ਹਿਮਾਚਲ ਪ੍ਰਦੇਸ਼ ਦੀ ਸੈਲਾਨੀ ਨਗਰੀ ਮਨਾਲੀ ਸਣੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਮੌਸਮ ਦੇ ਕਰਵਟ ਲੈਂਦਿਆਂ ਹੀ ਬਰਫਬਾਰੀ ਤੋਂ ਬਾਅਦ ਅਟਲ ਰੋਹਤਾਂਗ ਸੁਰੰਗ ਨੂੰ ਸੈਲਾਨੀਆਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ । ਸੁਰੰਗ ਦੇ ਦੋਵੇਂ ਸਿਰਿਆਂ ਦੇ ਨਾਲ-ਨਾਲ ਲਾਹੌਲ ਦੇ ਕੋਕਸਰ ਤੇ ਸਿਸੂ ਵਿੱਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ।
ਇਸਦੇ ਨਾਲ ਹੀ ਕੁੱਲੂ-ਮਨਾਲੀ ਸਮੇਤ ਕਈ ਨੀਵੇਂ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਦਾ ਦੌਰ ਜਾਰੀ ਹੈ । ਘਾਟੀ ਵਿੱਚ ਬਦਲੇ ਮੌਸਮ ਦੇ ਕਾਰਨ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਸੈਰ ਸਪਾਟਾ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਵੀ ਖਿੜ ਗਏ ਹਨ । ਇਸ ਮਾਮਲੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਘਾਟੀ ਵਿੱਚ ਚੰਗੀ ਬਰਫਬਾਰੀ ਹੋਵੇ ਤਾਂ ਜੋ ਉਨ੍ਹਾਂ ਦਾ ਸੈਰ-ਸਪਾਟਾ ਕਾਰੋਬਾਰ ਵੀ ਚੱਲ ਸਕੇ।
ਇਹ ਵੀ ਪੜ੍ਹੋ: ਬੀਬਾ ਬਾਦਲ ਨੇ ਚੂੜ੍ਹੀਆਂ ਖਰੀਦਣ ਦੀ ਫੋਟੋ ਕੀਤੀ ਟਵੀਟ, ਕਰਵਾ ਚੌਥ ‘ਤੇ ਸਾਰੀਆਂ ਔਰਤਾਂ ਨੂੰ ਦਿੱਤੀ ਵਧਾਈ
ਘਾਟੀ ਵਿੱਚ ਮੌਸਮ ਦੇ ਇਸ ਬਦਲਾਅ ਦੇ ਮੱਦੇਨਜ਼ਰ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਾਰੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਵੀ ਦਿੱਤੇ ਹਨ । ਇਸ ਦੇ ਨਾਲ ਹੀ ਮਨਾਲੀ ਆਉਣ ਵਾਲੇ ਸੈਲਾਨੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਖਰਾਬ ਮੌਸਮ ਦੌਰਾਨ ਕੋਈ ਵੀ ਵਿਅਕਤੀ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਵੇ।
ਗੌਰਤਲਬ ਹੈ ਕਿ ਮਨਾਲੀ ਜ਼ਿਲ੍ਹੇ ਦੇ ਐਸਡੀਐਮ ਸੁਰਿੰਦਰ ਠਾਕੁਰ ਨੇ ਮਨਾਲੀ ਆਉਣ ਵਾਲੇ ਸੈਲਾਨੀਆਂ ਅਤੇ ਆਮ ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਅੱਜ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ । ਇਸ ਦੇ ਨਾਲ ਹੀ ਉੱਚੇ ਖੇਤਰਾਂ ਵਿੱਚ ਭਾਰੀ ਬਰਫਬਾਰੀ ਹੋ ਸਕਦੀ ਹੈ। ਅਜਿਹੇ ਵਿੱਚ ਮਨਾਲੀ ਪ੍ਰਸ਼ਾਸਨ ਵੀ ਸਾਰੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਕੋਈ ਵੀ ਵਿਅਕਤੀ ਉੱਚਾਈ ਵਾਲੇ ਇਲਾਕਿਆਂ ਵੱਲ ਨਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: