ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇੱਕ ਵੱਡਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਭਾਜਪਾ ਦੇ ਖਿਲਾਫ ਲੋਕਾਂ ਦਾ ਗੁੱਸਾ ਵੀ ਘੱਟ ਜਾਵੇਗਾ।
ਪਰ ਜਿਵੇਂ ਕੁੱਝ ਮੰਗਾਂ ਨੂੰ ਲੈ ਕੇ ਅਜੇ ਕਿਸਾਨ ਅੰਦੋਲਨ ਜਾਰੀ ਹੈ ਤਾਂ ਇਸ ਦੌਰਾਨ ਕਈ ਥਾਵਾਂ ‘ਤੇ ਭਾਜਪਾ ਖਿਲਾਫ ਗੁੱਸਾ ਵੀ ਸਾਫ ਦਿਖਾਈ ਦੇ ਰਿਹਾ ਹੈ। ਹੁਣ ਇਹ ਗੁੱਸਾ ਇੰਨਾ ਵੱਧ ਗਿਆ ਹੈ ਕਿ ਲੋਕ ਵਿਆਹ ਦੇ ਕਾਰਡ ‘ਤੇ ਵੀ ਇਹ ਲਿਖਣ ਲੱਗੇ ਹਨ ਕਿ ਭਾਜਪਾ-ਸੰਘ ਦੇ ਲੋਕ ਵਿਆਹ ਤੋਂ ਦੂਰ ਰਹਿਣ। ਤਾਜ਼ਾ ਮਾਮਲਾ ਹਰਿਆਣਾ ਦੇ ਝੱਜਰ ਦਾ ਹੈ, ਜਿੱਥੇ ਇੱਕ ਵਿਅਕਤੀ ਨੇ ਭਾਜਪਾ-ਜੇਜੇਪੀ ਅਤੇ ਸੰਘ ਦੇ ਲੋਕਾਂ ਨੂੰ ਆਪਣੀ ਬੇਟੀ ਦੇ ਵਿਆਹ ਤੋਂ ਦੂਰ ਰਹਿਣ ਲਈ ਕਿਹਾ ਹੈ। ਇਸ ਵਿਆਹ ਦੇ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਇਸ ਵਿਅਕਤੀ ਦਾ ਨਾਂ ਰਾਜੇਸ਼ ਧਨਖੜ ਹੈ, ਜੋ ਵਿਸ਼ਵ ਜਾਟ ਮਹਾਸਭਾ ਦਾ ਰਾਸ਼ਟਰੀ ਪ੍ਰਧਾਨ ਹੈ ਅਤੇ ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਚੇਅਰਮੈਨ ਰਹਿ ਚੁੱਕਾ ਹੈ। ਉਨ੍ਹਾਂ ਦੀ ਬੇਟੀ ਦਾ ਵਿਆਹ 1 ਦਸੰਬਰ ਨੂੰ ਉਨ੍ਹਾਂ ਦੇ ਘਰ ਹੈ। ਪਰ ਸਭ ਦੀਆਂ ਨਜ਼ਰਾਂ ਉਸ ਕਾਰਡ ‘ਤੇ ਲਿਖੇ ਨੋਟ ‘ਤੇ ਰੁਕ ਜਾਂਦੀਆਂ ਨੇ।
ਇਹ ਵੀ ਪੜ੍ਹੋ : ਸਵੀਡਨ ਦੀ ਪਹਿਲੀ ਮਹਿਲਾ PM ਐਂਡਰਸਨ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਣੀ ਪ੍ਰਧਾਨ ਮੰਤਰੀ
ਨੋਟ ਵਿੱਚ ਲਿਖਿਆ ਗਿਆ ਹੈ ਕਿ, “ਕਿਰਪਾ ਕਰਕੇ ਭਾਜਪਾ, ਜੇਜੇਪੀ ਅਤੇ ਆਰਐਸਐਸ ਦੇ ਲੋਕ ਇਸ ਵਿਆਹ ਤੋਂ ਦੂਰ ਰਹਿਣ।” ਹੁਣ ਵਿਆਹ ਦੇ ਕਾਰਡ ‘ਤੇ ਛਪਿਆ ਇਹ ਨੋਟ ਦੱਸ ਰਿਹਾ ਹੈ ਕਿ ਕੇਂਦਰ ਸਰਕਾਰ ਖਿਲਾਫ ਕੁੱਝ ਵਰਗਾਂ ਦਾ ਗੁੱਸਾ ਅਜੇ ਵੀ ਸ਼ਾਂਤ ਨਹੀਂ ਹੋਇਆ ਹੈ। ਖੇਤੀਬਾੜੀ ਕਾਨੂੰਨ ਜ਼ਰੂਰ ਵਾਪਿਸ ਲੈ ਲਏ ਗਏ ਹਨ, ਪਰ ਵਿਵਾਦ ਜਾਰੀ ਹੈ। ਉਂਜ ਵੀ ਕਿਸਾਨ ਸੜਕਾਂ ’ਤੇ ਹੀ ਬੈਠੇ ਹਨ। ਉਨ੍ਹਾਂ ਆਪਣੀਆਂ 6 ਮੰਗਾਂ ਸਰਕਾਰ ਦੇ ਸਾਹਮਣੇ ਰੱਖੀਆਂ ਹਨ। ਇਸ ਵਿੱਚ ਵੀ ਘੱਟੋ-ਘੱਟ ਸਮਰਥਨ ਮੁੱਲ ਅਤੇ ਕਿਸਾਨਾਂ ਵਿਰੁੱਧ ਦਰਜ ਕੇਸ ਵਾਪਿਸ ਲੈਣ ਦਾ ਜ਼ਿਕਰ ਪ੍ਰਮੁੱਖਤਾ ਨਾਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: