ਮੱਧ ਪ੍ਰਦੇਸ਼ ਵਿੱਚ ਇੱਕ ਪੰਚਾਇਤ ਦੇ ਲੋਕਾਂ ਨੇ ਸਰਪੰਚ ਜਾਂ ਪਿੰਡ ਦੇ ਮੁਖੀ ਦੀ ਚੋਣ ਲਈ ਇੱਕ ਅਨੋਖਾ ਤਰੀਕਾ ਅਪਣਾਇਆ ਹੈ। ਇੱਥੇ ਸਰਪੰਚ ਦੇ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਲਈ ਨਿਲਾਮੀ ਵਿੱਚ ਬੋਲੀ ਹੋਈ ਹੈ।
ਇਸ ਪਿੱਛੇ ਪਿੰਡ ਵਾਸੀਆਂ ਦਾ ਤਰਕ ਹੈ ਕਿ ਉਮੀਦਵਾਰ ਵੋਟਾਂ ਹਾਸਿਲ ਕਰਨ ਲਈ ਪੈਸੇ ਦੀ ਗਲਤ ਵਰਤੋਂ ਨਹੀਂ ਕਰਨਗੇ। ਬੋਲੀ ਤੋਂ ਮਿਲਣ ਵਾਲੇ ਪੈਸੇ ਨਾਲ ਪਿੰਡ ਦਾ ਵਿਕਾਸ ਹੋਵੇਗਾ। ਇਸ ਦੇ ਨਾਲ ਹੀ, ਚੋਣਾਂ ਲਈ ਉਮੀਦਵਾਰਾਂ ਵਿਚਕਾਰ ਕੋਈ ਮੁਕਾਬਲਾ ਅਤੇ ਤਣਾਅ ਨਹੀਂ ਹੋਵੇਗਾ। ਮਾਮਲਾ ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ਦੀ ਭਟੌਲੀ ਗ੍ਰਾਮ ਪੰਚਾਇਤ ਦਾ ਹੈ। ਜਿੱਥੇ ਸਰਪੰਚ ਦੇ ਅਹੁਦੇ ਲਈ ਚਾਰ ਦਾਅਵੇਦਾਰ ਸਨ।
ਉਮੀਦਵਾਰਾਂ ਦੀ ਚੋਣ ਲਈ ਬੋਲੀ 21 ਲੱਖ ਰੁਪਏ ਨਾਲ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਬੋਲੀ 43 ਤੱਕ ਪਹੁੰਚ ਗਈ। ਬਾਅਦ ਵਿੱਚ 44 ਲੱਖ ਰੁਪਏ ਦੀ ਬੋਲੀ ਲਗਾਉਣ ਵਾਲੇ ਇੱਕ ਉਮੀਦਵਾਰ ਨੂੰ ਸਰਪੰਚ ਵਜੋਂ ਸਵੀਕਾਰ ਕਰ ਲਿਆ ਗਿਆ। ਉਮੀਦਵਾਰ ਦਾ ਨਾਂ ਸੌਭਾਗ ਸਿੰਘ ਯਾਦਵ ਹੈ। ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਕਿਹਾ ਹੈ ਕਿ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਭਰਨ ਸਮੇਤ ਸਹੀ ਚੋਣ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਨਾਲ ਹੀ ਇਸ ਪੰਚਾਇਤ ਵਿੱਚ ਸਰਪੰਚ ਦੇ ਅਹੁਦੇ ਲਈ ਕੋਈ ਹੋਰ ਵਿਅਕਤੀ ਚੋਣ ਨਹੀਂ ਲੜੇਗਾ। ਸੌਭਾਗ ਸਿੰਘ ਯਾਦਵ ਨੂੰ ਇੱਕ ਮੰਦਰ ‘ਚ ਹੋਈ ਬੋਲੀ ਵਿੱਚ ਸਰਬਸੰਮਤੀ ਨਾਲ “ਚੁਣਿਆ ਗਿਆ”। ਪਿੰਡ ਵਾਸੀਆਂ ਨੇ ਉਨ੍ਹਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਨਵੇਂ ਸਰਪੰਚ ਦਾ ਐਲਾਨ ਕੀਤਾ। ਇਹ ਵੀ ਤੈਅ ਹੋਇਆ ਹੈ ਕਿ ਪੰਚਾਇਤੀ ਚੋਣਾਂ ਵਿੱਚ ਕੋਈ ਵੀ ਉਸ ਖ਼ਿਲਾਫ਼ ਨਾਮਜ਼ਦਗੀ ਦਾਖ਼ਲ ਨਹੀਂ ਕਰੇਗਾ।
ਇਸ ਦੇ ਨਾਲ ਹੀ ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਮੀਦਵਾਰ ਬੋਲੀ ਤਹਿਤ 44 ਲੱਖ ਰੁਪਏ ਜਮ੍ਹਾ ਕਰਵਾਉਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸ ਦੇ ਨਜ਼ਦੀਕੀ ਵਿਰੋਧੀ ਨੂੰ ਇਸ ਅਹੁਦੇ ਲਈ ਵਿਚਾਰਿਆ ਜਾਵੇਗਾ, ਜੋ ਪਿੰਡ ਦੀ ਕਮੇਟੀ ਦਾ ਹਿੱਸਾ ਸਨ। ਹਾਲਾਂਕਿ, ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਪ੍ਰਕਿਰਿਆ ਨੂੰ ਮਾਨਤਾ ਨਹੀਂ ਦਿੱਤੀ ਜਾਵੇਗੀ। ਇੱਕ ਅਧਿਕਾਰੀ ਨੇ ਦੱਸਿਆ, “ਜੋ ਕੋਈ ਵੀ ਚੋਣ ਲੜਦਾ ਹੈ, ਉਸ ਨੂੰ ਫਾਰਮ ਭਰਨਾ ਪਏਗਾ। ਜੇਕਰ ਸਰਪੰਚ ਦੇ ਅਹੁਦੇ ਲਈ ਫਾਰਮ ਆਉਂਦਾ ਹੈ ਅਤੇ ਇਹ ਜਾਇਜ਼ ਪਾਇਆ ਜਾਂਦਾ ਹੈ, ਤਾਂ ਉਹੀ ਵਿਅਕਤੀ ਸਰਪੰਚ ਚੁਣਿਆ ਜਾਵੇਗਾ। ਹਾਲਾਂਕਿ, ਇਸ ਪ੍ਰਕਿਰਿਆ ਤਹਿਤ ਬੋਲੀ ਲਾਉਣ ਵਾਲਾ ਵਿਅਕਤੀ ਸਰਪੰਚ ਵੀ ਬਣ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਪੰਚਾਇਤੀ ਚੋਣਾਂ ਲਈ ਵੋਟਿੰਗ ਜਨਵਰੀ ਤੋਂ ਫਰਵਰੀ ਤੱਕ ਤਿੰਨ ਪੜਾਵਾਂ ਵਿੱਚ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: