allegations of woman 139 people raped her: ਹੈਦਰਾਬਾਦ. ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ‘ਚ ਔਰਤ ਨੇ 139 ਲੋਕਾਂ ‘ਤੇ ਇਕੱਠੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਔਰਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁੰਜਗੁੱਟਾ ਪੁਲਿਸ ਥਾਣੇ ਅਨੁਸਾਰ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਔਰਤ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਇੱਕ ਸਾਲ ਬਾਅਦ ਉਸ ਦਾ 2010 ਵਿੱਚ ਤਲਾਕ ਹੋ ਗਿਆ ਸੀ। ਉਸਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਦੇ ਸਾਬਕਾ ਪਤੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਵੀ ਕੀਤਾ। ਔਰਤ ਦੀ ਸ਼ਿਕਾਇਤ ਦੇ ਅਨੁਸਾਰ ਪਿੱਛਲੇ ਸਾਲਾਂ ਵਿੱਚ ਵੱਖ ਵੱਖ ਥਾਵਾਂ ਤੇ 139 ਵਿਅਕਤੀਆਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਉਸਨੂੰ ਧਮਕੀਆਂ ਦਿੱਤੀਆਂ। ਆਰੋਪੀਆਂ ਦੇ ਡਰ ਕਾਰਨ ਉਹ ਇੰਨੇ ਲੰਬੇ ਸਮੇਂ ਤੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾ ਸਕੀ।
28 ਨਵੰਬਰ 2019 ਨੂੰ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ ਗਿਆ ਸੀ। ਜਿਸ ਵਿੱਚ ਹੈਦਰਾਬਾਦ ਪੁਲਿਸ ਨੇ 4 ਦੋਸ਼ੀਆਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਨੂੰ ਫੜਿਆ ਸੀ। ਚਾਰੋਂ ਮੁਲਜ਼ਮ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਇੱਕ ਔਰਤ ਨਾਲ ਜਬਰ ਜਨਾਹ ਕਰਨ ‘ਤੇ ਇੰਡੀਆ ਪੀਨਲ ਕੋਡ ਵਿੱਚ 376 ਅਤੇ 375 ਦੇ ਤਹਿਤ ਸਜ਼ਾ ਦਾ ਪ੍ਰਾਵਧਾਨ ਹੈ। ਕਿਸੇ ਵੀ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ੀਆਂ ਖਿਲਾਫ ਧਾਰਾ 376 ਤਹਿਤ ਮੁਕੱਦਮਾ ਚਲਦਾ ਹੈ। ਜਿਸ ਵਿੱਚ ਜੁਰਮ ਸਾਬਿਤ ਹੋਣ ਦੀ ਸੂਰਤ ਵਿੱਚ ਦੋਸ਼ੀ ਨੂੰ ਘੱਟੋ ਘੱਟ ਪੰਜ ਸਾਲ ਅਤੇ ਵੱਧ ਤੋਂ ਵੱਧ 10 ਸਾਲ ਦੀ ਸਜਾ ਦੇਣ ਦਾ ਪ੍ਰਬੰਧ ਹੈ। ਇਸ ਅਪਰਾਧ ਨੂੰ ਵੱਖ ਵੱਖ ਹਾਲਤਾਂ ਅਤੇ ਸ਼੍ਰੇਣੀ ਦੇ ਅਨੁਸਾਰ ਧਾਰਾਵਾਂ 375, 376, 376 ਏ, 376 ਬੀ, 376 ਸੀ, 376 ਡੀ ਵਿੱਚ ਵੰਡਿਆ ਗਿਆ ਹੈ।