ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ‘ਚ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਉਦਪੁਰ ਘਾਟਮਪੁਰ ਨੇੜੇ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਮਾਲ ਗੱਡੀ ਦੇ 21 ਡੱਬੇ ਪਲਟ ਗਏ ਹਨ।
ਇਸ ਕਾਰਨ ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ ਹੋ ਗਿਆ ਹੈ। ਰੂਟ ਦੀਆਂ ਟ੍ਰੇਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਰੋਕਿਆ ਗਿਆ ਹੈ। ਜਾਣਕਾਰੀ ਅਨੁਸਾਰ ਮਾਲ ਗੱਡੀ ਮੁਗਲਸਰਾਏ ਤੋਂ ਕੋਲਾ ਲੈਣ ਲਈ ਸਵੇਰੇ 06:58 ਵਜੇ ਸੁਲਤਾਨਪੁਰ ਤੋਂ ਰਵਾਨਾ ਹੋਈ ਸੀ। ਮਾਲ ਗੱਡੀ ਦੇ 59 ਡੱਬੇ ਸਨ। ਮਾਲ ਗੱਡੀ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਕਰਾਸਿੰਗ ਨੂੰ ਪਾਰ ਕਰਕੇ ਸਵੇਰੇ 07:58 ‘ਤੇ ਉਦੈਪੁਰ ਘਾਟਮਪੁਰ ਨੇੜੇ ਪਹੁੰਚੀ ਸੀ ਕਿ ਅਚਾਨਕ ਵਿਚਕਾਰੋਂ ਕੁੱਝ ਡੱਬੇ ਟਰੈਕ ਤੋਂ ਉਤਰ ਗਏ।
ਰੇਲਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅੱਗੇ ਤੋਂ 16 ਅਤੇ ਪਿੱਛੇ ਦੇ 22 ਡੱਬਿਆਂ ਨੂੰ ਛੱਡ ਕੇ ਬਾਕੀ 21 ਡੱਬੇ ਪਲਟ ਗਏ। ਹਾਲਾਂਕਿ ਡਰਾਈਵਰ ਏਕੇ ਚੌਹਾਨ ਅਤੇ ਗਾਰਡ ਸੰਜੇ ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਹਨ। ਘਟਨਾ ਕਾਰਨ ਵਾਰਾਣਸੀ-ਸੁਲਤਾਨਪੁਰ ਰੇਲ ਮਾਰਗ ਬੰਦ ਹੋ ਗਿਆ ਹੈ। ਮਹਾਮਨਾ ਐਕਸਪ੍ਰੈਸ, ਸੁਲਤਾਨਪੁਰ ਜੌਨਪੁਰ ਵਾਰਾਣਸੀ ਪੈਸੇਂਜਰ ਵਿਚਕਾਰ ਖੜ੍ਹੀ ਹੈ। ਇਸ ਕਾਰਨ ਯਾਤਰੀ ਕਾਫੀ ਪ੍ਰੇਸ਼ਾਨ ਹਨ।
ਵੀਡੀਓ ਲਈ ਕਲਿੱਕ ਕਰੋ -: