3 year old child falls in borewell: ਮੱਧ ਪ੍ਰਦੇਸ਼ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਵਾਰੀ ਜ਼ਿਲ੍ਹੇ ਵਿੱਚ ਇੱਕ ਬੱਚਾ ਬੋਰਵੈੱਲ ਵਿੱਚ ਡਿੱਗ ਗਿਆ ਹੈ। ਬੱਚੇ ਦੇ ਬੋਰਵੈੱਲ ਵਿੱਚ ਡਿੱਗਣ ਦੀ ਸੂਚਨਾ ‘ਤੇ ਪੁਲਿਸ-ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਹ ਦੱਸਿਆ ਗਿਆ ਹੈ ਕਿ ਬੋਰਵੈੱਲ ਵਿੱਚ ਡਿੱਗੇ ਬੱਚੇ ਦੀ ਰੋਣ ਦੀ ਅਵਾਜ਼ ਹੈ। ਬੱਚੇ ਨੂੰ ਬਚਾਉਣ ਦੀ ਕਵਾਇਦ ਚੱਲ ਰਹੀ ਹੈ ਅਤੇ ਸੈਨਾ ਵੀ ਮੌਕੇ ‘ਤੇ ਪਹੁੰਚ ਗਈ ਹੈ। ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਸ਼ਵਾਸ ਜਾਹਿਰ ਕੀਤਾ ਹੈ ਕਿ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਜਾਣਕਾਰੀ ਦੇ ਅਨੁਸਾਰ ਪ੍ਰਿਥਵੀਪੁਰ ਥਾਣਾ ਖੇਤਰ ਦੇ ਸੇਤਪੁਰਾ ਵਿਖੇ ਇੱਕ 3-4 ਸਾਲਾ ਬੱਚਾ ਖੇਡ ਰਿਹਾ ਸੀ, ਜਦੋਂ ਉਹ ਨੇੜੇ ਖੁੱਲੇ ਬੋਰਵੈੱਲ ਵਿੱਚ ਜਾ ਡਿੱਗਿਆ। ਬੱਚੇ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਇਸ ਵੇਲੇ ਸੈਨਾ ਨੇ ਮੋਰਚਾ ਸਾਂਭਿਆ ਹੋਇਆ ਹੈ। ਬੋਰਵੈਲ ਦੇ ਅੰਦਰੋਂ ਬੱਚੇ ਦੀ ਆਵਾਜ਼ ਸੁਣੀ ਜਾਂ ਰਾਹੀਂ ਹੈ। ਘਟਨਾ ਬੁੱਧਵਾਰ ਸਵੇਰ ਦੀ ਹੈ। ਮਾਸੂਮ ਬੱਚਾ ਖੇਡਦੇ ਹੋਏ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਇਹ ਘਟਨਾ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਹੀ ਸਾਹਮਣੇ ਆਈ ਹੈ।
ਮੁੱਖ ਮੰਤਰੀ ਨੇ ਟਵੀਟ ਕੀਤਾ, “ਔਰਛਾ ਦੇ ਸੇਤਪੁਰਾ ਪਿੰਡ ਵਿੱਚ ਬੋਰਵੈੱਲ ਵਿੱਚ ਡਿੱਗੇ ਮਾਸੂਮ ਪ੍ਰਹਿਲਾਦ ਨੂੰ ਬਚਾਉਣ ਲਈ ਸਥਾਨਕ ਪ੍ਰਸ਼ਾਸਨ ਨਾਲ ਸੈਨਾ ਬਚਾਅ ਕਾਰਜ ਵਿੱਚ ਲੱਗੀ ਹੋਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲਦੀ ਹੀ ਪ੍ਰਹਿਲਾਦ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। ਪ੍ਰਮਾਤਮਾ ਬੱਚੇ ਨੂੰ ਲੰਬੀ ਉਮਰ ਬਖਸ਼ਣ, ਆਪਾ ਸਾਰੇ ਮਿਲ ਕੇ ਅਰਦਾਸ ਕਰੀਏ।” ਬੋਰਵੈੱਲ ‘ਚ ਕੈਮਰਾ ਲਗਾ ਕੇ ਬੱਚੇ ਦੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜੇਸੀਬੀ ਨਾਲ ਮਿੱਟੀ ਹੱਟਾਉਣ ਦਾ ਕੰਮ ਵੀ ਜਾਰੀ ਹੈ।