asaduddin owaisi attacks rss: ਨਵੀਂ ਦਿੱਲੀ: ਏਆਈਐਮਆਈਐਮ ( AIMIM ) ਪਾਰਟੀ ਦੇ ਮੁਖੀ ਅਤੇ ਹੈਦਰਾਬਾਦ ਤੋਂ ਸੰਸਦ ਅਸਦੁਦੀਨ ਓਵੈਸੀ ਨੇ ਇੱਕ ਵਾਰ ਫਿਰ ਰਾਸ਼ਟਰੀ ਸਵੈਸੇਵਕ ਸੰਘ ਯਾਨੀ ਆਰਐਸਐਸ (RSS) ‘ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਕਿ ਸੰਘ ਇੱਕ ਅਜਿਹਾ ਭਾਰਤ ਚਾਹੁੰਦਾ ਹੈ, ਜਿੱਥੇ ਇੱਕ ਧਰਮ ਅਤੇ ਪਹਿਚਾਣ ਸਰਬੋਤਮ ਹੋਵੇ। ਓਵੈਸੀ ਨੇ ਟਵੀਟ ਕੀਤਾ, “ਸੰਵਿਧਾਨ ਨਿੱਜੀ ਮਾਣ, ਵਿਭਿੰਨਤਾ ਅਤੇ ਸਮਾਜਿਕ ਨਿਆਂ ਦਾ ਪ੍ਰਤੀਕ ਹੈ। ਜਦੋਂ ਸੰਘ ਸੰਵਿਧਾਨ ਦੀ ਕਦਰ ( ਪ੍ਰਸ਼ੰਸਾ ) ਕਰਦਾ ਹੈ, ਤਾਂ ਉਹ ਕਦੇ ਵੀ ਇਹਨਾਂ ਜ਼ਰੂਰੀ ਕਦਰਾਂ ਕੀਮਤਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਉਹ ਅਜਿਹਾ ਭਾਰਤ ਚਾਹੁੰਦਾ ਹੈ ਜਿੱਥੇ ਇੱਕ ਧਰਮ ਅਤੇ ਪਹਿਚਾਣ ਸਰਵਉੱਚ ਹੋਵੇ। ਇਹ ਸਾਡੇ ਸੰਸਥਾਪਕਾਂ ਦੇ ‘ਬਰਾਬਰ ਅਤੇ ਨਿਰਪੱਖ ਭਾਰਤ ‘ਦੇ ਦਰਸ਼ਨ ਦੇ ਉਲਟ ਧਰੁਵੀ ਹੈ।
ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ ਵੀ ਓਵੈਸੀ ਨੇ ਆਰਐਸਐਸ ਤੇ ਨਿਸ਼ਾਨਾ ਸਾਧਿਆ ਸੀ। ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦੇ ਸਿਟੀਜ਼ਨਸ਼ਿਪ ਐਕਟ (ਸੀਏਏ) ਬਾਰੇ ਦਿੱਤੇ ਬਿਆਨ ‘ਤੇ ਵੀ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਨੇ ਪਲਟਵਾਰ ਕੀਤਾ ਸੀ। ਓਵੈਸੀ ਨੇ ਕਿਹਾ ਸੀ ਕਿ ਮੁਸਲਮਾਨ ਬੱਚੇ ਨਹੀਂ ਹਨ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਰ ਬਾਰ ਅਜਿਹੇ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਰਹਾਂਗੇ, ਜਿਸ ਵਿੱਚ ਸਾਨੂੰ ਆਪਣੇ ਆਪ ਨੂੰ ਭਾਰਤੀ ਸਾਬਿਤ ਕਰਨਾ ਹੋਵੇਗਾ। ਅਸਦੁਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਨੇ ਇਸ ਵਾਰ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪੰਜ ਸੀਟਾਂ ’ਤੇ ਕਬਜ਼ਾ ਕੀਤਾ ਹੈ। ਇਸ ਜਿੱਤ ਤੋਂ ਉਤਸ਼ਾਹਿਤ ਹੋ ਕੇ ਓਵੈਸੀ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਪੱਛਮੀ ਬੰਗਾਲ ਵਿੱਚਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਜ਼ੋਰਸ਼ੋਰ ਨਾਲ ਮੈਦਾਨ ਵੁੱਚ ਉੱਤਰਨਗੇ। ਏਆਈਐਮਆਈਐਮ ਦੇ ਬੰਗਾਲ ਵਿੱਚ ਚੋਣ ਲੜਣ ਬਾਰੇ, ਭਾਜਪਾ ਨੇਤਾ ਕੈਲਾਸ਼ ਵਿਜੇਵਰਗੀਆ ਨੇ ਕਿਹਾ, “ਓਵੈਸੀ (ਦੀ ਪਾਰਟੀ) ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲੜੇ ਜਾਂ ਨਾਂ ਲੜੇ, ਪਰ ਸਾਨੂੰ ਵਿਸ਼ਵਾਸ ਹੈ ਕਿ ਉੱਥੇ ਸਾਡੀ ਸਰਕਾਰ ਦੋ ਤਿਹਾਈ ਬਹੁਮਤ ਨਾਲ ਬਣੇਗੀ।’