ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਸਮਾਜਵਾਦ ਦਾ ਰਸਤਾ ਹੀ ਅਸਲ ਵਿੱਚ ਰਾਮ ਰਾਜ ਦਾ ਮਾਰਗ ਹੈ। ਯਾਦਵ ਨੇ ਦਾਅਵਾ ਕੀਤਾ ਕਿ ਭਗਵਾਨ ਕ੍ਰਿਸ਼ਨ ਹਰ ਰਾਤ ਉਨ੍ਹਾਂ ਦੇ ਸੁਪਨੇ ਵਿੱਚ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਸਮਾਜਵਾਦੀ ਸਰਕਾਰ ਬਣਨ ਜਾ ਰਹੀ ਹੈ।
ਅਖਿਲੇਸ਼ ਯਾਦਵ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ, ”ਭਗਵਾਨ ਸ਼੍ਰੀ ਕ੍ਰਿਸ਼ਨ ਵੀ ਮੇਰੇ ਸੁਪਨੇ ‘ਚ ਆਉਂਦੇ ਹਨ ਅਤੇ ਕੱਲ ਵੀ ਆਏ ਸੀ, ਹਰ ਰੋਜ਼ ਆਉਂਦੇ ਨੇ ਅਤੇ ਕਹਿੰਦੇ ਹਨ ਕਿ ਸਮਾਜਵਾਦੀ ਸਰਕਾਰ ਬਣਨ ਵਾਲੀ ਹੈ।” ਉਨ੍ਹਾਂ ਕਿਹਾ ਕਿ ਭਾਜਪਾ ਅਕਸਰ ਰਾਮ ਰਾਜ ਦੀ ਗੱਲ ਕਰਦੀ ਹੈ ਪਰ ਅਸਲ ‘ਚ ਸਮਾਜਵਾਦ ਦਾ ਮਾਰਗ ਹੀ ਰਾਮ ਰਾਜ ਦਾ ਮਾਰਗ ਹੈ। ਉਨ੍ਹਾਂ ਕਿਹਾ, “ਸਮਾਜਵਾਦ ਦਾ ਮਾਰਗ ਰਾਮਰਾਜ ਦਾ ਰਾਹ ਹੈ। ਜਿਸ ਦਿਨ ਸਮਾਜਵਾਦ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ, ਉਸ ਦਿਨ ਤੋਂ ਰਾਮਰਾਜ ਸ਼ੁਰੂ ਹੋ ਜਾਵੇਗਾ।”
ਇਹ ਵੀ ਪੜ੍ਹੋ : ਓਮੀਕਰੋਨ ਦੇ ਕਹਿਰ ਕਾਰਨ ਦਿੱਲੀ ‘ਚ ਲੱਗਿਆ ਵੀਕੈਂਡ ਕਰਫਿਊ, ਸਖ਼ਤ ਪਾਬੰਦੀਆਂ ਦਾ ਐਲਾਨ
ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਨੇ ਐਤਵਾਰ ਨੂੰ ਲਖਨਊ ਵਿੱਚ ਭਗਵਾਨ ਪਰਸ਼ੂਰਾਮ ਦੇ ਨਵੇਂ ਬਣੇ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਸਮਾਜਵਾਦੀ ਵਿਜੇ ਯਾਤਰਾ ਦੇ ਦਸਵੇਂ ਪੜਾਅ ਨੂੰ ਅੱਗੇ ਵਧਾਇਆ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਨਿਸ਼ਾਨਾ ਸਾਧਦੇ ਹੋਏ ਸਪਾ ਪ੍ਰਧਾਨ ਨੇ ਕਿਹਾ, ”ਜਿਸ ਵਿਅਕਤੀ ਦੇ ਖਿਲਾਫ ਕਈ ਗੰਭੀਰ ਧਾਰਾਵਾਂ ‘ਚ ਕੇਸ ਦਰਜ ਸਨ, ਭਾਜਪਾ ਨੇ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ।ਬੀਜੇਪੀ ਦੇ ਕਈ ਨੇਤਾ ਜੋ ਬਜ਼ੁਰਗ ਹਨ, ਜੋ ਕਈ ਸਾਲਾਂ ਤੋਂ ਖੂਨ ਪਸੀਨਾ ਵਹਾ ਕੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਸਨ। ਉਹ ਕਈ ਵਾਰ ਕਹਿੰਦੇ ਹਨ ਕਿ ਅਸੀਂ ਖੂਨ ਪਸੀਨਾ ਵਹਾ ਰਹੇ ਸੀ, ਪਤਾ ਨਹੀਂ ਇਹ ਕਿੱਥੋਂ ਆ ਗਏ, ਇੰਨ੍ਹਾਂ ਨੂੰ ਸਾਡੇ ਉੱਪਰ ਬਿਠਾ ਦਿੱਤਾ ਗਿਆ।”
ਵੀਡੀਓ ਲਈ ਕਲਿੱਕ ਕਰੋ -: