ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਅੱਜ ਅਰਬਸਾਗਰ ਵਿਚ ਭਾਰਤੀ ਫੌਜ ਵਿਚ 600 ਕਿਲੋ ਡਰੱਗਸ ਜ਼ਬਤ ਕੀਤੀ ਹੈ। ਇਸ ਦੀ ਕੀਮਤ 600 ਕਰੋੜ ਰੁਪਏ ਤੋਂ ਜ਼ਿਆਦਾ ਹੋਣ ਦਾ ਅਨੁਮਾਨ ਹੈ। ਟੀਮ ਨੇ ਡਰੱਗਸ ਪੈਡਲਿੰਗ ਕਰਨ ਵਾਲੇ 14 ਪਾਕਿਸਤਾਨੀ ਪੈਡਰਲਸ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਕੁਝ ਦਿਨ ਪਹਿਲਾਂ ਗਿਰ ਸੋਮਨਾਥ ਪੁਲਿਸ ਨੇ ਵੇਰਾਵਲ ਸ਼ਹਿਰ ਦੇ ਘਾਟ ‘ਤੇ ਵਹਿ ਕੇ ਆਈ 350 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ ਕੀਤੀਆਂ ਸਨ। ਉਸ ਦੇ ਬਾਅਦ ਤੋਂ ਹੀ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ, ਗੁਜਰਾਤ ATS ਤੇ ਹੋਰ ਕੇਂਦਰੀ ਏਜੰਸੀਆਂ ਪੈਡਰਲਸ ਨੇ ਫੜਨ ਲਈ ਆਪ੍ਰੇਸ਼ਨ ਚਲਾ ਰਹੀ ਸੀ।
ਇਹ ਵੀ ਪੜ੍ਹੋ: ਭਾਖੜਾ ਨਹਿਰ ‘ਚ ਰੁੜਿਆ 92 ਕਰੋੜ ਦਾ ਸੋਲਰ ਪ੍ਰਾਜੈਕਟ, 18 ਮਾਰਚ ਨੂੰ ਹੋਇਆ ਸੀ ਸ਼ੁਰੂ
ਇੰਡੀਅਨ ਕੋਸਟ ਗਾਰਡ ਨੇ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਇਸ ਕਿਸ਼ਤੀ ਦੀ ਭਾਲ ਵਿਚ ਰਾਤ ਭਰ ਆਪ੍ਰੇਸ਼ਨ ਚਲਾਇਆ ਗਿਆ ਸੀ। ਵੇਸਟ ਅਰੇਬੀਅਨ ਸੀ ਵਿਚ ਪਾਕਿਸਤਾਨੀ ਕਿਸ਼ਤੀ ਨੂੰ ਫੜਿਆ ਗਿਆ ਜਿਸ ਵਿਚ 14 ਪਾਕਿਸਤਾਨੀ ਕਰੂ ਮੈਂਬਰ ਸਵਾਰ ਸਨ। ਉਨ੍ਹਾਂ ਕੋਲੋਂ 80 ਕਿਲੋ ਡਰੱਗਸ ਫੜਿਆ ਗਿਆ।