amarinder singh sonia gandhi step down congress president :ਕਾਂਗਰਸ ‘ਚ ਸੰਗਠਨ ਦੇ ਪੱਧਰ ‘ਤੇ ਬਦਲਾਵ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਚਲ ਰਹੀ ਹੈ।ਹੁਣ ਕਾਂਗਰਸ ‘ਚ ਬਦਲਾਵ ਨੂੰ ਲੈ ਕੇ ਪਾਰਟੀ ਦੋ ਧੜਿਆਂ ‘ਚ ਵੰਡੀ ਦਿਸ ਰਹੀ ਹੈ।ਇੱਕ ਧੜਾ ਪਾਰਟੀ ਅਗਵਾਈ ਸਮੇਤ ਸੰਗਠਨ ‘ਚ ਵੱਡੇ ਪੱਧਰ ‘ਤੇ ਬਦਲਾਵ ਦੀ ਮੰਗ ਕਰ ਰਿਹਾ ਹੈ ਤਾਂ ਦੂਜੇ ਪਾਸੇ ਗਾਂਧੀ ਪਰਿਵਾਰ ਨੂੰ ਚੁਣੌਤੀ ਦੇਣਾ ਗਲਤ ਦੱਸਿਆ ਜਾ ਰਿਹਾ ਹੈ।ਕਾਂਗਰਸ ਨੇਤਾ ਸੰਜੇ ਨਿਰੂਪਮ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੁਝ ਆਗੂਆਂ ਵਲੋਂ ਗਾਂਧੀ ਪਰਿਵਾਰ ਨੂੰ ਚੁਣੌਤੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।ਕੈਪਟਨ ਸੋਨੀਆ ਗਾਂਧੀ ਦੇ ਇਸ ਫੈਸਲੇ ‘ਤੇ ਬਿਆਨ ਦਿੰਦਿਆਂ ਕਿਹਾ ਕਿ ਸੋਨੀਆ ਗਾਂਧੀ ਨੂੰ ਇਹ ਕਾਂਗਰਸ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ।ਇੱਕ ਪਾਸੇ ਜਿਥੇ ਇੱਕ ਧੜਾ ਵੱਡੇ ਬਦਲਾਵ ਦੀ ਮੰਗ ਰਿਹਾ ਹੈ ਤਾਂ ਦੂਜੇ ਪਾਸੇ ਇੱਕ ਧੜਾ ਜੋਗਾਂਧੀ ਪਰਿਵਾਰ ਤੋਂ ਪਾਰਟੀ ਪ੍ਰਧਾਨ ਦੀ ਆਸ ਕਰਦਾ ਹੈ।
ਦੇਖਿਆ ਜਾਵੇ ਤਾਂ ਪਿਛਲੇ 20-30 ਸਾਲਾਂ ਤੋਂ ਜਦੋਂ-ਜਦੋਂ ਕਾਂਗਰਸ ਪਾਰਟੀ ‘ਚ ਕੁਝ ਚੁਣੌਤੀਆਂ ਆਈਆਂ ਹਨ ਤਾਂ ਸੋਨੀਆ ਗਾਂਧੀ ਨੇ ਹੀ ਉਨ੍ਹਾਂ ਨੂੰ ਸਮਝਦਾਰੀ ਨਾਲ ਕਮਾਨ ਸੰਭਾਲੀ ਸੀ ਅਤੇ ਮੁਸ਼ਕਲ ਭਰੇ ਦੌਰ ‘ਚੋਂ ਕਾਂਗਰਸ ਪਾਰਟੀ ਨੂੰ ਉਭਾਰਿਆ ਸੀ।ਹੁਣ ਸਵਾਲ ਇਹ ਉਠਦਾ ਹੈ ਕਿ ਜੇਕਰ ਸੋਨੀਆ ਗਾਂਧੀ ਇਸ ਅਹੁਦੇ ਤੋਂ ਅਸਤੀਫਾ ਦਿੰਦੀ ਹੈ ਤਾਂ ਅਗਲਾ ਪਾਰਟੀ ਪ੍ਰਧਾਨ ਕੌਣ ਹੋਵੇਗਾ।ਕੀ ਫਿਰ ਤੋਂ ਰਾਹੁਲ ਗਾਂਧੀ ਨੂੰ ਹੀ ਪਾਰਟੀ ਪ੍ਰਧਾਨ ਚੁਣਿਆ ਜਾਵੇਗਾ ਕਿਉਂਕਿ ਜਿੰਨੇ ਹੁਣ ਤਕ ਟਵੀਟ ਸਾਹਮਣੇ ਆਏ ਹਨ ਉਨ੍ਹਾਂ ‘ਚ ਰਾਹੁਲ ਗਾਂਧੀ,ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਮ ਪ੍ਰਮੁੱਖ ਹਨ।ਜੇਕਰ ਗਾਂਧੀ ਪਰਿਵਾਰ ਤੋਂ ਬਾਹਰ ਕਿਸੇ ਨੂੰ ਇਹ ਅਹੁਦਾ ਸੌਂਪਿਆਂ ਜਾਂਦਾ ਹੈ ਤਾਂ ਕੀ ਉਸ ‘ਤੇ ਸਬਰਸੰਮਤੀ ਹੋਵੇਗੀ ਜਾਂ ਨਹੀਂ ਇਹ ਆਪਣੇ ਆਪ ‘ਚ ਇੱਕ ਵੱਡਾ ਸਵਾਲ ਹੈ।ਦੱਸਣਯੋਗ ਹੈ ਕਿ ਜਦੋਂ ਸੀਤਾਰਾਮ ਕੇਸਰੀ ਪਾਰਟੀ ਪ੍ਰਧਾਨ ਸਨ ਤਾਂ ਪਾਰਟੀ ਕਈ ਮੁਸ਼ਕਲਾਂ ‘ਚੋਂ ਗੁਜ਼ਰ ਰਹੀ ਸੀ, ਪਰ ਉਸ ਦੌਰ ‘ਚ ਜਿਸ ਤਰ੍ਹਾਂ ਸੋਨੀਆ ਗਾਂਧੀ ਨੇ ਪਾਰਟੀ ਨੂੰ ਸੰਭਾਲਿਆ ਸੀ ਇੱਕ ਬਹੁਤ ਵੱਡੀ ਕਾਮਯਾਬੀ ਸੀ।ਪਰ ਹੁਣ ਜਦੋਂ ਫਿਰ ਤੋਂ ਕਾਂਗਰਸ ਪਾਰਟੀ ‘ਚ ਬਗਾਵਤੀ ਸੁਰ ਇੱਕ ਗੁੱਟਬਾਜ਼ੀ ਦਾ ਦੌਰ ਚੱਲ ਪਿਆ ਹੈ।ਇਕ ਧੜਾ ਉਹ ਹੈ ਜੋ ਗਾਂਧੀ ਪਰਿਵਾਰ ਤੋਂ ਹੀ ਪ੍ਰਧਾਨ ਦੇਖਣਾ ਚਾਹੁੰਦਾ ਹੈ ਦੂਸਰਾ ਧੜਾ ਟਾਪ ਟੂ ਬਾਟਮ ਬਦਲਾਵ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਦਾ ਮੁਕਾਬਲਾ ਨਰਿੰਦਰ ਮੋਦੀ ਦੀ ਬੀ.ਜੇ.ਪੀ. ਨਾਲ ਹੈ।ਫਿਲਹਾਲ ਕੈਪਟਨ ਦਾ ਵੀ ਇਹੀ ਕਹਿਣਾ ਹੈ ਕਿ ਗਾਂਧੀ ਪਰਿਵਾਰ ਤੋਂ ਕੋਈ ਇੱਕ ਪਾਰਟੀ ਪ੍ਰਧਾਨ ਚੁਣਿਆ ਜਾਵੇ।