Batla house encounter case : ਬਟਲਾ ਐਨਕਾਉਂਟਰ ਕੇਸ ਵਿੱਚ ਅਰੀਜ਼ ਖਾਨ ਨੂੰ ਅੱਜ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਰੀਜ਼ ਖਾਨ ਨੂੰ 8 ਮਾਰਚ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਦਿੱਲੀ ਦੀ ਇੱਕ ਅਦਾਲਤ ਨੇ ਪੁਲਿਸ ਇੰਸਪੈਕਟਰ ਮੋਹਨ ਚੰਦ ਸ਼ਰਮਾ ਦੇ ਕਤਲ ਅਤੇ 2008 ਦੇ ਬਟਲਾ ਹਾਊਸ ਮੁਕਾਬਲੇ ਨਾਲ ਜੁੜੇ ਹੋਰ ਮਾਮਲਿਆਂ ਵਿੱਚ ਅਰੀਜ਼ ਖਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਜ਼ਾ ਵਧੀਕ ਸੈਸ਼ਨ ਜੱਜ ਸੰਦੀਪ ਯਾਦਵ ਨੇ ਸੁਣਾਈ ਹੈ। ਸਾਕੇਤ ਅਦਾਲਤ ਨੇ ਇਸ ਨੂੰ Rarest of rare ਮਾਮਲਾ ਮੰਨਿਆ ਹੈ।
ਪੁਲਿਸ ਨੇ ਅੱਤਵਾਦੀ ਸੰਗਠਨ ‘ਇੰਡੀਅਨ ਮੁਜਾਹਿਦੀਨ’ ਨਾਲ ਕਥਿਤ ਤੌਰ ‘ਤੇ ਜੁੜੇ ਖਾਨ ਨੂੰ ਮੌਤ ਦੀ ਸਜ਼ਾ ਦੇਣ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਕਿਹਾ ਕਿ ਇਹ ਨਾ ਸਿਰਫ ਕਤਲ ਦਾ ਕੇਸ ਹੈ, ਬਲਕਿ ਇਨਸਾਫ ਦੀ ਰੱਖਿਆ ਕਰਨ ਵਾਲੇ ਇੱਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੀ ਹੱਤਿਆ ਦਾ ਕੇਸ ਹੈ। ਅਰੀਜ਼ ਖਾਨ ਘਟਨਾ ਵਾਲੇ ਦਿਨ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਖਾਨ ਨੂੰ 14 ਫਰਵਰੀ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਸ ‘ਤੇ ਮੁਕੱਦਮਾ ਚੱਲ ਰਿਹਾ ਹੈ।