beirut explosion impact: ਚੇਨਈ: ਬੇਰੂਤ ਵਿੱਚ ਹੋਏ ਰਸਾਇਣਕ ਵਿਸਫੋਟ ਤੋਂ ਬਾਅਦ ਚੇਨਈ ਦੇ ਕੋਲ ਅਮੋਨੀਅਮ ਨਾਈਟ੍ਰੇਟ ਦੇ ਭੰਡਾਰਨ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਇਨ੍ਹਾਂ ਚਿੰਤਾਵਾਂ ਦਾ ਹੱਲ ਕਰਦੇ ਹੋਏ ਇਸ ਨੂੰ ਆਨਲਾਈਨ ਨਿਲਾਮੀ ਤੋਂ ਬਾਅਦ ਹੈਦਰਾਬਾਦ ਭੇਜਿਆ ਜਾ ਰਿਹਾ ਹੈ। ਈ-ਨਿਲਾਮੀ ਖਤਮ ਹੋ ਗਈ ਹੈ। 697 ਟਨ ਅਮੋਨੀਅਮ ਨਾਈਟ੍ਰੇਟ ਇਸ ਸਮੇਂ ਚੇਨਈ ਦੇ ਕੋਲ ਇੱਕ ਕੰਟੇਨਰ ਫਰੇਟ ਸਟੇਸ਼ਨ ‘ਤੇ ਰੱਖਿਆ ਗਿਆ ਹੈ। ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ, ਇਸ ਦੇ ਨਿਪਟਾਰੇ ਦਾ ਪ੍ਰਬੰਧ ਕੁੱਝ ਹੀ ਸਮੇਂ ਵਿੱਚ ਕੀਤਾ ਜਾਵੇਗਾ। ਪੁਲਿਸ ਸੂਤਰਾਂ ਨੇ ਦੱਸਿਆ ਕਿ ਕੈਮੀਕਲ ਦੇ ਕੁੱਝ ਕੰਟੇਨਰ ਹੈਦਰਾਬਾਦ ਲਈ ਰਵਾਨਾ ਹੋਏ ਹਨ। ਇਹ ਪਦਾਰਥ 2015 ‘ਚ ਕਸਟਮਜ਼ ਐਕਟ, 1962 ਦੇ ਅਧੀਨ ਜ਼ਬਤ ਕੀਤਾ ਗਿਆ ਸੀ। ਇਹ ਸਮਾਨ ਸ਼ਹਿਰ ਤੋਂ ਲੱਗਭਗ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇੱਕ ਫ੍ਰੀਟ ਸਟੇਸ਼ਨ ‘ਤੇ ਰੱਖਿਆ ਗਿਆ ਸੀ ਅਤੇ ਸਟੋਰੇਜ ਦੇ ਆਸ ਪਾਸ ਕੋਈ ਰਿਹਾਇਸ਼ੀ ਖੇਤਰ ਨਹੀਂ ਹੈ।
ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੈਮੀਕਲ ਤਾਮਿਲਨਾਡੂ ਦੇ ਇੱਕ ਆਯਾਤਕਾਰ ਕੋਲੋਂ ਬਰਾਮਦ ਕੀਤਾ ਗਿਆ ਸੀ ਜਿਸ ਨੇ ਕਥਿਤ ਤੌਰ ‘ਤੇ ਇਸ ਪਦਾਰਥ ਨੂੰ ਖਾਦ ਦੀ ਸ਼੍ਰੇਣੀ ਦੱਸਿਆ ਸੀ, ਜਦੋਂ ਕਿ ਇਹ ਇੱਕ ਵਿਸਫੋਟਕ ਸ਼੍ਰੇਣੀ ਦਾ ਪਦਾਰਥ ਸੀ। ਚੇਨਈ ਪੋਰਟ ਦੇ ਲੋਕ ਸੰਪਰਕ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਲੱਗਭਗ 36 ਕੰਟੇਨਰ ਜ਼ਬਤ ਕੀਤੇ ਗਏ ਹਨ। ਜਿਸ ਵਿੱਚੋਂ ਹਰੇਕ ‘ਚ ਲੱਗਭਗ 20 ਟਨ ਅਮੋਨੀਅਮ ਨਾਈਟ੍ਰੇਟ ਰੱਖਿਆ ਗਿਆ ਹੈ। ਚੇਨਈ ਬੰਦਰਗਾਹ ਦੇ ਲੋਕ ਸੰਪਰਕ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨੂੰ ਕਾਫ਼ੀ ਸਮੇਂ ਪਹਿਲਾਂ ਇੱਥੋਂ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਹ ਕਸਟਮ ਵਿਭਾਗ ਦੇ ਅਧੀਨ ਹਨ।