amit shah medical report issued aiims: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਰਾਤ ਤੋਂ ਏਮਜ਼ ‘ਚ ਭਰਤੀ ਹਨ।ਇਸ ਤਹਿਤ ਏਮਜ਼ ਪ੍ਰਬੰਧਨ ਨੇ ਇਕ ਬਿਆਨ ਜਾਰੀ ਕੀਤਾ ਹੈ।ਏਮਜ਼ ਨੇ ਕਿਹਾ ਹੈ ਕਿ ਅਮਿਤ ਸ਼ਾਹ ਸੰਸਦ ਸ਼ੈਸ਼ਨ ਤੋਂ ਪਹਿਲਾਂ ਪੂਰਾ ਚੈੱਕਅਪ ਲਈ ਇੱਕ ਤੋਂ ਦੋ ਦਿਨਾਂ ਲਈ ਹਸਪਤਾਲ ‘ਚ ਭਰਤੀ ਹੋਏ ਹਨ।55 ਸਾਲ ਦੇ ਅਮਿਤ ਸ਼ਾਹ ਨੂੰ ਸ਼ਨੀਵਾਰ ਰਾਤ 11 ਵਜੇ ਏਮਜ਼ ‘ਚ ਭਰਤੀ ਕਰਾਇਆ ਗਿਆ ਸੀ।ਇਸ ਤੋਂ ਪਹਿਲਾਂ 18 ਅਗਸਤ ਨੂੰ ਅਮਿਤ ਸ਼ਾਹ ਕੋਵਿਡ-19 ਤੋਂ ਠੀਕ ਹੋਣ ਦੇ ਬਾਅਦ ਅਗਲੇ ਉਪਚਾਰ ਲਈ ਏਮਜ਼ ‘ਚ ਭਰਤੀ ਹੋਏ ਸਨ।ਅਮਿਤ ਸ਼ਾਹ 12 ਦਿਨਾਂ ਤਕ ਹਸਪਤਾਲ ‘ਚ ਭਰਤੀ ਸੀ।
ਇਸ ਦੇ ਬਾਅਦ ਉਨ੍ਹਾਂ ਨੂੰ 31 ਨੂੰ ਡਿਸਚਾਰਜ ਕੀਤਾ ਗਿਆ ਸੀ।ਐਤਵਾਰ ਭਾਵ ਅੱਜ ਏਮਜ਼ ਨੇ ਬਿਆਨ ਜਾਰੀ ਕੀਤਾ ਕਿ ਜਿਵੇਂ ਕਿ ਅਮਿਤ ਸ਼ਾਹ ਨੂੰ ਡਿਸਚਾਰਜ ਸਮੇਂ ਸਲਾਹ ਦਿੱਤੀ ਗਈ ਸੀ।ਉਸ ਮੁਤਾਬਕ ਸੰਸਦ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੰਪੂਰਨ ਚੈੱਕਅਪ ਲਈ ਇੱਕ ਦੋ ਦਿਨਾਂ ਲਈ ਏਮਜ਼ ‘ਚ ਭਰਤੀ ਕਰਾਇਆ।ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸ਼ੈਸ਼ਨ 14 ਸਤੰਬਰ ਭਾਵ ਕਲ ਤੋਂ ਸ਼ੁਰੂ ਹੋ ਰਿਹਾ ਹੈ।ਜਾਣਕਾਰੀ ਮੁਤਾਬਕ 2 ਅਗਸਤ ਨੂੰ ਅਮਿਤ ਸ਼ਾਹ ਨੇ ਟਵਿਟਰ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।ਇਸ ਦੇ ਬਾਅਦ ਉਨ੍ਹਾਂ ਦਾ ਮੇਦਾਂਤਾ ਹਸਪਤਾਲ ‘ਚ ਇਲਾਜ ਕੀਤਾ ਗਿਆ ਸੀ।ਜਾਣਕਾਰੀ ਮੁਤਾਬਕ ਰਾਤ ਉਨ੍ਹਾਂ ਸਾਹ ਲੈਣ ‘ਚ ਤਕਲੀਫ ਦੀ ਸ਼ਿਕਾਇਤ ਦੇ ਬਾਅਦ ਅਮਿਤ ਸ਼ਾਹ ਸ਼ਨੀਵਾਰ ਦੇਰ ਰਾਤ 11 ਵਜੇ ਏਮਜ਼ ‘ਚ ਭਰਤੀ ਕੀਤਾ ਗਿਆ।ਏਮਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਬਿਹਤਰ ਹੋਵੇਗਾ ਕਿ ਕੁਝ ਸਮੇਂ ਲਈ ਅਮਿਤ ਸ਼ਾਹ ਹਸਪਤਾਲ ‘ਚ ਰਹਿਣ ਤਾਂ ਜੋ ਡਾਕਟਰਾਂ ਦੀ ਨਿਗਰਾਨੀ ‘ਚ ਉਨ੍ਹਾਂ ਦਾ ਇਲਾਜ ਹੋ ਸਕੇ।