ਯੋਗਾ ਗੁਰੂ ਉਦੋਂ ਤੋਂ ਹੀ ਡਾਕਟਰਾਂ ਦੇ ਨਿਸ਼ਾਨੇ ‘ਤੇ ਆ ਗਏ ਹਨ ਜਦੋਂ ਤੋਂ ਬਾਬਾ ਰਾਮਦੇਵ ਨੇ ਐਲੋਪੈਥੀ ਨੂੰ Stoopid ਵਿਗਿਆਨ ਦੱਸਿਆ ਹੈ। ਕੋਈ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਤਾਂ ਕੋਈ ਇਸ ਨੂੰ ਕੋਰੋਨਾ ਯੋਧੇ ਡਾਕਟਰਾਂ ਦਾ ਅਪਮਾਨ ਦੱਸ ਰਿਹਾ ਹੈ।
ਇਸ ਮਾਮਲੇ ਵਿੱਚ ਬਾਬਾ ਰਾਮਦੇਵ ਨੇ ਹੁਣ ਇੱਕ ਹੋਰ ਵੱਡਾ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਕਿਹਾ ਹੈ ਕਿ “ਕਿਸੇ ਦਾ ਵੀ ਬਾਪ ਰਾਮਦੇਵ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ।” ਦੱਸ ਦੇਈਏ ਕਿ ਐਲੋਪੈਥੀ ਅਤੇ ਐਲੋਪੈਥਿਕ ਡਾਕਟਰਾਂ ‘ਤੇ ਬਾਬਾ ਰਾਮਦੇਵ ਦੀ ਟਿੱਪਣੀ ਨਾਲ ਆਇਆ ਤੂਫਾਨ ਸ਼ਾਂਤ ਹੁੰਦਾ ਪ੍ਰਤੀਤ ਨਹੀਂ ਲੱਗ ਰਿਹਾ। ਇੰਨਾ ਹੀ ਨਹੀਂ, ਰਾਮਦੇਵ ਨੇ ਇਹ ਵੀ ਪੁੱਛਿਆ ਕਿ ਜੇ ਐਲੋਪੈਥੀ ਸਰਬ-ਸ਼ਕਤੀਮਾਨ ਅਤੇ ਸਰਬ ਵਿਆਪੀ ਹੈ, ਤਾਂ ਐਲੋਪੈਥੀ ਡਾਕਟਰ ਬਿਮਾਰ ਨਹੀਂ ਹੋਣੇ ਚਾਹੀਦੇ।
ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਸ ਵਿਵਾਦ ਕਾਰਨ ਬੁੱਧਵਾਰ ਨੂੰ ‘ਗ੍ਰਿਫਤਾਰ ਬਾਬਾ ਰਾਮਦੇਵ’ ਟਰੈਂਡ ਕਰ ਰਿਹਾ ਸੀ। ਜਿਸ ਦੇ ਜਵਾਬ ਵਿੱਚ ਰਾਮਦੇਵ ਨੇ ਇਹ ਟਿੱਪਣੀ ਕੀਤੀ ਹੈ। ਇਸ ਦੌਰਾਨ, ਉਨ੍ਹਾਂ ਨੇ ਆਈਐਮਏ ‘ਤੇ ਵਰ੍ਹਦਿਆਂ ਕਿਹਾ ਕਿ ਗ੍ਰਿਫਤਾਰ ਤਾਂ ਉਨ੍ਹਾਂ ਦਾ ਬਾਪ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਸ਼ੋਰ ਮਚਾ ਰਿਹਾ ਹੈ ਕਿ ‘ਸਵਾਮੀ ਰਾਮਦੇਵ ਨੂੰ ਜਲਦੀ ਗ੍ਰਿਫਤਾਰ ਕਰੋ।’ ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਵਾਰ ਉਹ ਕੁੱਝ ਚਲਾਉਂਦੇ ਹਨ, ਕਦੇ ਠੱਗ ਰਾਮਦੇਵ, ਕਦੇ ਮਹਾਠੱਗ ਰਾਮਦੇਵ।
ਇਹ ਵੀ ਪੜ੍ਹੋ : ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਕਿਸਾਨ ਮਨਾ ਰਹੇ ਨੇ ‘ਕਾਲਾ ਦਿਵਸ’, ਕਿਹਾ- ‘ਕੋਰੋਨਾ ਦਾ ਡਰ ਦਿਖਾ ਕੇ ਸਾਨੂੰ ਹਟਾਉਣਾ ਚਾਹੁੰਦੀ ਹੈ ਸਰਕਾਰ’
ਤੰਜ ਕਸਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਟ੍ਰੈਂਡ ਚਲਾਉਂਦੇ ਰਹਿੰਦੇ ਹਨ। ਹੁਣ ਆਪਣੇ ਲੋਕਾਂ ਨੂੰ ਵੀ ਟ੍ਰੈਂਡ ਚਲਾਉਣ ਦਾ ਅਭਿਆਸ ਹੋ ਗਿਆ ਹੈ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਹਮੇਸ਼ਾ ਇਸ ਟ੍ਰੈਂਡਵਿੱਚ ਚੋਟੀ ‘ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ।
ਇਹ ਵੀ ਦੇਖੋ : Tautae cyclone ਤੋਂ ਬਾਅਦ Yaas ਤੂਫ਼ਾਨ ਦਾ ਕਹਿਰ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ੁਰੂ ਦੇਖੋ LIVE