ਕਰਵਾ ਚੌਥ ਔਰਤਾਂ ਦਾ ਖਾਸ ਤਿਉਹਾਰ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਇਸ ਸ਼ੁੱਭ ਮੌਕੇ ‘ਤੇ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਬਾਦਲ ਨੇ ਸਾਰੀਆਂ ਔਰਤਾਂ ਨੂੰ ਵਧਾਈ ਦਿੱਤੀ।
![Harsimrat Badal tweets](https://dailypost.in/wp-content/uploads/2021/10/image-122.png)
ਬੀਬਾ ਬਾਦਲ ਨੇ ਇਸ ਦੌਰਾਨ ਆਪਣੀ ਵੀ ਕਰਵਾ ਚੌਥ ਲਈ ਚੂੜੀਆਂ ਖਰੀਦਦਿਆਂ ਦੀ ਫੋਟੋ ਟਵੀਟ ਕੀਤੀ ਅਤੇ ਕਿਹਾ ਕਿ ਪਿਆਰ, ਹਿੰਮਤ, ਤਾਕਤ, ਅਤੇ ਮਿਹਨਤ ਔਰਤ ਦੀ ਕੁਰਬਾਨੀ ਦਾ ਬਿਆਨ ਕਰਨ ਲਈ ਅਜੇ ਵੀ ਘੱਟ ਹੈ। ਸਾਰੀਆਂ ਔਰਤਾਂ ਨੂੰ ਉਨ੍ਹਾਂ ਦੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖਣ ਲਈ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ : ਵਿਧਾਇਕ ਨਾਲ ਨੌਜਵਾਨ ਨੂੰ ਕੁੱਟਣ ‘ਚ ਰਗੜੇ ਗਏ ਨਾਲ ਲੱਗੇ ਸੁਰੱਖਿਆ ਮੁਲਾਜ਼ਮਾਂ, ਹੋਈ ਕਾਰਵਾਈ
ਉਨ੍ਹਾਂ ਅਰਦਾਸ ਕੀਤੀ ਕਿ ਮਾਤਾ ਰਾਣੀ ਦਾ ਅਸ਼ੀਰਵਾਦ ਉਨ੍ਹਾਂ ਦਾ ਵਿਆਹ ਬੰਧਨ ਹੋਰ ਵੀ ਮਜ਼ਬੂਤ ਕਰੇ ਅਤੇ ਸਾਰਿਆਂ ਦੇ ਪਰਿਵਾਰ ਦੀ ਹਮੇਸ਼ਾ ਰੱਖਿਆ ਕਰੇ।