ਅਗਨੀਵੀਰ ਭਰਤੀ ਯੋਜਨਾ ਨੂੰ ਸ਼ੁਰੂ ਹੋਏ ਅਜੇ ਕੁਝ ਦਿਨ ਵੀ ਨਹੀਂ ਹੋਏ ਹਨ ਕਿ ਰਿਸ਼ਵਤਖੋਰਾਂ ਨੇ ਇਸ ਦੀ ਆੜ ਵਿੱਚ ਨੌਜਵਾਨਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਦਾ ਹੈ, ਜਿੱਥੇ ਅਗਨੀਵੀਰ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਸੈਂਕੜੇ ਨੌਜਵਾਨਾਂ ਨਾਲ ਠੱਗੀ ਮਾਰਨ ਦੇ ਮਾਮਲੇ ‘ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਦੋਵਾਂ ਮੁਲਜ਼ਮਾਂ ਤੇ ਅਗਨੀਵੀਰ ਬਣਾਉਣ ਦੇ ਨਾਂ ਤੇ ਦਰਜਨਾਂ ਨੌਜਵਾਨਾਂ ਤੋਂ ਪੈਸੇ ਹੜੱਪਣ ਦਾ ਦੋਸ਼ ਹੈ। ਐਸਐਸਪੀ ਮੰਜੂਨਾਥ ਟੀਸੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਕਾਰ, 43 ਹਜ਼ਾਰ ਦੀ ਨਕਦੀ, ਇੱਕ ਪਿਸਤੌਲ, ਕਾਰਤੂਸ, ਨੌਜਵਾਨਾਂ ਦੇ ਵਿੱਦਿਅਕ ਸਰਟੀਫਿਕੇਟ, ਪੰਜ ਡੈਬਿਟ ਅਤੇ ਕ੍ਰੈਡਿਟ ਕਾਰਡ ਸਮੇਤ ਫ਼ੌਜ ਦਾ ਪਛਾਣ ਪੱਤਰ ਵੀ ਬਰਾਮਦ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ 3 ਨਵੰਬਰ ਨੂੰ ਪ੍ਰਤਾਪਪੁਰ ਵਾਸੀ ਤਪਸ ਨੇ ਨਾਨਕਮੱਤਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਜਿਸ ਵਿਚ ਉਸ ਨੇ ਦੱਸਿਆ ਕਿ ਦੇਵਨਗਰ ਦੇ ਰਹਿਣ ਵਾਲੇ ਵਿੱਕੀ ਮੰਡਲ ਅਤੇ ਉਸ ਦੇ ਸਾਥੀ ਮਛਿਆੜ ਵਾਸੀ ਪੰਕਜ ਸਿੰਘ ਨੇ ਉਸ ਨਾਲ ਫੌਜ ਵਿਚ ਭਰਤੀ ਕਰਵਾਉਣ ਦੇ ਨਾਂ ‘ਤੇ 50 ਹਜ਼ਾਰ ਦੀ ਠੱਗੀ ਮਾਰੀ ਹੈ। ਜਦੋਂ ਉਸ ਨੇ ਮੁਲਜ਼ਮ ਤੋਂ ਪੈਸੇ ਵਾਪਸ ਮੰਗੇ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਉਸ ਨੂੰ ਬੰਦੂਕ ਦੀ ਮਦਦ ਨਾਲ ਧਮਕੀਆਂ ਵੀ ਦਿੱਤੀਆਂ ਗਈਆਂ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਠੱਗੀ ਮਾਰਨ ਦੇ ਮਾਮਲੇ ‘ਚ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਜਗਦੀਸ਼ਪੁਰ ਰੋਡ ਦਿਨੇਸ਼ਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਹੁਣ ਤੱਕ 200 ਤੋਂ ਵੱਧ ਨੌਜਵਾਨਾਂ ਨੂੰ ਅਗਨੀਵੀਰ ਬਣਾਉਣ ਦੇ ਬਹਾਨੇ ਠੱਗੀ ਮਾਰ ਚੁੱਕੇ ਹਨ। ਮੁਲਜ਼ਮ ਵਿੱਕੀ ਮੰਡਲ ਆਪਣੇ ਆਪ ਨੂੰ ਟੈਰੀਟੋਰੀਅਲ ਜਾਟ ਰੈਜੀਮੈਂਟ ਵਿੱਚ ਤਾਇਨਾਤ ਦੱਸ ਰਿਹਾ ਹੈ। ਉਹ ਪਿਛਲੇ ਡੇਢ ਮਹੀਨੇ ਤੋਂ ਛੁੱਟੀ ‘ਤੇ ਹਨ। ਪੁਲਿਸ ਮੁਲਜ਼ਮਾਂ ਦੇ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।