ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ਸੁਬੋਧ ਕੁਮਾਰ ਜੈਸਵਾਲ ਨੇ ਏਜੰਸੀ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫਤਰ ਵਿੱਚ ਫੋਰਮਲ ਕਪੜੇ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦਫਤਰ ਵਿੱਚ ਜੀਨਸ ਅਤੇ ਸਪੋਰਟਸ ਬੂਟ ਪਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੱਕ ਆਰਡਰ ਦੇ ਅਨੁਸਾਰ, ਪੁਰਸ਼ਾਂ ਲਈ ਡਰੈਸ ਕੋਡ ਸ਼ਰਟ, ਫੋਰਮਲ ਟਰਾਊਜ਼ਰ ਅਤੇ ਫੋਰਮਲ ਬੂਟ ਹੋਣਗੇ। ਉਨ੍ਹਾਂ ਨੂੰ ਸਹੀ ਤਰ੍ਹਾਂ ਸ਼ੇਵ ਕਰਨ ਤੋਂ ਬਾਅਦ ਹੀ ਦਫਤਰ ਆਉਣਾ ਪਏਗਾ। ਸੀਬੀਆਈ ਦੀਆਂ ਮਹਿਲਾ ਕਰਮਚਾਰੀਆਂ ਨੂੰ ਸਿਰਫ ਸਾੜੀਆਂ, ਸੂਟ, ਫੋਰਮਲ ਕਮੀਜ਼ ਅਤੇ ਟਰਾਊਜ਼ਰ ਪਾਉਣ ਲਈ ਕਿਹਾ ਗਿਆ ਹੈ, ਉਨ੍ਹਾਂ ਨੂੰ ਦਫ਼ਤਰ ਵਿੱਚ ਜੀਨਸ, ਟੀ-ਸ਼ਰਟ, ਸਪੋਰਟਸ ਬੂਟ, ਚੱਪਲ ਦੀ ਇਜਾਜ਼ਤ ਨਹੀਂ ਹੈ।”
ਇਹ ਵੀ ਪੜ੍ਹੋ : ਮਹਿੰਗਾਈ ਨੇ ਤੋੜਿਆ ਆਮ ਆਦਮੀ ਦਾ ਲੱਕ ! ਕੋਰੋਨਾ ਸੰਕਟ ‘ਚ ਫਸੇ ਲੋਕਾਂ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਤੇਲ
ਆਦੇਸ਼ ਵਿੱਚ ਦੇਸ਼ ਭਰ ਦੀਆਂ ਸੀ.ਬੀ.ਆਈ. ਬ੍ਰਾਂਚਾਂ ਦੇ ਮੁਖੀਆਂ ਨੂੰ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਸੀਬੀਆਈ ਅਧਿਕਾਰੀਆਂ ਨੇ ਇਸ ਨੂੰ ਸੰਤੁਲਿਤ ਆਦੇਸ਼ ਦੱਸਿਆ ਅਤੇ ਕਿਹਾ ਕਿ ਹਰ ਅਧਿਕਾਰੀ, ਕਰਮਚਾਰੀ ਨੂੰ ਹਰ ਸਮੇਂ ਫੋਰਮਲ ਪਾਉਣ ਦੀ ਲੋੜ ਹੁੰਦੀ ਹੈ। ਹਾਲਾਂਕਿ, ਪਿਛਲੇ ਕੁੱਝ ਸਾਲਾਂ ਵਿੱਚ ਲੋਕਾਂ ਨੇ ਜੀਨਸ ਅਤੇ ਟੀ-ਸ਼ਰਟ ਵਰਗੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਕਿਸੇ ਨੇ ਵੀ ਇਸਨੂੰ ਰੋਕਿਆ ਨਹੀਂ। ਸੀ ਬੀ ਆਈ ਅਧਿਕਾਰੀਆਂ ਨੂੰ ਘੱਟੋ ਘੱਟ ਇੱਕ ਫੋਰਮਲ ਕਾਲਰ ਕਮੀਜ਼, ਟਰਾਊਜ਼ਰ ਅਤੇ ਜੁੱਤੀ ਪਾਉਣ ਦੀ ਜ਼ਰੂਰਤ ਹੈ। ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਜੈਸਵਾਲ, ਜਿਨ੍ਹਾਂ ਨੇ ਪਿਛਲੇ ਹਫਤੇ ਏਜੰਸੀ ਦੇ 33 ਵੇਂ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ, ਸੀਬੀਆਈ ਦੀ ਕਾਰਜਕੁਸ਼ਲਤਾ ਅਤੇ ਇਸ ਦੇ ਅਕਸ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੁਆਰਾ ਕੁੱਝ ਮਹੱਤਵਪੂਰਨ ਪ੍ਰਬੰਧਕੀ ਬਦਲਾਅ ਕੀਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਦੇਖੋ : TET ਪਾਸ ਵਿਦਿਆਰਥੀਆਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਵੱਡਾ ਐਲਾਨ