511 policemen hit corona maharashtra one day : ਦੇਸ਼ ‘ਚ ਕਰੀਬ ਮਾਰਚ ਮਹੀਨੇ ਤੋਂ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ।ਉਦੋਂ ਤੋਂ ਹੀ ਯੋਧੇ ਪੁਲਸ ਮੁਲਾਜ਼ਮ ਕੋਰੋਨਾ ਨਾਮੀ ਜੰਗ ‘ਚ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਹਨ।ਜਦੋਂ ਤੋਂ ਪੂਰੇ ਦੇਸ਼ ‘ਚ ਕੋਰੋਨਾ ਦਾ ਕਹਿਰ ਪੂਰੇ ਸਿਖਰ ‘ਤੇ ਸੀ ਉਸ ਸਮੇਂ ਵੀ ਮੁਲਾਜ਼ਮ ਜਨਤਾ ਦੀ ਸੇਵਾ ਲਈ ਸੜਕਾਂ ‘ਤੇ ਪਹਿਰਾ ਦੇ ਕੇ ਆਪਣੀ ਡਿਊਟੀ ਪ੍ਰਤੀ ਫਰਜ਼ ਅਦਾ ਕਰ ਰਹੇ ਸਨ ਤਾਂ ਜੋ ਆਮ ਜਨਤਾ ਇਸ ਮਹਾਂਮਾਰੀ ਤੋਂ ਪ੍ਰਭਾਵਿਤ ਨਾ ਹੋ ਸਕੇ।ਦੱਸਣਯੋਗ ਹੈ ਕਿ ਦੇਸ਼ ‘ਚ ਕੋਵਿਡ-19 ਤੋਂ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ।ਇਸ ਸੂਬੇ ‘ਚ ਆਮ ਜਨਤਾ ਦੇ ਨਾਲ ਨਾਲ ਕੋਰੋਨਾ ਵਾਇਰਸ ਪੁਲਸ ਮੁਲਾਜ਼ਮਾਂ ਲਈ ਦਿਨ-ਬ-ਦਿਨ ਘਾਤਕ ਸਿੱਧ ਹੋ ਰਿਹਾ ਹੈ।ਜਾਣਕਾਰੀ ਮੁਤਾਬਕ ਇਕ ਦਿਨ ਪੁਲਸ ਫੋਰਸ ਦੇ 511 ਮੁਲਾਜ਼ਮ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ, ਜਦਕਿ 7 ਮੁਲਾਜ਼ਮਾਂ ਦੀ ਕੋਰੋਨਾ ਨਾਲ ਜਾਨ ਚਲੀ ਗਈ।ਮਹਾਰਾਸ਼ਟਰ ਪੁਲਸ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ‘ਚ ਪਿਛਲੇ 24 ਘੰਟਿਆਂ ‘ਚ ਪੁਲਸ ਮੁਲਾਜ਼ਮਾਂ ‘ਚ ਵਾਇਰਸ ਦੇ 511 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਵਾਇਰਸ ਹੁਣ ਤੱਕ 16,912 ਪੁਲਸ ਮੁਲਾਜ਼ਮਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ, ਇਨ੍ਹਾਂ ‘ਚੋਂ 1818 ਅਧਿਕਾਰੀ ਅਤੇ 15,094 ਪੁਰਸ਼ ਸਿਪਾਹੀ ਹਨ।ਜਾਨਲੇਵਾ ਕੋਰੋਨਾ ਵਾਇਰਸ ਦੇ ਬੀਤੇ 24 ਘੰਟਿਆਂ ਵਿਚ ਪੁਲਸ ਫੋਰਸ ਦੇ 7 ਹੋਰ ਮੁਲਾਜ਼ਮਾਂ ਦੀ ਜਾਨ ਲੈਣ ਨਾਲ ਹੁਣ ਤੱਕ 173 ਪੁਲਸ ਮੁਲਾਜ਼ਮਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਇਸ ਵਿਚ 15 ਅਧਿਕਾਰੀ ਅਤੇ 158 ਪੁਲਸ ਮੁਲਾਜ਼ਮ ਹਨ। ਦੱਸ ਦੇਈਏ ਕਿ ਦੇਸ਼ ਵਿਚ ਮਹਾਰਾਸ਼ਟਰ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ 5 ਸਤੰਬਰ ਤੱਕ ਸੂਬੇ ਵਿਚ 8,83,862 ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 26,276 ਮਰੀਜ਼ਾਂ ਦੀ ਇਹ ਵਾਇਰਸ ਜਾਨ ਲੈ ਚੁੱਕਾ ਹੈ। ਸੂਬੇ ਵਿਚ 6,36,925 ਲੋਕਾਂ ਨੇ ਇਸ ਜਾਨਲੇਵਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ, ਜਦਕਿ 2,20661 ਇਸ ਨਾਲ ਜੂਝ ਰਹੇ ਹਨ।ਦੱਸਣਯੋਗ ਹੈ ਕਿ ਕੋਰੋਨਾ ਪੀੜਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪੁਲਸ ਮੁਲਾਜ਼ਮਾਂ ਲਈ ਕੋਰੋਨਾ ਤੋਂ ਬਚਾਅ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਉਹ ਬਿਨ੍ਹਾਂ ਕਿਸੇ ਖਤਰੇ ਤੋਂ ਆਪਣੀ ਡਿਊਟੀ ਪੂਰੀ ਕਰਨ ਸਕਣ ਅਤੇ ਲੋਕਾਂ ਦੀ ਰੱਖਿਆ ਕਰ ਸਕਣ।