26 percent indians already infected corona virus : ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਦੇਸ਼ ‘ਚ ਰੋਜ਼ਾਨਾ ਕੋਵਿਡ-19 ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ।ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਹਰ ਕੋਈ ਇੱਕ ਆਦਰਸ਼ ਵੈਕਸੀਨ ਦੀ ਉਮੀਦ ਲਾਈ ਬੈਠਾ ਹੈ।ਇਸ ਦੌਰਾਨ ਇੱਕ ਪ੍ਰਾਈਵੇਟ ਲੈਬ ਨੇ ਭਾਰਤ ਦੀ 26 ਫੀਸਦੀ ਆਬਾਦੀ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
‘ਥਾਈਰੋਕੇਅਰ ਲੈਬ’ ਦੇ ਐੱਮ.ਡੀ.ਡਾ. ਵੇਲੁਮਨੀ ਨੇ ਉਨ੍ਹਾਂ ਦੀ ਸੰਸਥਾ ਵਲੋਂ ਸੇਰੋਲਾਜਿਕਲ ਟੈਸਟ ਅੰਕੜਿਆਂ ਦੇ ਆਧਾਰ ‘ਤੇ ਅਜਿਹਾ ਦਾਅਵਾ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ 2.7 ਲੱਖ ਲੋਕਾਂ ਦੀ ਸੇਰੋਲਾਜਿਕਲ ਟੈਸਟ ਰਿਪੋਰਟ ਦੱਸਦੀ ਹੈ ਕਿ ਇੱਥੇ 26 ਫੀਸਦ ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।ਡਾ. ਵੇਲੁਮਨੀ ਦਾ ਕਹਿਣਾ ਹੈ ਕਿ ਇਨਫੈਕਟਿਡ ਲੋਕ ਆਪਣੇ ਆਪ ਨੂੰ ਐਂਟੀਬਾਡੀਜ਼ ਨੂੰ ਨਿਊਟ੍ਰਿਲਾਈਜ਼ ਕਰ ਰਹੇ ਹਨ।ਜੋ ਕਿ ਇਮਊਨ ਘਾਤਕ ਵਾਇਰਸ ਨਾਲ ਲੜਨ ਲਈ ਸਰੀਰ ‘ਚ ਆਪਣੇ ਆਪ ਉਤਪਨ ਕਰਦਾ ਹੈ।
ਡਾ. ਵੇਲੁਮਨੀ ਦਾ ਇਹ ਵਿਸ਼ਲੇਸ਼ਣ ਦੱਸਦਾ ਹੈ ਕਿ ਦੇਸ਼ ‘ਚ ਹਰ ਚੌਥਾ ਵਿਅਕਤੀ ਵਾਇਰਸ ਤੋਂ ਰਿਕਵਰ ਹੋ ਚੁੱਕਾ ਹੈ ਅਤੇ ਉਹ ਇਸ ਤੋਂ ਸੁਰੱਖਿਅਤ ਹੋ ਸਕਦੇ ਹਨ।ਜੁਲਾਈ ‘ਚ ਕੰਪਨੀ ਨੇ 15ਫੀਸਦੀ ਲੋਕਾਂ ਨੇ ਇਨਫੈਕਟਿਡ ਹੋਣ ਦਾ ਦਾਅਵਾ ਕੀਤਾ ਸੀ, ਪਰ ਇਹ 53,000 ਲੋਕਾਂ ‘ਤੇ ਹੋਇਆ ਇੱਕ ਛੋਟਾ ਜਿਹਾ ਸੈਂਪਲ ਸੀ।ਇਹ ਦਾਅਵਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਭਾਰਤ ‘ਚ ਲੋਕ ਹੌਲੀ-ਹੌਲੀ ਇਮਊਨਿਟੀ ਵਲ ਵੱਧ ਰਹੇ ਹਨ, ਡਾ. ਵੇਲੁਮਨੀ ਨੇ ਦੱਸਿਆ ਕਿ ਇਹ ਬਹੁਤ ਵੱਧ ਹੈ।ਐਂਟੀਬਾਡੀ ਬੱਚਿਆਂ ਸਮੇਤ ਹਰ ਉਮਰ ਦੇ ਲੋਕਾਂ ‘ਚ ਬਰਾਬਰ ਹੈ।ਡਾ.ਵੇਲੁਮਨੀ ਦਾ ਕਹਿਣਾ ਹੈ ਕਿ ਜੇਕਰ ਭਾਰਤ ‘ਚ ਇੰਨਫੈਕਸ਼ਨ ਨਾਲ ਰਿਕਵਰੀ ਦੀ ਰਫਤਾਰ ਇਹੀ ਰਹੀ ਤਾਂ ਦਸੰਬਰ ਤਕ ਕਰੀਬ 40ਫੀਸਦੀ ਲੋਕ ਕੋਰੋਨਾ ਵਿਰੁੱਧ ਐਂਟੀਬਾਡੀ ਜਨਰੇਟ ਲੈਣਗੇ।ਹੁਣ ਇੱਕ ਵਧੀਆ ਖਬਰ ਹੈ ਕਿ ਜਿੰਨੇ ਲੋਕ ਜਿਆਦਾ ਇਸ ਤੋਂ ਬਚਣਗੇ।ਖਰਾਬ ਇਮਊਨਿਟੀ ਵਾਲੇ ਉਨ੍ਹੇ ਜਿਆਦਾ ਲੋਕਾਂ ਨੂੰ ਵਾਇਰਸ ਤੋਂ ਖਤਰਾ ਘੱਟ ਹੋ ਜਾਵੇਗਾ।ਹਾਲਾਂਕਿ ਅਜਿਹੇ ਲੋਕਾਂ ਨੂੰ ਵਾਇਰਸ ਤੋਂ ਅਸਲ ‘ਚ ਮੁਕਤੀ ਵੈਕਸੀਨ ਆਉਣ ਦੇ ਬਾਅਦ ਹੀ ਮਿਲੇਗੀ।ਟੈਸਟ ਦੇ ਮਾਧਿਅਮ ਜਿਆਦਾ ਇਮਊਨਿਟੀ ਵਾਲੇ ਲੋਕਾਂ ਨੂੰ ਲੱਭਣਾ ਫ੍ਰੰਟ ਲਾਈਨ ਵਰਕਸ ਲਈ ਉਪਯੋਗੀ ਸਾਬਤ ਹੋ ਸਕਦਾ ਹੈ।ਜੋ ਕੋਵਿਡ-19 ਦੇ ਮਾਮਲਿਆਂ ਅਤੇ ਹੋਰ ਸਮਾਜਿਕ ਵਾਤਾਵਰਨ ‘ਚ ਸੁਰੱਖਿਅਤ ਰੂਪ ‘ਚ ਕੰਮ ਕਰ ਸਕਦੇ ਹਨ।