Anna hazare to sit on hunger strike : ਨਵੀਂ ਦਿੱਲੀ: ਮਸ਼ਹੂਰ ਸਮਾਜ ਸੇਵੀ ਅਤੇ ਅੰਦੋਲਨਕਾਰੀ ਅੰਨਾ ਹਜ਼ਾਰੇ ਨੇ ਕਿਸਾਨ ਅੰਦੋਲਨ ਦੇ ਵਿਚਕਾਰ ਕੇਂਦਰ ਸਰਕਾਰ ਖਿਲਾਫ ਅਨਸ਼ਨ ਦੀ ਤਿਆਰੀ ਕਰ ਲਈ ਹੈ। ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਜੋ ਵਾਅਦਾ ਉਨ੍ਹਾਂ ਨਾਲ ਕੇਂਦਰ ਦੀ ਤਰਫੋਂ, ਕਿਸਾਨਾਂ ਅਤੇ ਕਿਸਾਨੀ ਸੰਬੰਧੀ ਲਿਖਤੀ ਰੂਪ ਵਿੱਚ ਕੀਤਾ ਸੀ, ਉਹ ਪੂਰਾ ਨਹੀਂ ਹੋਇਆ। ਜਿਸ ਕਾਰਨ ਹੁਣ ਉਹ ਇੱਕ ਵਾਰ ਫਿਰ ਵਰਤ ਰੱਖਣ ਲਈ ਤਿਆਰ ਹਨ। ਸਥਾਨ ਬਾਰੇ ਜਲਦੀ ਫੈਸਲਾ ਕੀਤਾ ਜਾਵੇਗਾ। ਲੋਕਪਾਲ ਅੰਦੋਲਨ ਕਰ ਯੂਪੀਏ ਸਰਕਾਰ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਗੱਡਣ ਵਾਲੇ ਅਤੇ ਚੋਣਾਂ ਵਿੱਚ ਯੂਪੀਏ ਦੀ ਹਰ ਦਾ ਇੱਕ ਵੱਡਾ ਕਾਰਨ ਬਣਨ ਵਾਲੇ ਅੰਨਾ ਹਜ਼ਾਰੇ ਨੇ ਇੱਕ ਵਾਰ ਫਿਰ ਮੌਜੂਦਾ ਭਾਜਪਾ ਕੇਂਦਰ ਸਰਕਾਰ ਦੇ ਖਿਲਾਫ ਅਨਸ਼ਨ ਦੀ ਤਿਆਰੀ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਅੰਨਾ ਦਿੱਲੀ ਵਿੱਚ ਭੁੱਖ ਹੜਤਾਲ ‘ਤੇ ਬੈਠੇ ਸਨ, ਕੇਂਦਰੀ ਖੇਤੀਬਾੜੀ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਮੌਜੂਦਗੀ ਵਿੱਚ ਉਨ੍ਹਾਂ ਨਾਲ ਕੁੱਝ ਵਾਅਦੇ ਕੀਤੇ ਗਏ ਸੀ, ਜਿਸ ਤੋਂ ਬਾਅਦ ਅੰਨਾ ਨੇ ਆਪਣਾ ਵਰਤ ਤੋੜ ਦਿੱਤਾ ਸੀ।
ਅੰਨਾ ਦਾ ਕਹਿਣਾ ਹੈ ਕਿ ਜਿਹੜੇ ਲਿਖਤੀ ਵਾਅਦੇ ਅਜੇ ਪੂਰੇ ਨਹੀਂ ਕੀਤੇ ਗਏ ਹਨ, ਇਸ ਦੇ ਲਈ ਉਹ ਹੁਣ ਭੁੱਖ ਹੜਤਾਲ ‘ਤੇ ਜਾ ਰਹੇ ਹਨ। ਇਹ ਵਰਤ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਸਮਾਂ ਹੋਵੇਗਾ ਅਤੇ ਇਹ ਉਨ੍ਹਾਂ ਦੇ ਲਈ ਇੱਕ ਬੋਨਸ ਹੈ। ਭੁੱਖ ਹੜਤਾਲ ਕਿੱਥੇ ਕੀਤੀ ਜਾਵੇਗੀ ਹੈ ਇਹ ਅਜੇ ਤੈਅ ਨਹੀਂ ਹੋਇਆ ਹੈ। ਅੰਨਾ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ, ਮੁੰਬਈ ਵਿੱਚ, ਜਾਂ ਉਨ੍ਹਾਂ ਦੇ ਪਿੰਡ ਰਾਲੇਗਣ ਸਿੱਧੀ ਵਿੱਚ ਵਰਤ ਰੱਖ ਸਕਦੇ ਹਨ। ਇਸ ਵਰਤ ਦੀ ਖ਼ਬਰ ਦੇ ਨਾਲ ਹੀ ਨੇਤਾਵਾਂ ਦਾ ਅੰਨਾ ਦੇ ਕੋਲ ਆਉਣ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਕੱਲ੍ਹ, ਭਾਜਪਾ ਦੇ ਕੁੱਝ ਵੱਡੇ ਨੇਤਾ ਅੰਨਾ ਨੂੰ ਮਿਲੇ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ ਕਿ ਜਿਹੜੀਆਂ ਗੱਲਾਂ ਕਹੀਆਂ ਗਈਆਂ ਸਨ ਉਹ ਪੂਰੀਆਂ ਹੋਣਗੀਆਂ ਅਤੇ ਅੰਨਾ ਨੂੰ ਭੁੱਖ ਹੜਤਾਲ ‘ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ‘ਤੇ, ਅੰਨਾ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਕਰੋ ਜਾਂ ਨਾ ਇਹ ਅਨਸ਼ਨ ਹੋਵੇਗਾ।
ਇਹ ਵੀ ਦੇਖੋ : ਸਿੰਘੂ ਮੋਰਚੇ ‘ਤੇ ਮੋਦੀ ਦੇ ਨਾਮ ਖੂਨ ਨਾਲ ਖ਼ਤ ਲਿਖ ਕੇ ਕੀਤੀ ਖੂਨਦਾਨ ਕੈਂਪ ਦੀ ਸ਼ੁਰੂਆਤ