act of god deaths in india: ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਕੁਦਰਤੀ ਆਫ਼ਤ ਕਾਰਨ ਮਰਦੇ ਹਨ। ਕੁਦਰਤੀ ਬਿਪਤਾਵਾਂ ਅਰਥਾਤ ਹੜ੍ਹਾਂ, ਅਸਮਾਨੀ ਬਿਜਲੀ, ਗਰਮੀ ਅਤੇ ਠੰਡ, ਜਿਸ ਨੂੰ ‘ਐਕਟ ਆਫ਼ ਗੋਡ‘ ਵੀ ਕਿਹਾ ਜਾ ਸਕਦਾ ਹੈ। ਪਰ ਇੱਥੇ ਬਹੁਤ ਸਾਰੀਆਂ ਤਬਾਹੀਆਂ ਹਨ ਜੋ ਕੁਦਰਤੀ ਹਨ, ਪਰੰਤੂ ਉਨ੍ਹਾਂ ਲਈ ਜ਼ਿੰਮੇਵਾਰ ਪ੍ਰਣਾਲੀ ਵੀ ਹੈ। ਜਿਆਂਦਾ ਪਿੱਛੇ ਕੀ ਜਾਣਾ ਹੈ, ਇਸ ਸਾਲ ਹੜ ਕਾਰਨ ਇੱਕ ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ ਐਨਸੀਆਰਬੀ ਨੇ ਕੁਦਰਤੀ ਆਫ਼ਤਾਂ ਨਾਲ ਹੋਈਆਂ ਮੌਤਾਂ ਬਾਰੇ ਆਪਣੀ ਰਿਪੋਰਟ ਸੌਂਪੀ ਹੈ। ਇਸ ਨੇ ਤਿੰਨ ਦਹਾਕਿਆਂ ਤੋਂ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਦੇ ਅਨੁਸਾਰ, 2019 ਵਿੱਚ ਹਾਦਸਿਆਂ ਵਿੱਚ 4.21 ਲੱਖ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਦੋ ਫ਼ੀਸਦੀ ਮੌਤਾਂ ਕੁਦਰਤ ਦੀ ਤਬਾਹੀ ਕਾਰਨ ਹੋਈਆਂ। ਇਸ ਵਿੱਚ ਵੀ ਅਸਮਾਨੀ ਬਿਜਲੀ ਨੇ ਸਭ ਤੋਂ ਵੱਧ ਜਾਨਾਂ ਲਈਆਂ ਹਨ। ਇਸ ਤੋਂ ਬਾਅਦ ਗਰਮੀ, ਹੜ, ਠੰਡ ਜਾਂ ਭੂਚਾਲ ਦਾ ਪ੍ਰਭਾਵ ਆਇਆ। ਇਹ 2018 ਦੇ ਮੁਕਾਬਲੇ 18% ਵੱਧ ਹੈ। ਰਾਜਾਂ ਦੀ ਗੱਲ ਕਰੀਏ ਤਾਂ ਬਿਹਾਰ (1,521) ਅਤੇ ਓਡੀਸ਼ਾ (1,466) ਵਿੱਚ ਕੁਦਰਤੀ ਤਬਾਹੀ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਦੇਸ਼ ਵਿੱਚ ਕੁੱਲ ਮੌਤਾਂ ਦਾ 35% ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਤਕਰੀਬਨ ਇੱਕ ਹਜ਼ਾਰ ਅਜਿਹੀਆਂ ਮੌਤਾਂ ਹੋਈਆਂ ਹਨ।
2019 ਵਿੱਚ ਕੁਦਰਤੀ ਆਫ਼ਤ ਕਾਰਨ ਬਿਹਾਰ ਵਿੱਚ ਹੋਈਆਂ ਮੌਤਾਂ ਦਾ ਇੱਕ ਤਿਹਾਈ ਅਰਥਾਤ 480 ਮੌਤਾਂ ਹੜ੍ਹਾਂ ਕਾਰਨ ਹੋਈਆਂ ਸਨ, ਜਦੋਂ ਕਿ 400 ਮੌਤਾਂ ਅਸਮਾਨੀ ਬਿਜਲੀ ਕਾਰਨ ਹੋਈਆਂ ਸਨ। ਛੱਤੀਸਗੜ ਅਤੇ ਤਾਮਿਲਨਾਡੂ ਵਿੱਚ ਸਿਰਫ ਕੁਦਰਤੀ ਆਫ਼ਤ ਆਈ ਹੈ ਅਰਥਾਤ ਅਸਮਾਨੀ ਬਿਜਲੀ ਕਿਉਂਕਿ ਇੱਥੇ ਹੋਈਆਂ 80% ਮੌਤਾਂ ਅਸਮਾਨ ਬਿਜਲੀ ਕਾਰਨ ਹੋਈਆਂ ਹਨ। ਗੋਆ ਵਿੱਚ ਵੀ ਦੋ ਤਿਹਾਈ ਲੋਕਾਂ ਦੀ ਮੌਤ ਦਾ ਕਾਰਨ ਅਸਮਾਨੀ ਬਿਜਲੀ ਸੀ। ਸਾਲ 2019 ਵਿੱਚ ਦੇਸ਼ ਭਰ ‘ਚ ਬਿਜਲੀ ਦੀ ਵਜ੍ਹਾ ਨਾਲ ਦੋ ਹਜ਼ਾਰ 876 ਮੌਤਾਂ ਹੋ ਚੁੱਕੀਆਂ ਹਨ। ਕਿਸੇ ਵੀ ਕੁਦਰਤੀ ਆਫ਼ਤ ਨਾਲ ਹੋਈਆਂ ਮੌਤਾਂ ਦੀ ਤੁਲਨਾ ਵਿੱਚ ਇਸ ਵਿੱਚੋਂ 35% ਬਣਦਾ ਹੈ। ਹੜ੍ਹ ਕਾਰਨ 16% ਮੌਤਾਂ, ਲੂ ਅਤੇ ਧੁੱਪ ਨਾਲ 12% ਮੌਤਾਂ, ਠੰਡ ਕਾਰਨ 10% ਮੌਤਾਂ ਹੋਈਆਂ ਹਨ। ਅਸਮਾਨੀ ਬਿਜਲੀ ਨਾਲ ਹੋਈਆਂ 874 ਮੌਤਾਂ ਤੋਂ ਇਲਾਵਾ, ਲੂ ਅਤੇ ਧੁੱਪ ਦੂਜਾ ਸਭ ਤੋਂ ਵੱਡਾ ਕਾਰਨ ਸਨ। ਇਸ ਨਾਲ ਇੱਕ ਹਜ਼ਾਰ 272 ਮੌਤਾਂ ਹੋਈਆਂ ਹਨ। ਹੜ੍ਹਾਂ ਕਾਰਨ ਲੱਗਭਗ 948 ਮੌਤਾਂ ਹੋਈਆਂ, ਠੰਡ ਕਾਰਨ 790, ਜ਼ਮੀਨ ਖਿਸਕਣ ਕਾਰਨ 264 ਅਤੇ ਹੋਰ ਕਾਰਨਾਂ ਕਰਕੇ 2 ਹਜ਼ਾਰ ਮੌਤਾਂ ਹੋਈਆਂ। ਸਭ ਤੋਂ ਵੱਧ 77% ਯਾਨੀ ਛੇ ਹਜ਼ਾਰ 301 ਮੌਤਾਂ ਮਰਦਾਂ ਦੀਆਂ ਹੋਈਆਂ ਹਨ ਅਤੇ 13% ਭਾਵ ਇੱਕ ਹਜ਼ਾਰ 844 ਮੌਤਾਂ ਔਰਤਾਂ ਦੀਆਂ।
30 ਸਾਲਾਂ ਵਿੱਚ ਭਾਵ 1990 ਤੋਂ 2019 ਤੱਕ 4 ਲੱਖ 96 ਹਜ਼ਾਰ ਕੁਦਰਤੀ ਆਫ਼ਤਾਂ ਸਮੇਂ ਸਮੇਂ ਸਿਰ ਹੋਈਆਂ ਮੌਤਾਂ ਦਾ ਕਾਰਨ ਬਣੀਆਂ ਹਨ। ਪਿੱਛਲੇ ਤਿੰਨ ਦਹਾਕਿਆਂ ਵਿੱਚ ਅਸਮਾਨੀ ਬਿਜਲੀ ਕੁਦਰਤੀ ਆਫ਼ਤਾਂ ਕਾਰਨ ਹੋਈਆਂ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਰਹੀ ਹੈ। ਪਿੱਛਲੇ 30 ਸਾਲਾਂ ‘ਚ 13% ਯਾਨੀ 64 ਹਜ਼ਾਰ 277 ਮੌਤਾਂ ਅਸਮਾਨੀ ਬਿਜਲੀ ਕਾਰਨ ਹੋਈਆਂ ਹਨ। ਪਿੱਛਲੇ 30 ਸਾਲਾਂ ‘ਚ ਬਿਜਲੀ ਦੇ ਕਾਰਨ ਹਰ ਦਿਨ 6 ਲੋਕਾਂ ਦੀ ਮੌਤ ਹੋਈ ਹੈ। ਪਿੱਛਲੇ ਤੀਹ ਸਾਲਾਂ ਵਿੱਚ ਕੁਦਰਤੀ ਆਫ਼ਤ ਨਾਲ ਹੋਈਆਂ ਕੁਲ ਮੌਤਾਂ ਵਿੱਚ ਔਰਤਾਂ ਨਾਲੋਂ ਮਰਦਾਂ ਦੀਆਂ ਵਧੇਰੇ ਮੌਤਾਂ ਹੋਈਆਂ ਹਨ। ਪਿੱਛਲੇ ਤਿੰਨ ਦਹਾਕਿਆਂ ਤੋਂ, ਕੁਦਰਤੀ ਆਫ਼ਤ ਕਾਰਨ ਹਰ ਦਿਨ 45 ਵਿਅਕਤੀਆਂ ਦੀ ਮੌਤ ਹੋਈ ਹੈ। ਜੇ ਅਸੀਂ 1990 ਤੋਂ 1994 ਦਰਮਿਆਨ ਪੰਜ ਸਾਲਾਂ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਦੀ ਸਲਾਨਾ ਔਸਤ ਵੱਲ ਝਾਤ ਮਾਰੀਏ ਤਾਂ ਪੰਜ ਸਾਲਾਂ ਵਿੱਚ ਔਸਤਨ ਹਰ ਸਾਲ 5 ਹਜ਼ਾਰ 751 ਮੌਤਾਂ ਹੋਈਆਂ। 1995-99 ਦੇ ਵਿਚਕਾਰ, ਇਹ ਅੰਕੜਾ ਹਰ ਸਾਲ ਔਸਤਨ 18 ਹਜ਼ਾਰ 377 ਤੱਕ ਪਹੁੰਚ ਗਿਆ। 2000 ਅਤੇ 2004 ਦੇ ਵਿੱਚ ਇਹ ਅੰਕੜਾ ਹਰ ਸਾਲ ਔਸਤਨ 20 ਹਜ਼ਾਰ 926 ਤੱਕ ਪਹੁੰਚ ਗਿਆ, ਅਤੇ 2005 ਤੋਂ 2009 ਦੇ ਵਿੱਚ ਔਸਤਨ 23 ਹਜ਼ਾਰ ਮੌਤਾਂ ਹੋਈਆਂ। ਸਾਲ 2010 ਤੋਂ 2014 ਦੇ ਦਰਮਿਆਨ ਮੌਤਾਂ ਦਾ ਅੰਕੜਾ ਘੱਟ ਕੇ ਔਸਤਨ 22 ਹਜ਼ਾਰ 935 ਰਹਿ ਗਿਆ ਅਤੇ 2015 ਅਤੇ 2019 ਦੇ ਵਿੱਚ ਇਹ ਅੰਕੜਾ ਹਰ ਸਾਲ ਔਸਤਨ 7 ਹਜ਼ਾਰ 916 ਤੱਕ ਰਿਹਾ। 2001 ‘ਚ ਭੁਜ ਭੂਚਾਲ ਅਤੇ 2004 ‘ਚ ਆਈ ਸੁਨਾਮੀ 2000 ਅਤੇ 2004 ਦੇ ਵਿੱਚ ਮੌਤ ਦੀ ਉੱਚ ਔਸਤਨ ਦੀ ਮੁੱਖ ਵਜ੍ਹਾ ਸੀ।