Balbir Singh Rajewal Said : ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਚੱਲ ਰਹੀ 11 ਵੇਂ ਦੌਰ ਦੀ ਗੱਲਬਾਤ ਖਤਮ ਹੋ ਗਈ ਹੈ। ਇਸ ਮੀਟਿੰਗ ਦੇ ਵਿੱਚ ਕਾਫੀ ਤਲਖੀ ਦੇਖਣ ਨੂੰ ਮਿਲੀ ਹੈ। ਅੱਜ ਦੀ ਇਹ ਮੀਟਿੰਗ ਵੀ ਪਹਿਲਾ ਵਾਂਗ ਬੇਨਤੀਜਾ ਰਹੀ ਹੈ। ਹੁਣ ਤੱਕ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਦੇ 11 ਗੇੜ ਹੋ ਚੁੱਕੇ ਹਨ, ਪਰ ਸਭ ਬੇਸਿੱਟਾ ਰਹੇ ਹਨ। ਮੀਟਿੰਗ ਤੋਂ ਬਾਅਦ ਭਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਜੋ ਪ੍ਰਸਤਾਵ ਦਿੱਤਾ ਹੈ ਉਹ ਤੁਹਾਡੇ ਹਿੱਤ ਲਈ ਹੈ। ਅਸੀਂ ਇਸ ਤੋਂ ਬਿਹਤਰ ਕੁੱਝ ਨਹੀਂ ਕਰ ਸਕਦੇ। ਜੇ ਤੁਹਾਡਾ ਕੋਈ ਵਿਚਾਰ ਬਣਦਾ ਹੈ, ਤਾਂ ਇੱਕ ਵਾਰ ਸੋਚੋ। ਅਸੀਂ ਦੁਬਾਰਾ ਮਿਲਾਂਗੇ, ਪਰ ਅਗਲੀ ਤਰੀਕ ਨਿਰਧਾਰਤ ਨਹੀਂ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿਸਾਨਾਂ ਵਲੋਂ ਪਹਿਲਾ ਹੀ ਇਸ ਪ੍ਰਸਤਾਵ ਨੂੰ ਰੱਦ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਟ੍ਰੈਕਟਰ ਮਾਰਚ ਵੀ ਕੱਢਿਆ ਜਾਵੇਗਾ, ਜੋ ਇੱਕ ਇਤਹਾਸਿਕ ਮਾਰਚ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ, ਇਸ ਮਾਰਚ ਵਿੱਚ ਕਿਸਾਨਾਂ ਨੂੰ ਖੁਦ ਵਲੰਟੀਅਰ ਬਣ ਕੇ ਸਹਿਯੋਗ ਦੇਣਾ ਪਏਗਾ ਜੇਕਰ ਕਿਸਾਨ ਇਸ ਮਾਰਚ ਨੂੰ ਸ਼ਾਂਤਮਈ ਢੰਗ ਨਾਲ ਕੱਢਣ ਵਿੱਚ ਸਫਲ ਹੋ ਜਾਂਦੇ ਹਨ, ਤਾਂ ਕਿਸਾਨਾਂ ਦੀ ਜਿੱਤ ਹੋਵੇਗੀ। ਰਾਜੇਵਾਲ ਨੇ ਕਿਹਾ ਜ ਸਰਕਾਰ ਚਾਹੇਗੀ ਤਾ ਗੱਲਬਾਤ ਵੀ ਹੋਏਗੀ।