Army Chief MM Naravane: ਅੱਜ ਭਾਰਤੀ ਸੈਨਿਕ ਅਕੈਡਮੀ ਵਿਖੇ ਹੋਏ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸੈਨਾ ਮੁਖੀ ਜਨਰਲ ਮੁਕੰਦ ਨਰਵਣੇ ਨੇ ਕਿਹਾ ਕਿ ਚੀਨ ਦੀ ਸਰਹੱਦ ‘ਤੇ ਸਥਿਤੀ ਕੰਟਰੋਲ ਵਿੱਚ ਹੈ। ਕਮਾਂਡਰ ਪੱਧਰ ਨਾਲ ਢੁੱਕਵੇਂ ਪੱਧਰ ‘ਤੇ ਗੱਲਬਾਤ ਕੀਤੀ ਜਾ ਰਹੀ ਹੈ। ਸੈਨਾ ਦੇ ਮੁਖੀ ਮਨੋਜ ਮੁਕੰਦ ਨਰਵਣੇ ਨੇ ਕਿਹਾ ਕਿ ਉਹ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਚੀਨ ਦੀ ਸਰਹੱਦ ਨਾਲ ਸਥਿਤੀ ਕੰਟਰੋਲ ਅਧੀਨ ਹੈ ।
ਉਨ੍ਹਾਂ ਕਿਹਾ ਕਿ ਚੀਨ ਨਾਲ ਕਈ ਪੱਧਰਾਂ ‘ਤੇ ਗੱਲਬਾਤ ਚੱਲ ਰਹੀ ਹੈ । ਜਿਸਦੀ ਸ਼ੁਰੂਆਤ ਕਮਾਂਡਰ ਪੱਧਰ ਦੀ ਗੱਲਬਾਤ ਨਾਲ ਹੋਈ, ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਕਮਾਂਡਰ ਪੱਧਰ ਦੀ ਗੱਲਬਾਤ ਹੋਈ । ਸੈਨਾ ਮੁਖੀ ਨੇ ਕਿਹਾ ਕਿ ਗੱਲਬਾਤ ਤੋਂ ਬਾਅਦ ਦੋਵੇਂ ਧਿਰਾਂ ਪਿੱਛੇ ਹਟ ਗਈਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਨਿਰੰਤਰ ਗੱਲਬਾਤ ਰਾਹੀਂ ਅਸੀਂ ਭਾਰਤ ਅਤੇ ਚੀਨ ਵਿਚਾਲੇ ਜੋ ਵੀ ਵਿਵਾਦ ਸੀਮਾ ਰੇਖਾ ‘ਤੇ ਸੁਲਝਾਉਣ ਦੇ ਯੋਗ ਹੋਵਾਂਗੇ । ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਹਰ ਚੀਜ਼ ਕਾਬੂ ਵਿੱਚ ਹੈ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਗਲਵਾਨ ਖੇਤਰ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਸੈਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ ਸੀ । ਮੇਜਰ ਜਨਰਲ ਪੱਧਰ ਦੀ ਇਸ ਗੱਲਬਾਤ ਵਿੱਚ ਗਲਵਾਨ ਖੇਤਰ ਵਿੱਚ ਤਣਾਅ ਘਟਾਉਣ ਬਾਰੇ ਵਿਚਾਰ ਵਟਾਂਦਰੇ ਹੋਏ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ 6 ਜੂਨ ਨੂੰ ਉਦੋਂ ਸ਼ੁਰੂ ਹੋਈ ਸੀ ਜਦੋਂ ਦੋਵੇਂ ਕੋਰਪਸ ਕਮਾਂਡਰ ਮਿਲਣ ਜਾ ਰਹੇ ਸਨ । ਭਾਰਤ ਵੱਲੋਂ ਇਸ ਦੀ ਅਗਵਾਈ ਲੈਫਟੀਨੈਂਟ ਹਰਿੰਦਰ ਸਿੰਘ ਕਰ ਰਹੇ ਸਨ, ਜਦੋਂ ਕਿ ਚੀਨ ਵੱਲੋਂ ਮੇਜਰ ਜਨਰਲ ਲਿਊ ਲਿਨ ਗੱਲਬਾਤ ਵਿੱਚ ਸ਼ਾਮਿਲ ਸਨ। ਇਸ ਗੱਲਬਾਤ ਤੋਂ ਬਾਅਦ ਗਲਵਾਨ ਖੇਤਰ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟ ਗਈਆਂ ਸਨ । ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐਸ ਬਿਪਿਨ ਰਾਵਤ ਅਤੇ ਤਿੰਨ ਫੌਜਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਅਤੇ ਸਰਹੱਦ ‘ਤੇ ਸਥਿਤੀ ਦਾ ਪੂਰਾ ਜਾਇਜ਼ਾ ਲਿਆ ।
ਇਸ ਤੋਂ ਇਲਾਵਾਂ ਸੈਨਾ ਮੁਖੀ ਨਰਵਣੇ ਨੇ ਕਿਹਾ ਕਿ ਨੇਪਾਲ ਨਾਲ ਸਾਡਾ ਮਜ਼ਬੂਤ ਰਿਸ਼ਤਾ ਹੈ । ਸਾਡੇ ਨੇਪਾਲ ਨਾਲ ਭੂਗੋਲਿਕ, ਸਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਸਬੰਧ ਹਨ। ਇੰਨਾ ਹੀ ਨਹੀਂ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਦੋਸਤਾਨਾ ਸਬੰਧ ਵੀ ਹਨ। ਉਨ੍ਹਾਂ ਕਿਹਾ ਕਿ ਨੇਪਾਲ ਤੋਂ ਪਹਿਲਾਂ ਵੀ ਸਾਡੇ ਸੰਬੰਧ ਚੰਗੇ ਰਹੇ ਹਨ ਅਤੇ ਜਾਰੀ ਰਹਿਣਗੇ।