Anmol ambani said : ਪੂਰੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਵੱਧ ਰਹੇ ਹਨ। ਕੋਰੋਨਾ ਨੂੰ ਰੋਕਣ ਲਈ, ਦੇਸ਼ ਦੇ ਕੁੱਝ ਰਾਜਾਂ ਨੇ ਸਾਵਧਾਨੀ ਵਜੋਂ ਰਾਤ ਦੇ ਕਰਫਿਊ ਦੇ ਨਾਲ ਸੈਮੀ-ਲੌਕਡਾਊਨ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਦਯੋਗਪਤੀ ਅਨਿਲ ਅੰਬਾਨੀ ਦੇ ਵੱਡੇ ਬੇਟੇ ਅਨਮੋਲ ਅੰਬਾਨੀ ਨੇ ਹੁਣ ਤਾਲਾਬੰਦੀ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਰਿਲਾਇੰਸ ਕੈਪੀਟਲ ਲਿਮਟਿਡ ਦੇ 29 ਸਾਲਾ ਸਾਬਕਾ ਕਾਰਜਕਾਰੀ ਨਿਰਦੇਸ਼ਕ ਅਨਮੋਲ ਅੰਬਾਨੀ ਨੇ ਟਵੀਟ ਕਰਕੇ ਸੋਸ਼ਲ ਮੀਡੀਆ ‘ਤੇ ਸੈਮੀ-ਲੌਕਡਾਊਨ ਨੂੰ ਲੈ ਕੇ ਸਵਾਲ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲੌਕਡਾਊਨ ਲਗਾ ਕੇ ਸਰਕਾਰ ਛੋਟੇ ਕਾਰੋਬਾਰਾਂ ਅਤੇ ਦਿਹਾੜੀਦਾਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਜਿਹੀਆਂ ਪਾਬੰਦੀਆਂ ਸਿਹਤ ਨੂੰ ਕੰਟਰੋਲ ਨਹੀਂ ਕਰਦੀਆਂ ਪਰ ਅਰਥ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ “ਅਭਿਨੇਤਾ ਕੋਰਨਾ ਦੇ ਇਸ ਅਰਸੇ ਦੌਰਾਨ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਜਾਰੀ ਰੱਖ ਸਕਦੇ ਹਨ। ਪੇਸ਼ੇਵਰ ‘ਕ੍ਰਿਕਟਰ’ ਦੇਰ ਰਾਤ ਤੱਕ ਆਪਣੀ ਖੇਡ ਖੇਡ ਸਕਦੇ ਹਨ। ‘ਸਿਆਸਤਦਾਨ’ ਲੋਕਾਂ ਦੀ ਭੀੜਾਂ ਨਾਲ ਆਪਣੀਆਂ ਰੈਲੀਆਂ ਜਾਰੀ ਰੱਖ ਸਕਦੇ ਹਨ, ਪਰ ਤੁਹਾਡਾ ਕਾਰੋਬਾਰ ਜਾਂ ਕੰਮ ਜ਼ਰੂਰੀ ਨਹੀਂ ਹੈ।”
ਇਹ ਵੀ ਦੇਖੋ : ਦਿੱਲੀ ਦੇ ਰਿਕਸ਼ੇਵਾਲੇ ਨੇ ਨਾਨਾ ਪਾਟੇਕਰ ਦੇ ਅੰਦਾਜ਼ ‘ਚ ਮੋਦੀ ਨੂੰ ਪਾਈਆਂ ਟਰੱਕ ਭਰ ਕੇ ਲਾਹਣਤਾਂ