against anil ambani sbi debt 1200 crores : ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।ਨੈਸ਼ਨਲ ਕੰਪਨੀ ਲਾ-ਟ੍ਰਾਈਬਿਊਨਲ ਨੇ ਅਨਿਲ ਅੰਬਾਨੀ ਵਿਰੁੱੱਧ ਕਾਰਵਾਈ ਅੱਗੇ ਵਧਾਉਣ ਦੀ ਆਗਿਆ ਦੇ ਦਿੱਤੀ ਹੈ।ਭਾਰਤੀ ਸਟੇਟ ਬੈਂਕ ਦਾ 1200 ਕਰੋੜ ਰੁਪਏ ਦਾ ਕਰਜ਼ ਨਾ ਦੇਣ ਕਾਰਨ ਉਨ੍ਹਾਂ ਵਿਰੁੱਧ ਇਹ ਹੁਕਮ ਆਇਆ ਹੈ।ਦੱਸਣਯੋਗ ਹੈ ਕਿ ਸਟੇਟ ਬੈਂਕ ਨੇ ਸਾਲ 2016 ‘ਚ ਅਨਿਲ ਅੰਬਾਨੀ ਨੇ ਅਗਵਾਈ ਵਾਲੀਆਂ ਕੰਪਨੀਆਂ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਇੰਫਰਾਟੇਲ ਨੂੰ ਇਹ ਲੋਨ ਦਿੱਤੇ ਸਨ।
ਅਨਿਲ ਅੰਬਾਨੀ ਨੇ ਇਨ੍ਹਾਂ ਕਰਜ਼ਿਆਂ ਲਈ 1200 ਕਰੋੜ ਰੁਪਏ ਦੀ ਨਿੱਜੀ ਗਾਰੰਟੀ ਦਿੱਤੀ ਸੀ।ਹੁਣ ਦੋਵੇਂ ਕੰਪਨੀਆਂ ਬੰਦ ਹੋ ਗਈਆਂ ਹਨ।ਇਸ ਕਰ ਕੇ ਐੱਸ.ਬੀ.ਆਈ. ਨੂੰ ਮੁੰਬਈ ਐੱਨ.ਸੀ.ਐੱਲ.ਟੀ. ‘ਚ ਅਪੀਲ ਕਰਨੀ ਪਈ।ਬੈਂਕ ਨੇ ਮੰਗ ਕੀਤੀ ਕਿ ਦਿਵਾਲੀਆ ਕਾਨੂੰਨ ਮੁਤਾਬਕ ਅਨਿਲ ਅੰਬਾਨੀ ਤੋਂ ਇਹ ਰਕਮ ਵਸੂਲਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੇ ਇਸ ਲੋਨ ਲਈ ਨਿੱਜੀ ਗਾਰੰਟੀ ਦਿੱਤੀ ਸੀ।ਐੱਨ.ਸੀ.ਐੱਲ.ਟੀ. ਮੁੰਬਈ ਨੇ ਆਪਣੀ ਟਿੱਪਣੀ ‘ਚ ਕਿਹਾ ਕਿ, ਆਰ.ਸੀ.ਓ.ਐੱਮ. ਅਤੇ ਆਰ.ਆਈ.ਟੀ.ਐੱਲ. ਨੇ ਦਿਵਾਲੀਆ ਹੋਣ ਦੀ ਅਰਜ਼ੀ ਦਿੱਤੀ ਹੈ ਅਤੇ ਦੱਸਿਆ ਕਿ ਉਸ ‘ਤੇ ਕਰੀਬ ਲਈ 1200 ਕਰੋੜ ਰੁਪਏ ਦਾ ਕਰਜ਼ਾ ਹੈ।ਹਾਲਾਂਕਿ, ਬੈਂਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਗਸਤ 2019 ਤਕ 49,000 ਕਰੋੜ ਤਕ ਦਾ ਬਕਾਇਆ ਹੈ।ਇਸੇ ਸਾਲ ਸੀ.ਬੀ.ਆਈ ਬੋਰਡ ਨੇ ਆਰ.ਸੀ.ਓ.ਐੱਮ. ਲਈ ਇੱਕ ਯੋਜਨਾ ਪੇਸ਼ ਕੀਤੀ ਹੈ।ਜਿਸ ‘ਚ ਕਿਹਾ ਗਿਆ ਹੈ ਕਿ ਕਰੀਬ 50 ਫੀਸਦੀ ਛੋਟ ਦਿੰਦੇ ਹੋਏ ਬੈਂਕ ਆਪਣਾ 23,000 ਕਰੋੜ ਰੁਪਏ ਵਸੂਲ ਲੈਣਗੇ।