ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ATM (ਆਟੋਮੇਟਿਡ ਟੈਲਰ ਮਸ਼ੀਨ) ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਹਨ। ਲੋਕ ਨਕਦੀ ਲਈ ਬੈਂਕਾਂ ਵਿੱਚ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਦੀ ਪਰੇਸ਼ਾਨੀ ਨੂੰ ਭੁੱਲ ਗਏ ਹਨ।
ਹੁਣ ਕੁੱਝ ਹੀ ਮਿੰਟਾਂ ਵਿੱਚ ATM ਤੋਂ ਆਸਾਨੀ ਨਾਲ ਨਕਦੀ ਕਢਵਾਈ ਜਾਂਦੀ ਹੈ, ਹਾਲਾਂਕਿ ਹਾਂ, ਕਈ ਵਾਰ ਇਹ ATM ਸਾਨੂੰ ਮੁਸ਼ਕਿਲ ਵਿੱਚ ਵੀ ਪਾ ਦਿੰਦੇ ਹਨ। ਕਈ ਵਾਰ ਤੁਸੀਂ ਸੁਣਿਆ ਹੋਵੇਗਾ ਜਾਂ ਤੁਸੀਂ ਖੁਦ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕੀਤਾ ਹੋਵੇਗਾ ਕਿ ATM ਤੋਂ ਪੈਸੇ ਕਢਾਉਂਦੇ ਸਮੇਂ, ਬਿਨਾਂ ਨਕਦੀ ਕੱਢਵਾਏ ਹੀ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਜਾਂਦੇ ਹਨ। ਅਜਿਹੇ ‘ਚ ਗਾਹਕ ਘਬਰਾ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਸਮੱਸਿਆ ਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ ਅਤੇ ਇਸ ਦਾ ਹੱਲ ਕਿਵੇਂ ਕੀਤਾ ਜਾਵੇਗਾ। ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਬਾਰੇ ਦੱਸ ਰਹੇ ਹਾਂ ਕਿ ਜੇਕਰ ਅਜਿਹੀ ਸਥਿਤੀ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਹਾਨੂੰ ਕੀ ਕਰਨਾ ਪਵੇਗਾ।
5 ਦਿਨਾਂ ਵਿੱਚ ਵਾਪਿਸ ਆ ਜਾਣਗੇ ਪੈਸੇ
ਜੇਕਰ ATM ਤੋਂ ਕੈਸ਼ ਨਿਕਲੇ ਬਿਨਾਂ ਹੀ ਤੁਹਾਡੇ ਖਾਤੇ ‘ਚੋਂ ਪੈਸੇ ਕੱਟ ਲਏ ਜਾਂਦੇ ਹਨ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦਰਅਸਲ, ਕਈ ਵਾਰ ਤਕਨੀਕੀ ਸਮੱਸਿਆਵਾਂ ਕਾਰਨ ਅਜਿਹਾ ਹੁੰਦਾ ਹੈ। ਪੈਸੇ ਵਾਪਿਸ ਕਰਨ ਲਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਲਈ ਸਮਾਂ ਸੀਮਾ ਤੈਅ ਕੀਤੀ ਹੈ। ਆਰਬੀਆਈ ਦੇ ਅਨੁਸਾਰ, ਸਾਰੇ ਬੈਂਕਾਂ ਨੂੰ 5 ਕੰਮਕਾਜੀ ਦਿਨਾਂ ਦੇ ਅੰਦਰ ਡੈਬਿਟ ਕੀਤਾ ਰੁਪਿਆ ਕ੍ਰੈਡਿਟ ਕਰਨਾ ਹੋਵੇਗਾ। ਇਸ ਨਿਯਮ ਦੀ ਉਲੰਘਣਾ ਕਰਨ ‘ਤੇ ਹਰ ਰੋਜ਼ ਬੈਂਕ ਨੂੰ 100 ਰੁਪਏ ਜੁਰਮਾਨਾ ਅਦਾ ਕਰਨ ਦਾ ਨਿਯਮ ਬਣਾਇਆ ਗਿਆ ਹੈ।
ਇਹਨਾਂ ਗੱਲਾਂ ਦਾ ਰੱਖੋ ਧਿਆਨ
ਨਕਦ ਕਢਵਾਉਣ ਦੇ ਸਮੇਂ, ਜੇਕਰ ਏਟੀਐਮ ‘ਤੇ ਲੈਣ-ਦੇਣ ਪੂਰਾ ਨਹੀਂ ਹੋਇਆ ਹੈ ਤਾਂ ਤੁਰੰਤ ਪੈਸੇ ਕਢਵਾਉਣ ਸਬੰਧੀ ਮੈਸਜ ਚੈੱਕ ਕਰੋ।
ਤੁਹਾਨੂੰ ਤੁਰੰਤ ਆਪਣੇ ਅਕਾਊਂਟ ਵਿੱਚ ਜਮ੍ਹਾਂ ਰਕਮ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡੇ ਖਾਤੇ ਵਿੱਚੋਂ ਪੈਸੇ ਕੱਟੇ ਗਏ ਹਨ ਜਾਂ ਨਹੀਂ।
ਜੇਕਰ ATM ਤੋਂ ਨਕਦੀ ਕਢਵਾਏ ਬਿਨਾਂ ਖਾਤੇ ਵਿੱਚੋਂ ਪੈਸੇ ਕੱਟ ਲਏ ਗਏ ਹਨ, ਤਾਂ ਤੁਹਾਨੂੰ 5 ਦਿਨਾਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਪੰਜ ਦਿਨਾਂ ਦੇ ਅੰਦਰ ਖਾਤੇ ਵਿੱਚ ਪੈਸੇ ਵਾਪਿਸ ਆ ਜਾਂਦੇ ਹਨ।
ਜੇਕਰ ਪੰਜ ਦਿਨ ਬੀਤ ਜਾਣ ਦੇ ਬਾਅਦ ਵੀ ਖਾਤੇ ਵਿੱਚ ਪੈਸੇ ਵਾਪਿਸ ਨਹੀਂ ਆਉਂਦੇ ਹਨ, ਤਾਂ ਤੁਸੀਂ ਲੈਣ-ਦੇਣ ਦੇ ਅਸਫਲ ਹੋਣ ਦੀ ਸ਼ਿਕਾਇਤ ਬੈਂਕ ਸ਼ਾਖਾ ਨੂੰ ਕਰ ਸਕਦੇ ਹੋ।
ਜੇਕਰ ਬੈਂਕ ਵਿੱਚ ਸ਼ਿਕਾਇਤ ਕਰਨ ਦੇ 30 ਦਿਨਾਂ ਦੇ ਅੰਦਰ ਤੁਹਾਡੇ ਖਾਤੇ ਵਿੱਚ ਪੈਸੇ ਵਾਪਿਸ ਨਹੀਂ ਹੁੰਦੇ ਹਨ, ਤਾਂ ਤੁਸੀਂ ਸ਼ਿਕਾਇਤ ਨਿਵਾਰਨ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਸ਼ਿਕਾਇਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ‘PM ਸਦਨ ‘ਚ ਹੀ ਨਹੀਂ ਆਉਂਦੇ, ਇਹ ਲੋਕਤੰਤਰ ਚਲਾਉਣ ਦਾ ਤਰੀਕਾ ਨਹੀਂ’ : ਰਾਹੁਲ ਗਾਂਧੀ
ਆਨਲਾਈਨ ਸ਼ਿਕਾਇਤ ਕਰ ਸਕਦੇ ਹੋ
ਜੇਕਰ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਗੱਲ ਕਰੀਏ, ਤਾਂ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਸਮੇਂ ਤੋਂ ਬਾਅਦ ਵੀ ਪੈਸੇ ਵਾਪਿਸ ਨਾ ਆਉਣ, ਤਾਂ ਤੁਸੀਂ ਵੈਬਸਾਈਟ ‘ਤੇ ਜਾ ਸਕਦੇ ਹੋ https://crcf.sbi.co.in/ccf/ under Existing Customer //ATM related//ATM related//Account Debited but cash not dispensed ਅਤੇ ਸ਼੍ਰੇਣੀ ‘ਚ ਜਾ ਕੇ ਸ਼ਿਕਾਇਤ ਕਰ ਸਕਦੇ ਹੋ।
ਇਸ ਤੋਂ ਇਲਾਵਾ SBI ਹੈਲਪਲਾਈਨ ਨੰਬਰ 1800 11 2211 (ਟੋਲ-ਫ੍ਰੀ), 1800 425 3800 (ਟੋਲ-ਫ੍ਰੀ) ‘ਤੇ ਕਾਲ ਕਰਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ 080-26599990 ‘ਤੇ ਕਾਲ ਕਰਕੇ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: