ਇਸ ਸਮੇਂ ਇੱਕ ਵੱਡੀ ਖਬਰ ਤਾਮਿਲਨਾਡੂ ਤੋਂ ਆਈ ਹੈ। ਜਿੱਥੇ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਵੀ ਹੈਲੀਕਾਪਟਰ ਵਿੱਚ ਸਵਾਰ ਸਨ।
ਇਸ ਸਮੇਂ ਜਾਣਕਰੀ ਸਾਹਮਣੇ ਆਈ ਹੈ ਕਿ ਆਰਮੀ ਚੀਫ ਜਨਰਲ ਐੱਮ. ਨਰਵਾਣੇ ਡੀ. ਜੀ. ਐੱਮ. ਓ ਤੋਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਉੱਥੇ ਹੀ, ਕਿਹਾ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਕਥਿਤ ਤੌਰ ‘ਤੇ Mi-17 V5 ਹੈਲੀਕਾਪਟਰ ਨਾਲ ਸਾਰੇ ਤਰ੍ਹਾਂ ਸੰਪਰਕ ਟੁੱਟ ਗਿਆ ਸੀ। ਇਸ ਵਿੱਚ 14 ਲੋਕ ਸਵਾਰ ਸਨ ਅਤੇ ਬਚਾਅ ਕਾਰਜ ਜਾਰੀ ਹੈ। ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਵਿੱਚ ਫੌਜ ਦੇ ਹੈਲੀਕਾਪਟਰ ਹਾਦਸਾਗ੍ਰਸਤ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : Mi-17V5:ਰਾਜਨਾਥ ਸਿੰਘ ਨੇ CDS ਰਾਵਤ ਦੇ ਘਰ ਪਹੁੰਚ ਪਰਿਵਾਰ ਨਾਲ ਕੀਤੀ ਮੁਲਾਕਾਤ
ਵੱਡੀ ਗੱਲ ਇਹ ਹੈ ਕਿ ਰੂਸ ਦੇ ਬਣੇ ਹੈਲੀਕਾਪਟਰ Mi 17 V5 ਨੂੰ ਭਰੋਸੇਮੰਦ ਮੰਨਿਆ ਜਾਂਦਾ ਹੈ, ਜੋ ਪ੍ਰਧਾਨ ਮੰਤਰੀ ਸਮੇਤ ਵੱਖ-ਵੱਖ ਅਹਿਮ ਦੌਰਿਆਂ ਲਈ ਵਰਤਿਆ ਜਾਂਦਾ ਹੈ। ਇਸ ਦਾ ਆਖਰੀ ਬੈਚ 2018 ਵਿੱਚ ਮਿਲਿਆ ਸੀ । ਕੂਨੂਰ ਹੈਲੀਕਾਪਟਰ ਹਾਦਸੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਵਿੱਚ ਬਿਆਨ ਦੇਣਗੇ। ਸੀ. ਡੀ. ਐੱਸ. ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹੈਲੀਕਾਪਟਰ ਵਿੱਚ ਸਵਾਰ ਸਨ ਜੋ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋਇਆ। ਇਸ ਦੀ ਉੱਚ ਪੱਧਰੀ ਜਾਂਚ ਲਈ ਹਵਾਈ ਫੌਜ ਵੱਲੋਂ ਹੁਕਮ ਦੇ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: