Bank leave news update: ਜੇਕਰ ਤੁਹਾਨੂੰ ਵੀ ਬੈਂਕ ਵਿੱਚ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦਰਅਸਲ ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ ‘ਚ ਬੈਂਕਾਂ ‘ਚ 12 ਦਿਨ ਕੰਮਕਾਜ ਨਹੀਂ ਹੋਵੇਗਾ। ਦੇਸ਼ ਦੇ ਵੱਖ-ਵੱਖ ਸਥਾਨਾਂ ‘ਤੇ ਵੱਖ-ਵੱਖ ਕਾਰਨਾਂ ਕਰਕੇ 6 ਦਿਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
![Bank leave news update](https://hindi.cdn.zeenews.com/hindi/sites/default/files/2021/07/27/882461-bank-holiday-1.jpg)
3 ਦਸੰਬਰ ਨੂੰ ਫੈਸਟ ਆਫ ਸੇਂਟ ਫਰਾਂਸਿਸ ਜ਼ੇਵੀਅਰ ਦੇ ਮੱਦੇਨਜ਼ਰ ਪਣਜੀ ਵਿੱਚ ਬੈਂਕ ਬੰਦ ਰਹਿਣਗੇ, ਜਦੋਂ ਕਿ 5 ਦਸੰਬਰ ਨੂੰ ਐਤਵਾਰ ਤੇ 11 ਦਸੰਬਰ ਨੂੰ ਦੂਜਾ ਸ਼ਨੀਵਾਰ ਅਤੇ 12 ਦਸੰਬਰ ਨੂੰ ਐਤਵਾਰ ਕਾਰਨ ਸਾਰੇ ਜਗ੍ਹਾ ਬੈਂਕਾਂ ਵਿੱਚ ਛੁੱਟੀ ਹੋਵੇਗੀ।
ਇਸ ਤੋਂ ਬਾਅਦ 18 ਦਸੰਬਰ ‘ਯੂ ਸੌ ਸੌ ਥਾਮ’ ਦੀ Death Anniversary ਮੌਕੇ ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ। 19 ਦਸੰਬਰ ਨੂੰ ਐਤਵਾਰ, 24 ਦਸੰਬਰ ਨੂੰ ਕ੍ਰਿਸਮਸ ਮੌਕੇ ਆਈਜੋਲ ਵਿੱਚ, 25 ਦਸੰਬਰ ਨੂੰ ਕ੍ਰਿਸਮਸ ਅਤੇ ਚੌਥਾ ਸ਼ਨੀਵਾਰ ਹੈ। ਫਿਰ 26 ਦਸੰਬਰ ਨੂੰ ਐਤਵਾਰ, 27 ਦਸੰਬਰ ਨੂੰ ਕ੍ਰਿਸਮਿਸ ਸੈਲੀਬਰੇਸ਼ਨ ਮੌਕੇ ਆਈਜੋਲ ਵਿੱਚ ਬੈਂਕਾਂ ਵਿੱਚ ਛੁੱਟੀ ਹੋਵੇਗੀ। 30 ਦਸੰਬਰ ਨੂੰ ਯੂ ਕਿਯਾਂਗ ਨਾਂਗਵਾਹ ਮੌਕੇ ਸ਼ਿਲਾਂਗ ਵਿੱਚ ਅਤੇ 31 ਦਸੰਬਰ ਨਿਊ ਈਅਰਸ ਈਵਨਿੰਗ ਕਰਕੇ ਆਈਜ਼ੌਲ ਵਿਚ ਬੈਂਕ ਬੰਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2021/9/jr.gif)
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
![](https://dailypost.in/wp-content/uploads/2021/11/wvF5UFOmTNAsd.jpg)
ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਵਿੱਚ ਲਗਾਤਾਰ 4 ਦਿਨ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇੱਥੇ 24 ਤੋਂ 27 ਦਸੰਬਰ ਤੱਕ ਬੈਂਕ ਬੰਦ ਰਹਿਣਗੇ। ਅਜਿਹੇ ‘ਚ ਇੱਥੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।