਖੀ ਸਣੇ ਬਹੁਤ ਸਾਰੇ ਹਕੀਮਾਂ ਨੂੰ ਸੀ ਦਿਖਾਇਆ। ਅਸ਼ੀਸ਼ ਦੇ ਪੇਟ ਦਾ ਐਕਸ-ਰੇ, ਅਲਟਰਾਸਾਉਂਡ ਅਤੇ ਅੰਤੜੀਆਂ ਦੀ ਜਾਂਚ ਪੂਰੀ ਤਰ੍ਹਾਂ ਸਧਾਰਣ ਆਈ। ਡਾਕਟਰਾਂ ਨੇ ਮਹੀਨਿਆਂ ਤੱਕ ਉਸਦਾ ਇਲਾਜ ਵੀ ਕੀਤਾ ਪਰ ਉਸਦੀ ਸਮੱਸਿਆ ਦਾ ਹੱਲ ਨਹੀਂ ਹੋਇਆ।
ਇਸ ਬਾਰੇ ਆਸ਼ੀਸ਼ ਨੇ ਦੱਸਿਆ ਕਿ ਮੈਂ ਦੋਵੇਂ ਵਾਰ ਬਹੁਤ ਸਾਰਾ ਖਾਣਾ ਖਾਂਦਾ ਹਾਂ। ਉਸਨੇ ਦੱਸਿਆ ਕਿ ਪਰਿਵਾਰ ਦੇ ਦੂਜੇ ਮੈਂਬਰਾਂ ਦੀ ਤਰ੍ਹਾਂ ਮੈਂ ਸਵੇਰੇ 10 ਤੋਂ 12 ਰੋਟੀਆਂ ਖਾਂਦਾ ਹਾਂ, ਸਬਜ਼ੀਆਂ, ਦੁੱਧ ਅਤੇ ਦਹੀ ਸਭ ਖਾਂਦਾ ਹਾਂ, ਪਰ ਮੈਨੂੰ ਕਦੇ ਸ਼ੌਚ ਜਾਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ।
ਉੱਥੇ ਹੀ ਦੂਜੇ ਪਾਸੇ ਆਸ਼ੀਸ਼ ਦਾ ਇਲਾਜ ਕਰ ਚੁੱਕੇ ਬਾਲ ਮਾਹਰ ਡਾਕਟਰ ਬਨਵਾਰੀ ਲਾਲ ਗੋਇਲ ਨੇ ਦੱਸਿਆ ਕਿ ਪਰਿਵਾਰ ਉਸ ਦੇ ਨਾਲ ਮੇਰੇ ਕੋਲ ਆਇਆ ਸੀ । ਮੈਂ ਉਸਦਾ ਇਲਾਜ ਵੀ ਕੀਤਾ ਪਰ ਉਸ ਤੋਂ ਬਾਅਦ ਉਹ ਫਾਲੋਅਪ ਲਈ ਨਹੀਂ ਆਏ। ਮੈਂ ਇਸ ਕੇਸ ਦਾ ਅਧਿਐਨ ਕੀਤਾ ਹੈ ਤੇ ਜੋ ਦਵਾਈਆਂ ਮੈਂ ਦਿੱਤੀਆਂ ਹਨ, ਜ਼ਿਆਦਾਤਰ ਉਹ ਦਵਾਈਆਂ ਦੂਜੇ ਡਾਕਟਰਾਂ ਨੇ ਵੀ ਦੁਹਰਾਇਆ।
ਇਹ ਵੀ ਦੇਖੋ: ਕਿਵੇਂ ਪੜ੍ਹਾਈ ਛੱਡ ਚੁੱਕੇ ਹਰ ਉਮਰ ਦੇ ਲੋਕ ਕਰ ਸਕਦੇ ਨੇ ਪੜ੍ਹਾਈ ਪੂਰੀ, ਸਮਝੋ ‘ਡਿਸਟੈਨਸ’ ਸਿੱਖਿਆ ਨੂੰ…