ahmed patel writes vijay rupani bharuch flood : ਕਾਂਗਰਸ ਸੰਸਦ ਅਹਿਮਦ ਪਟੇਲ ਨੇ ਗੁਜਰਾਤ ਦੇ ਮੁੱਖ-ਮੰਤਰੀ ਵਿਜੇ ਰੂਪਾਨੀ ਨੂੰ ਚਿੱਠੀ ਲਿਖੀ ਹੈ।ਚਿੱਠੀ ‘ਚ ਅਹਿਮਦ ਪਟੇਲ ਨੇ ਸਰਦਾਰ ਸਰੋਵਰ ਬੰਨ੍ਹ ਤੋਂ ਪਾਣੀ ਛੱਡੇ ਜਾਣ ‘ਤੇ ਨਾਰਾਜ਼ਗੀ ਜਾਹਰ ਕੀਤੀ ਹੈ।ਨਾਲ ਹੀ ਉਨ੍ਹਾਂ ਨੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।ਦੇਸ਼ ਦੇ ਕਈ ਹਿੱਸਿਆਂ ‘ਚ ਹੜ੍ਹ ਕਾਰਨ ਹਾਲਾਤ ਖਰਾਬ ਹੋ ਗਏ ਹਨ।ਗੁਜਰਾਤ ਨੇ ਵੀ ਕਈ ਹਿੱਸਿਆਂ ‘ਚ ਹੜ੍ਹ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਹੈ।ਉੱਥੇ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਗਈਆਂ ਹਨ।ਇਸ ਦੌਰਾਨ ਗੁਜਰਾਤ ਦੇ ਮੁੱਖ-ਮੰਤਰੀ ਵਿਜੇ ਰੂਪਾਨੀ ਨੂੰ ਅਹਿਮਦ ਪਟੇਲ ਨੇ ਆਪਣੀ ਚਿੱਠੀ ‘ਚ ਲਿਖਿਆ ਹੈ ਕਿ ਸਰਦਾਰ ਸਰੋਵਰ ਬੰਨ੍ਹ ਤੋਂ ਛੱਡਿਆ ਜਾਣਾ ਵੱਡੀ ਗਲਤੀ ਸੀ।
ਪਟੇਲ ਨੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।ਅਹਿਮਦ ਪਟੇਲ ਨੇ ਲਿਖਿਆ, ਬੰਨ੍ਹ ‘ਚੋਂ ਪਾਣੀ ਛੱਡੇ ਜਾਣ ਨਾਲ ਭਰੂਚ ਦੇ ਕਈ ਹਿੱਸਿਆਂ ‘ਚ ਹੜ੍ਹ ਆਇਆ।ਜਿਸਦੇ ਚਲਦਿਆਂ ਬਹੁਤ ਨੁਕਸਾਨ ਹੋਇਆ ਹੈ।ਹੁਣ ਸਰਕਾਰ ਮੁਆਵਜ਼ੇ ਰਾਹੀਂ ਇਸਦਾ ਭੁਗਤਾਨ ਕਰੇ।ਦੱਸਣਯੋਗ ਹੈ ਕਿ ਗੁਜਰਾਤ ‘ਚ ਭਾਰੀ ਮੀਂਹ ਅਤੇ ਹੜ੍ਹਾਂ ਦਾ ਪ੍ਰਕੋਪ ਜਾਰੀ ਹੈ।ਲਗਾਤਾਰ ਹੋ ਰਹੀ ਬਾਰਿਸ਼ ਨਾਲ ਗੁਜਰਾਤ ਦੇ ਕਈ ਬੰਨ ਲਬਾਲਬ ਭਰ ਚੁੱਕੇ ਹਨ।ਇਸ ਕਾਰਨ ਨਰਮਿਦਾ ਬੰਨ ਦੇ 23 ਗੇਟ ਖੋਲ ਦਿੱਤੇ ਗਏ।ਨਰਮਿਦਾ ਬੰਨ ਭਾਵ ਸਰਦਾਰ ਸਰੋਵਰ ਦਾ ਜਲ ਪੱਧਰ ਕਾਫੀ ਵੱਧ ਗਿਆ ਸੀ।ਇਸ ਕਾਰਨ ਸਰਦਾਰ ਸਰੋਵਰ ਬੰਨ ਤੋਂ 5 ਲੱਖ ਕਿਊਸਕ ਪਾਣੀ ਛੱਡਿਆ ਗਿਆ।ਪਾਣੀ ਛੱਡੇ ਜਾਣ ਤੋਂ ਪਹਿਲਾਂ ਭਰੂਚ ਪਿੰਡ ਨੂੰ ਅਲਰਟ ਜਾਰੀ ਕੀਤਾ ਗਿਆ ਸੀ।