ਮਸ਼ਹੂਰ ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਸੁਪਰੀਮੋ ਮਮਤਾ ਬੈਨਰਜੀ ਦੇ ਗੋਆ ਦੌਰੇ ਦੌਰਾਨ ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਇਹ ਸਪੱਸ਼ਟ ਨਹੀਂ ਹੈ ਕਿ ਉਹ ਗੋਆ ਤੋਂ ਚੋਣ ਲੜਨਗੇ ਜਾਂ ਕਿਸੇ ਹੋਰ ਰਾਜ ਤੋਂ। ਲਿਏਂਡਰ ਪੇਸ ਨੇ ਗੱਲਬਾਤ ‘ਚ ਕਿਹਾ ਹੈ ਕਿ ਉਹ ਚੋਣ ਲੜਨ ਲਈ ਤਿਆਰ ਹਨ ਪਰ ਇਸ ਦਾ ਫੈਸਲਾ ਮਮਤਾ ਦੀਦੀ ਨੂੰ ਕਰਨ ਦਿਓ। ਮੰਨਿਆ ਜਾ ਰਿਹਾ ਹੈ ਕਿ ਲਿਏਂਡਰ ਪੇਸ ਗੋਆ ‘ਚ ਤ੍ਰਿਣਮੂਲ ਕਾਂਗਰਸ ਦਾ ਚਿਹਰਾ ਹੋਣਗੇ।
ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਟੀਐਮਸੀ ਨੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਹਾਲ ਹੀ ਦੇ ਗੋਆ ਦੌਰੇ ਦੌਰਾਨ ਮਮਤਾ ਬੈਨਰਜੀ ਨੇ ਸਪੱਸ਼ਟ ਕੀਤਾ ਸੀ ਕਿ ਉਹ ਗੋਆ ਵਿੱਚ ਖੇਤਰੀ ਪਾਰਟੀਆਂ ਨਾਲ ਗਠਜੋੜ ਕਰਨਗੇ।
ਸਾਬਕਾ ਟੈਨਿਸ ਸਟਾਰ ਨੇ ਕਿਹਾ, “ਮਮਤਾ ਬੈਨਰਜੀ ਨਾਲ ਮੇਰਾ ਰਿਸ਼ਤਾ ਕਈ ਸਾਲ ਪੁਰਾਣਾ ਹੈ।” 48 ਸਾਲਾ ਪੇਸ ਨੇ ਕਿਹਾ, ਉਨ੍ਹਾਂ ਦੀ ਮਾਂ ਬੰਗਾਲ ਦੀ ਰਹਿਣ ਵਾਲੀ ਹੈ। ਪੇਸ ਨੇ ਕਿਹਾ, “ਜਦੋਂ ਮਮਤਾ ਦੀਦੀ ਕੁੱਝ ਕਹਿੰਦੇ ਹਨ, ਤਾਂ ਉਹ ਕਰਦੇ ਹਨ… ਉਹ ਸੱਚੀ ਚੈਂਪੀਅਨ ਹਨ।” ਇੱਕ ਸਵਾਲ ਦੇ ਜਵਾਬ ਵਿੱਚ ਕਿ ਤ੍ਰਿਣਮੂਲ ਉਮੀਦਵਾਰ ਪਿਛਲੀਆਂ ਚੋਣਾਂ ਵਿੱਚ ਗੋਆ ਵਿੱਚ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸਨ, ਇਸ ਦੇ ਜਵਾਬ ‘ਚ ਪੇਸ ਨੇ ਕਿਹਾ ਕਿ ਜਿੱਤ ਅਤੇ ਹਾਰ ਜ਼ਿੰਦਗੀ ਦਾ ਹਿੱਸਾ ਹਨ, ਪਰ ਜੋ ਮਾਇਨੇ ਰੱਖਦਾ ਹੈ ਉਹ “ਸਮਰਪਣ, ਸੱਚਾਈ ਅਤੇ ਇਮਾਨਦਾਰੀ” ਹੈ।”
ਵੀਡੀਓ ਲਈ ਕਲਿੱਕ ਕਰੋ -: