Bhartiya kisan union will block highways: ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਮੁੱਦੇ ‘ਤੇ ਦੇਸ਼ ਦੇ ਕਿਸਾਨਾਂ ਦੇ ਨਾਲ ਹੈ। ਇਸ ਸਬੰਧੀ ਹੀ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਮਾਰਗਾਂ ਤੇ ਭਾਰਤੀ ਕਿਸਾਨ ਯੂਨੀਅਨ ਵਲੋਂ ਚੱਕਾ ਜਾਮ ਕੀਤਾ ਜਾਵੇਗਾ। ਮੁਜ਼ੱਫਰਨਗਰ ਵਿੱਚ ਰਾਕੇਸ਼ ਟਿਕੈਟ ਦੀ ਰਿਹਾਇਸ਼ ‘ਤੇ ਇਸ ਮਾਮਲੇ ‘ਤੇ ਵਿਚਾਰ ਵਟਾਂਦਰੇ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮਹੱਤਵਪੂਰਨ ਬੈਠਕ ਹੋਈ ਹੈ। ਇਸ ਮੌਕੇ ਰਾਕੇਸ਼ ਟਿਕੈਟ ਨੇ ਕਿਹਾ, “ਜੇਕਰ ਦੇਸ਼ ਦਾ ਕਿਸਾਨ ਆਪਣੇ ਨਾਲ ਜੁੜੇ ਮਾਮਲਿਆਂ ਦਾ ਵਿਰੋਧ ਕਰਨ ਲਈ ਦਿੱਲੀ ਨਹੀਂ ਜਾ ਸਕਦਾ ਤਾਂ ਸਰਕਾਰ ਨੂੰ ਉਸ ਨੂੰ ਇਸਲਾਮਾਬਾਦ ਭੇਜਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਲਈ ਮੰਦਭਾਗਾ ਹੈ ਕਿ ਸੁਤੰਤਰ ਦੇਸ਼ ਵਿੱਚ ਉਹ ਆਪਣੀ ਰਾਜਧਾਨੀ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਵੀ ਨਹੀਂ ਜਾ ਸਕਦੇ। ਸਰਦੀਆਂ ਵਿੱਚ ਕਿਸ ਤਰ੍ਹਾਂ ਵਾਟਰ ਕੈਨਨ ਦਾ ਇਸਤੇਮਾਲ ਕਿਸਾਨਾਂ ‘ਤੇ ਕੀਤਾ ਗਿਆ ਹੈ, ਇਹ ਦੁਖਦ ਹੈ। ਅੱਜ, ਕਿਸਾਨ ਆਪਣੇ ਅਧਿਕਾਰ ਨੂੰ ਕਾਨੂੰਨ ਵਜੋਂ ਮੰਗ ਰਿਹਾ ਹੈ।
ਰਾਕੇਸ਼ ਟਿਕੈਟ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਘੱਟੋ ਘੱਟ ਸਮਰਥਨ ਮੁੱਲ ਮਿਲੇਗਾ ਤਾਂ ਕਾਨੂੰਨ ਕਿਉਂ ਨਹੀਂ ਬਣਾਏ? ਨੋਟਬੰਦੀ ਕਾਰਨ ਕੀ ਕਾਲਾ ਧਨ ਖ਼ਤਮ ਹੋਇਆ ਜਾਂ ਕਿਸੇ ਨੂੰ ਪ੍ਰਧਾਨ ਮੰਤਰੀ ਦੇ 15 ਕਰੋੜ ਮਿਲ ਗਏ। ਜੇ ਦੇਸ਼ ਦਾ ਕਿਸਾਨ ਇਸ ਕਾਨੂੰਨ ਨੂੰ ਮਨਜ਼ੂਰ ਨਹੀਂ ਕਰਦਾ ਤਾਂ ਸਰਕਾਰ ਕਿਉਂ ਅੜੀ ਹੈ। ਤੁਰੰਤ ਕਾਨੂੰਨ ਨੂੰ ਵਾਪਿਸ ਲਓ ਅਤੇ ਸਮਰਥਨ ਮੁੱਲ ਕਾਨੂੰਨ ਨੂੰ ਕਿਸਾਨ ਦੇ ਹਿੱਤ ਵਿੱਚ ਬਣਾਇਆ ਜਾਵੇ। ਭਾਰਤੀ ਕਿਸਾਨ ਯੂਨੀਅਨ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਸਣੇ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰੇਗੀ। ਕਿਸਾਨ ਯੂਨੀਅਨ ਨੇ ਕਿਹਾ, “ਇਸ ਵਾਰ ਕਿਸਾਨ ਆਰ ਪਾਰ ਕੀਤੇ ਬਿਨਾਂ ਘਰ ਵਾਪਿਸ ਨਹੀਂ ਜਾਣਗੇ।” ਕਿਸਾਨ ਲੰਬੇ ਸਮੇਂ ਤੋਂ ਨਾਰਾਜ਼ ਹੈ, ਜਿਸਦਾ ਨਜ਼ਾਰਾ ਸੜਕਾਂ ‘ਤੇ ਦਿਸਦਾ ਹੈ। ਯੂਪੀ ਅਤੇ ਹੋਰ ਰਾਜਾਂ ਦੇ ਸਾਰੇ ਰਾਸ਼ਟਰੀ ਰਾਜਮਾਰਗ ਵੀ ਕੱਲ੍ਹ ਸਵੇਰੇ 11 ਵਜੇ ਤੋਂ ਬੰਦ ਰਹਿਣਗੇ।
ਇਹ ਵੀ ਦੇਖੋ : ਕਿਸਾਨ ਟੱਪੇ ਕਰਨਾਲ, ਹੱਥਾਂ ਨਾਲ ਧੂ ਧੁ ਕੇ ਪਾਸੇ ਕੀਤੇ ਪੁਲਸ ਵਲੋਂ ਠੱਲੇ ਰੇਤੇ ਦੇ ਭਰੇ ਟਰਾਲੇ