ACB raids Tehsildar’s house: ਹੈਦਰਾਬਾਦ ਵਿੱਚ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਇੱਕ ਮੰਡਲ ਮਾਲ ਅਧਿਕਾਰੀ ਨੂੰ ਇੱਕ ਕਰੋੜ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਅਧਿਕਾਰੀ ਬਾਲਾਰਾਜੂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਤਹਿਸੀਲਦਾਰ ’ਤੇ ਦੋਸ਼ ਹੈ ਕਿ ਉਹ 28 ਏਕੜ ਜ਼ਮੀਨ ਨਾਲ ਸਬੰਧਿਤ ਕੇਸ ਵਿੱਚ ਇਹ ਰਿਸ਼ਵਤ ਲੈਂ ਰਿਹਾ ਸੀ। ਏਸੀਬੀ ਨੇ ਸ਼ੁੱਕਰਵਾਰ ਰਾਤ ਨੂੰ ਤਹਿਸੀਲਦਾਰ ਬਲਰਾਜੂ ਨਾਗਰਾਜੂ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਰੰਗੇ ਹੱਥੀਂ ਕਾਬੂ ਕੀਤਾ। ਇਸ ਛਾਪੇਮਾਰੀ ਵਿੱਚ ਤਹਿਸੀਲਦਾਰ ਤੋਂ ਇਲਾਵਾ ਏ.ਸੀ.ਬੀ. ਅਧਿਕਾਰੀਆਂ ਨੇ ਇੱਕ ਪਿੰਡ ਦੇ ਮਾਲ ਅਧਿਕਾਰੀ (ਵੀ.ਆਰ.ਓ.) ਬੀ ਸਾਈਰਾਜ ਨੂੰ ਵੀ ਗ੍ਰਿਫਤਾਰ ਕੀਤਾ ਹੈ।:
ਉਹ ਮਲਕਾਨਗਿਰੀ ਜ਼ਿਲ੍ਹੇ ਦੇ ਮੰਡਲ ਹੈੱਡਕੁਆਰਟਰ ਵਿਖੇ ਤਾਇਨਾਤ ਸੀ। ਇਸ ਨੂੰ ਹੈਦਰਾਬਾਦ ਤੋਂ ਬਾਹਰ ਕੱਢ ਕੇ ਨਵਾਂ ਜ਼ਿਲ੍ਹਾ ਬਣਾਇਆ ਗਿਆ ਸੀ। ਐਂਟੀ ਕੁਰੱਪਸ਼ਨ ਬਿਊਰੋ ਦੇ ਅਧਿਕਾਰੀ ਰਿਸ਼ਵਤ ‘ਚ ਲਈ ਗਈ ਰਕਮ ਨੂੰ ਗਿਣਨ ਲੱਗੇ ਤਾਂ ਉਹ ਵੀ ਹੈਰਾਨ ਰਹਿ ਗਏ। ਏਸੀਬੀ ਦੁਆਰਾ ਛਾਪੇਮਾਰੀ ਹੈਦਰਾਬਾਦ ਦੇ ਮੁੱਖ ਵਪਾਰਕ ਅਤੇ ਰਿਹਾਇਸ਼ੀ ਕੰਪਲੈਕਸ ਵਿੱਚ ਤਹਿਸੀਲਦਾਰ ਦੇ ਘਰ ‘ਚ ਕੀਤੀ ਗਈ ਸੀ। ਏਸੀਬੀ ਦੇ ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਸ਼ੁਰੂ ਕੀਤਾ ਇਹ ਅਭਿਆਨ ਸ਼ਨੀਵਾਰ ਨੂੰ ਵੀ ਜਾਰੀ ਰਹੇਗਾ। ਇਸ ਤੋਂ ਪਹਿਲਾ ਇਸ ਸਾਲ ਦੀ ਸ਼ੁਰੂਆਤ ਵਿੱਚ ਏਸੀਬੀ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਮਹਿਲਾ ਤਹਿਸੀਲਦਾਰਾਂ ਨੂੰ 93 ਲੱਖ ਰੁਪਏ ਅਤੇ 30 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।